16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪਰਵਿੰਦਰ ਸਿੰਘ ਝੋਟਾ ਦੇ ਕਤਲ ਨੇ ‘ਆਪ’ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਬੇਨਕਾਬ ਕੀਤਾ - ਖਾਲੜਾ ਮਿਸ਼ਨ ਆਰਗੇਨਾਈਜੇਸ਼ਨ

ਤਰਨ ਤਾਰਨ, 15 ਅਕਤੂਬਰ (ਹਰਿੰਦਰ ਸਿੰਘ)— ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸਤਵਿੰਦਰ ਸਿੰਘ ਪਲਾਸੌਰ, ਬਾਬਾ ਦਰਸ਼ਨ ਸਿੰਘ ਨੇ ਪਰਵਿੰਦਰ ਸਿੰਘ ਝੋਟਾ ਦੇ ਨਸ਼ਾਂ ਤਸਕਰਾਂ ਵਲੋਂ ਕੀਤੇ ਕਤਲ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਦੁਆਰਾ ਸ਼ੁਰੂ ਕੀਤਾ ਨਸ਼ਿਆਂ ਵਿਰੁੱਧ ਝੂਠਾ ਯੁੱਧ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਤੇ ਪੰਜਾਬ ਦੇ ਡੀ.

Ad Position 21
No active advertisement
ਗੱਲਬਾਤ ਕਰਦੇ ਹੋਏ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਅਹੁਦੇਦਾਰ। ਤਸਵੀਰ–ਲਵਲੀ 16-10-2026
ਤਰਨ ਤਾਰਨ, 15 ਅਕਤੂਬਰ (ਹਰਿੰਦਰ ਸਿੰਘ)— ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਸਤਵਿੰਦਰ ਸਿੰਘ ਪਲਾਸੌਰ, ਬਾਬਾ ਦਰਸ਼ਨ ਸਿੰਘ ਨੇ ਪਰਵਿੰਦਰ ਸਿੰਘ ਝੋਟਾ ਦੇ ਨਸ਼ਾਂ ਤਸਕਰਾਂ ਵਲੋਂ ਕੀਤੇ ਕਤਲ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਦੁਆਰਾ ਸ਼ੁਰੂ ਕੀਤਾ ਨਸ਼ਿਆਂ ਵਿਰੁੱਧ ਝੂਠਾ ਯੁੱਧ ਬੇਨਕਾਬ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਤੇ ਪੰਜਾਬ ਦੇ ਡੀ.ਜੀ.ਪੀ. ਤੁਰੰਤ ਅਸਤੀਫਾ ਦੇਣ ਅਤੇ ਆਪਣੀ ਹਾਰ ਕਬੂਲ ਕਰਨ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਝੂਠਾ ਯੁੱਧ ਹਾਈਕੋਰਟ ਵਲੋਂ ਬਣਾਈ ਐਸ.ਟੀ.ਐਫ. ਦੀਆਂ ਰਿਪੋਰਟਾਂ ਦੋਸ਼ੀ ਠਹਿਰਾਏ ਗਏ ਉੁੱਚ ਪੁਲਿਸ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਿਆ। ਸਗੋਂ ਜਦੋਂ ਰਾਜਜੀਤ ਸਿੰਘ ਪੁਸਿਲ ਅਧਿਕਾਰੀ ਦੀ ਪੜ੍ਹਤਾਲ ਈ.ਡੀ.ਅਧਿਕਾਰੀ ਨਿਰੰਜਨ ਸਿੰਘ ਕੋਲੋਂ ਖੋਹ ਕੇ ਕਿਸੇ ਹੋਰ ਚਹੇਤੇ ਨੂੰ ਦੇ ਦਿੰਦੇ ਹਨ। ਜਥੇਬੰਦੀਆਂ ਆਗੂਆਂ ਨੇ ਕਿਹਾ ਕਿ ਅਧਰਮੀ ਲੋਕ ਤੇ ਝੂਠੇ ਧਰਮੀ ਲੋਕ ਜੋ ਰਾਜਭਾਗ ’ਤੇ ਕਾਬਜ਼ ਹਨ ਉਹ ਨਾ ਨਸ਼ੇ ਖਤਮ ਕਰ ਸਕਦੇ ਹਨ ਤੇ ਨਾ ਝੂਠੇ ਮੁਕਾਬਲੇ ਖਤਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਗੁਰਬਾਣੀ ਦੀ ਸੇਧ ਅਧਾਰਿਤ ਰਾਜ ਹੀ ਪੰਜਾਬ ਦੀ ਹੋਂਦ ਬਚਾ ਸਕਦਾ ਹੈ ਅਤੇ ਨਸ਼ਿਆਂ, ਝੂਠੇ ਮੁਕਾਬਲਿਆਂ, ਜ਼ਬਰ-ਜ਼ੁਲਮ ਤੋਂ ਮੁਕਤੀ ਦਿਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਨੀਤਿਕ ਲੋਕਾਂ ਤੇ ਪੁਲੀਸ ਅਧਿਕਾਰੀਆਂ, ਅਫਸਰਸ਼ਾਹੀ ਦੀਆਂ ਜਾਇਦਾਦਾਂ ਦੀ ਪੜ੍ਹਤਾਲ ਹੋਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦਾ ਕਤਲ ਸਿਆਸੀ ਸ਼ਹਿ ਤੇ ਪੁਲਿਸ ਦੀ ਨਲਾਇਕੀ ਦਾ ਨਤੀਜਾ - ਸਿੱਕੀ ਅਗਲੀ ਖ਼ਬਰ ਲੁਟੇਰੇ ਝਪਟਮਾਰ ਕੇ 1 ਲੱਖ ਰੁਪਏ ਲੈ ਕੇ ਫ਼ਰਾਰ
Ad Position 24