17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਮੁਰਾਦਪੁਰਾ ਵਿਖੇ ਸ੍ਰੀ ਰਾਮਲੀਲ੍ਹਾ ਦਾ ਮੰਚਨ

ਤਰਨ ਤਾਰਨ, 16 ਅਕਤੂਬਰ (ਪਰਮਜੀਤ ਜੋਸ਼ੀ)—ਧੰਨ ਧੰਨ ਬਾਬਾ ਜੰਡ ਪੀਰ ਸ੍ਰੀ ਰਾਮ ਲੀਲਾ ਕਲੱਬ ਮੁਰਾਦਪੁਰਾ ਵਲੋਂ ਦੁਸਹਿਰੇ ਦੇ ਪਵਿੱਤਰ ਤਿਓਹਾਰ ਤੋਂ ਪਹਿਲਾਂ ਚੱਲਣ ਵਾਲੀ ਸ੍ਰੀ ਰਾਮ ਲੀਲਾ, ਜੋ ਕਿ ਹਰ ਸਾਲ ਦੀ ਤਰ੍ਹਾਂ ਕਸਬਾ ਮੁਰਾਦਪੁਰਾ ਵਿਖੇ ਕਰਵਾਈ ਜਾਂਦੀ ਹੈ। ਇਸ ਰਾਮ ਲੀਲਾ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਚੇਅਰਮੈਨ ਪੰਜਾਬ ਸਰਕਾਰ ਸ਼ੁੱਭਮ ਪ੍ਰਾਸ਼ਰ ਅਤੇ ਸ੍ਰੀ ਬ੍ਰਾਹਮਣ ਪ੍ਰਤੀਨਿਧੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਮੁਰਾਦਪੁਰੀਆ ਮੁੱਖ ਮਹਿਮਾਨ ਵਜੋਂ ਪਹੁੰਚੇ।

Ad Position 21
No active advertisement
ਅਜੀਤ ਡੈਸਕ 17-10-2026
ਤਰਨ ਤਾਰਨ, 16 ਅਕਤੂਬਰ (ਪਰਮਜੀਤ ਜੋਸ਼ੀ)—ਧੰਨ ਧੰਨ ਬਾਬਾ ਜੰਡ ਪੀਰ ਸ੍ਰੀ ਰਾਮ ਲੀਲਾ ਕਲੱਬ ਮੁਰਾਦਪੁਰਾ ਵਲੋਂ ਦੁਸਹਿਰੇ ਦੇ ਪਵਿੱਤਰ ਤਿਓਹਾਰ ਤੋਂ ਪਹਿਲਾਂ ਚੱਲਣ ਵਾਲੀ ਸ੍ਰੀ ਰਾਮ ਲੀਲਾ, ਜੋ ਕਿ ਹਰ ਸਾਲ ਦੀ ਤਰ੍ਹਾਂ ਕਸਬਾ ਮੁਰਾਦਪੁਰਾ ਵਿਖੇ ਕਰਵਾਈ ਜਾਂਦੀ ਹੈ। ਇਸ ਰਾਮ ਲੀਲਾ ਸਮਾਗਮ ਦੌਰਾਨ ਵਿਸ਼ੇਸ਼ ਤੌਰ ’ਤੇ ਚੇਅਰਮੈਨ ਪੰਜਾਬ ਸਰਕਾਰ ਸ਼ੁੱਭਮ ਪ੍ਰਾਸ਼ਰ ਅਤੇ ਸ੍ਰੀ ਬ੍ਰਾਹਮਣ ਪ੍ਰਤੀਨਿਧੀ ਸਭਾ ਦੇ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ ਮੁਰਾਦਪੁਰੀਆ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਸਮਾਗਮ ਦੌਰਾਨ ਰਾਮ ਲੀਲਾ ਦੇ ਕਲਾਕਾਰਾਂ ਵਲੋਂ ਬਹੁਤ ਹੀ ਸੋਹਣੇ ਅਤੇ ਸੁਚੱਜੇ ਢੰਗ ਨਾਲ ਰਾਮ ਲੀਲਾ ਦੇ ਵੱਖ ਵੱਖ ਦ੍ਰਿਸ਼ ਪੇਸ਼ ਕੀਤੇ। ਇਸ ਮੌਕੇ ਪਹੁੰਚੇ ਮੁੱਖ ਮਹਿਮਾਨ ਚੇਅ. ਸ਼ੁੱਭਮ ਪ੍ਰਸ਼ਾਰ ਤੇ ਪਵਨ ਕੁਮਾਰ ਮੁਰਾਦਪੁਰੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਾਮ ਲੀਲਾ ਸਾਨੂੰ ਸੱਚ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੰਦੀ ਹੈ। ਇਸ ਲਈ ਸਾਨੂੰ ਆਪਸੀ ਸਾਂਝ ਨਾਲ ਮਿਲ ਜੁਲ ਕੇ ਆਪਣੇ ਗੁਰੂਆਂ ਤੇ ਦੇਵੀ–ਦੇਵਤਿਆਂ ਵਲੋਂ ਦਿੱਤੇ ਉਪਦੇਸ਼ਾਂ ਅਨੁਸਾਰ ਸਮਾਜ ਵਿਚ ਆਪਸੀ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਭੂੂ ਸ੍ਰੀ ਰਾਮ ਜੀ ਨੇ ਆਪਣੇ ਪਿਤਾ ਜੀ ਦਾ ਵਚਨ ਨਿਭਾਉਂਦੇ ਹੋਏ ਰਾਜ ਭਾਗ ਤਿਆਗ ਕੇ 14 ਸਾਲ ਦੇ ਬਨਵਾਸ ’ਤੇ ਚਲੇ ਜਾਣ ਦਾ ਫ਼ੈਸਲਾ ਕੀਤਾ। ਇਸੇ ਪ੍ਰਕਾਰ ਸਾਨੂੰ ਹਮੇਸ਼ਾਂ ਆਪਣੇ ਮਾਤਾ–ਪਿਤਾ ਦਾ ਆਦਰ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਰਾਮ ਲੀਲਾ ਕਲੱਬਾਂ ਵਲੋਂ ਹਰ ਸਾਲ ਰਾਮਲੀਲਾ ਦਾ ਸਫ਼ਲ ਮੰਚਨ ਕਰਨਾ ਸਾਡੀ ਅਮੀਰ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦਾ ਇਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਤਰਸੇਮ ਕੁਮਾਰ ਸ਼ਰਮਾ ਵਾਈਸ ਪ੍ਰਧਾਨ, ਮਹਿੰਦਰ ਪਾਲ ਸ਼ਰਮਾ, ਮੰਗਤ ਰਾਮ ਸ਼ਰਮਾ, ਨਿਤਿਨ ਕਾਲੀਆ, ਅੰਮ੍ਰਿਤ ਕੁਮਾਰ, ਸ਼ਿਵਮ ਤਨੇਜਾ, ਸ੍ਰੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਬਲਦੇਵ ਸਿੰਘ ਗੋਰਾ, ਡਾਇਰੈਕਟਰ ਕੁਲਦੀਪ ਸਿੰਘ, ਸੀਨੀਅਰ ਮੈਂਬਰ ਅਜੈ ਗਿੱਲ, ਵਰੁਣ ਕੁਮਾਰ, ਅਰੁਣ ਕੁਮਾਰ, ਰਾਹੁਲ, ਰੋਹਿਤ, ਰੌਸ਼ਨ ਕੁਮਾਰ ਆਦਿ ਹਾਜ਼ਰ ਸਨ। ਇਸ ਮੌਕੇ ਧੰਨ ਧੰਨ ਬਾਬਾ ਜੰਡ ਪੀਰ ਸ੍ਰੀ ਰਾਮ ਲੀਲਾ ਕਲੱਬ ਮੁਰਾਦਪੁਰਾ ਦੇ ਅਹੁਦੇਦਾਰਾਂ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬੀਬਾ ਰਮਨਦੀਪ ਕੌਰ ਸ਼ੇਰੋਂ ਵਲੋ ਪਿੰਡ ਸ਼ੇਖਚੱਕ ਵਿਖੇ ਸ਼੍ਰੋਮਣੀ ਅਕਾਲੀ ਦਲ (ਬ) ਵਰਕਰਾਂ ਨਾਲ ਵਰਕਰ ਮਿਲਣੀ ਅਗਲੀ ਖ਼ਬਰ ਹਰੀਕੇ ਪੱਤਣ ਅਤੇ ਪ੍ਰਿੰਗੜੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਡੇਂਗੂ ਤੋਂ ਜਾਗਰੂਕ ਕਰਵਾਇਆ
Ad Position 24