16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਐੱਸ.ਐੱਚ.ਓ. ਗੋਇੰਦਵਾਲ ਸਾਹਿਬ ਦੇ ਥਾਣੇ ਅੱਗੇ ਧਰਨਾ 20 ਨੂੰ

ਫਤਿਆਬਾਦ, 16 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)–ਐੱਸ. ਐੱਚ.

Ad Position 21
No active advertisement
ਅਜੀਤ ਡੈਸਕ 17-10-2026
ਫਤਿਆਬਾਦ, 16 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)–ਐੱਸ.ਐੱਚ.ਓ. ਗੋਇੰਦਵਾਲ ਸਾਹਿਬ ਦੇ ਥਾਣੇ ਅੱਗੇ 20 ਅਕਤੂਬਰ ਨੂੰ ਧਰਨਾ ਦਿੱਤਾ ਜਾਵੇਗਾ। ਜਾਣਕਾਰੀ ਦਿੰਦੇ ਹੋਏ ਭਾਰਤੀ ਇਨਕਲਾਬੀ ਮਾਰਸਵਾਦੀ ਪਾਰਟੀ ਜ਼ਿਲ੍ਹਾ ਸਕੱਤਰ ਮੈਂਬਰ ਸੁਲੱਖਣ ਸਿੰਘ ਤੁੜ, ਜਮਹੂਰੀ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਰੇਸ਼ਮ ਸਿੰਘ ਫੈਲੋਕੇ, ਔਰਤ ਮੁਕਤੀ ਮੋਰਚਾ ਦੇ ਸੂਬਾ ਕਮੇਟੀ ਮੈਂਬਰ ਕੁਲਵਿੰਦਰ ਕੌਰ ਖਡੂਰ ਸਾਹਿਬ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਵੈਰੋਵਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਖਦੇਵ ਸਿੰਘ ਜਵੰਦਾ ਆਗੂਆਂ ਨੇ ਦੱਸਿਆ ਪਿਛਲੇ ਲੰਬੇ ਸਮੇਂ ਤੋਂ ਗੋਇੰਦਵਾਲ ਸਾਹਿਬ ਥਾਣੇ ਵਿਚ ਆਮ ਲੋਕਾਂ ਦੀਆਂ ਦਰਖਾਸਤਾਂ ਰੱਦੀ ਵਿਚ ਰੁਲ ਰਹੀਆਂ ਹਨ। ਐੱਸ.ਐੱਚ.ਓ. ਵਲੋਂ ਲੋਕਾਂ ਨੂੰ ਇਨਸਾਫ ਦੇਣ ਦੀ ਥਾਂ ’ਤੇ ਫੋਨ ਚੱਕਣਾ ਵੀ ਆਪਣਾ ਫਰਜ਼ ਨਹੀਂ ਸਮਝਦੇ ਅਤੇ ਥਾਣੇ ਵਿਚ ਵੀ ਬਹੁਤ ਘੱਟ ਮਿਲਦੇ ਹਨ। ਲਗਾਤਾਰ ਚੋਰੀਆਂ, ਡਕੈਤੀਆਂ, ਨਸ਼ਾ ਸ਼ਰੇਆਮ ਪਿੰਡਾਂ ਵਿਚ ਵਿਕ ਰਿਹਾ ਹੈ। ਇਨ੍ਹਾਂ ਸਾਰੇ ਹੀ ਮਸਲਿਆਂ ਨੂੰ ਲੈ ਕੇ 20 ਅਕਤੂਬਰ ਨੂੰ ਫਤਿਹਾਬਾਦ ਤੋਂ ਮਾਰਚ ਕਰਕੇ ਗੋਇੰਦਵਾਲ ਸਾਹਿਬ ਐੱਸ.ਐੱਚ.ਓ. ਦੇ ਥਾਣੇ ਅੱਗੇ ਇਨਸਾਫ ਲੈਣ ਵਾਸਤੇ ਧਰਨਾ ਦਿੱਤਾ ਜਾਵੇਗਾ। ਨਸ਼ਿਆਂ ਖਿਲਾਫ ਅਵਾਜ਼ ਚੁਕਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਸਿੱਧੇ ਤੌਰ ’ਤੇ ਪੰਜਾਬ ਪੁਲਿਸ ਜਿੰਮੇਵਾਰ ਹੈ। ਇਸ ਮੌਕੇ ਬਲਵਿੰਦਰ ਸਿੰਘ ਗੁਰਦੀਪ ਸਿੰਘ, ਸਾਹਿਬ ਸਿੰਘ, ਇੰਦਰਜੀਤ ਸਿੰਘ, ਕੁਲਦੀਪ ਸਿੰਘ, ਜਗੀਰ ਸਿੰਘ, ਸੁਖਵੰਤ ਸਿੰਘ, ਸਾਹਿਬ ਸਿੰਘ, ਬਗੀਚਾ ਸਿੰਘ, ਜਗੀਰ ਸਿੰਘ, ਨਛੱਤਰ ਸਿੰਘ, ਨਰਿੰਦਰ ਸਿੰਘ, ਜੰਗ ਬਹਾਦਰ ਸਿੰਘ, ਇੰਦਰ ਸਿੰਘ, ਸਰਵਣ ਸਿੰਘ, ਗੁਰਚਰਨ ਸਿੰਘ, ਜਸਬੀਰ ਸਿੰਘ, ਨੰਬਰਦਾਰ ਦਾਰਾ ਸਿੰਘ, ਲਖਬੀਰ ਸਿੰਘ, ਨਿਰਵੈਲ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਨਸਾ ਵਿਖੇ ਵਾਪਰੀ ਘਟਨਾ ਦੀ ਕੈਮਿਸਟ ਐਸੋਸੀਏਸ਼ਨ ਵਲੋਂ ਨਿਖੇਧੀ ਅਗਲੀ ਖ਼ਬਰ ਬੀਬਾ ਰਮਨਦੀਪ ਕੌਰ ਸ਼ੇਰੋਂ ਵਲੋ ਪਿੰਡ ਸ਼ੇਖਚੱਕ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਵਰਕਰਾਂ ਨਾਲ ਵਰਕਰ ਮਿਲਣੀ
Ad Position 24