ਲੁਟੇਰੇ ਝਪਟਮਾਰ ਕੇ
1 ਲੱਖ ਰੁਪਏ ਲੈ ਕੇ ਫ਼ਰਾਰ
ਤਰਨ ਤਾਰਨ, 15 ਅਕਤੂਬਰ (ਪਰਮਜੀਤ ਜੋਸ਼ੀ)-ਥਾਣਾ ਸਦਰ ਪੱਟੀ ਦੀ ਪੁਲਿਸ ਨੇ ਵਿਅਕਤੀ ਦੀ ਜੇਬ ’ਚੋਂ ਝਪਟਮਾਰ ਕੇ 1 ਲੱਖ ਰੁਪਏ ਲੈ ਕੇ ਫ਼ਰਾਰ ਹੋਣ ਵਾਲੇ 2 ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਪੱਟੀ ਵਿਖੇ ਆਗਿਆਕਾਰ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਚੀਮਾਂ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ 1 4 ਅਕਤੂਬਰ ਨੂੰ ਉਹ ਕਰੀਬ ਸਾਢੇ 12 ਵਜੇ ਆਪਣੀ ਪਤਨੀ ਜਸਵਿੰਦਰ ਕੌਰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਹਿਕਾਰੀ ਕਾਰਪੋਰੇਟ ਬੈਂਕ ਪੱਟੀ ਤੋਂ ਡੇਢ ਲੱਖ ਰੁਪਏ ਕੁਢਵਾਏ ਸਨ।
ਤਰਨ ਤਾਰਨ, 15 ਅਕਤੂਬਰ (ਪਰਮਜੀਤ ਜੋਸ਼ੀ)-ਥਾਣਾ ਸਦਰ ਪੱਟੀ ਦੀ ਪੁਲਿਸ ਨੇ ਵਿਅਕਤੀ ਦੀ ਜੇਬ ’ਚੋਂ ਝਪਟਮਾਰ ਕੇ 1 ਲੱਖ ਰੁਪਏ ਲੈ ਕੇ ਫ਼ਰਾਰ ਹੋਣ ਵਾਲੇ 2 ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਪੱਟੀ ਵਿਖੇ ਆਗਿਆਕਾਰ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀ ਚੀਮਾਂ ਕਲਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ 1 4 ਅਕਤੂਬਰ ਨੂੰ ਉਹ ਕਰੀਬ ਸਾਢੇ 12 ਵਜੇ ਆਪਣੀ ਪਤਨੀ ਜਸਵਿੰਦਰ ਕੌਰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਹਿਕਾਰੀ ਕਾਰਪੋਰੇਟ ਬੈਂਕ ਪੱਟੀ ਤੋਂ ਡੇਢ ਲੱਖ ਰੁਪਏ ਕੁਢਵਾਏ ਸਨ। 1 ਲੱਖ ਰੁਪਏ ਉਸਨੇ ਕੁੜਤੇ ਦੀ ਸੱਜੀ ਜੇਬ ਵਿਚ ਪਾ ਲਿਆ ਅਤੇ 5 ਹਜ਼ਾਰ ਰੁਪਏ ਕੁੜਤੇ ਦੀ ਉਪਰਲੀ ਜੇਬ ਵਿਚ ਪਾ ਲਿਆ ਅਤੇ ਪੱਟ ਸ਼ਹਿਰ ਵਿਚੋਂ ਕਰਿਆਨੇ ਦਾ ਸਮਾਨ ਲੈ ਕੇ ਮੋਟਰਸਾਈਕਲ ਸਵਾਰ ਹੋ ਕੇ ਵਾਪਿਸ ਪਿੰਡ ਚੀਮਾ ਕਲਾਂ ਨੂੰ ਜਾ ਰਹੇ ਸੀ ਤਾਂ ਜਦੋਂ ਉਹ ਪੱਟੀ ਮੋੜ ਪੁੱਲ ਉਪਰ ਜਾ ਰਹੇ ਸੀ ਤਾਂ ਇਕ ਮੋਟਰਸਾਈਕਲ ’ਤੇ ਸਵਾਰ 2 ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਨੇ ਉਸਦੇ ਕੁੜਤੇ ਦੀ ਸੱਜੀ ਜੇਬ ਵਿਚ ਪਾਇਆ 1 ਲੱਖ ਰੁਪਏ ਜੇਬ ਵਿਚੋਂ ਝੱਪਟਮਾਰ ਕੇ ਕੱਢ ਲਿਆ ਅਤੇ ਫਰਾਰ ਹੋ ਗਏ। ਏ.ਐੱਸ.ਆਈ. ਹਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਆਤੇ ਲੁਟੇਰਿਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।