16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

‌ਪੰਜਾਬ ’ਤੇ ਕਦੇ ਨਹੀਂ ਲੱਗਣ ਦਵਾਂਗੇ ਨਸ਼ਿਆਂ ਦਾ ਕਲੰਕ- ਮੁੱਖ ਮੰਤਰੀ ਮਾਨ

ਚੰਡੀਗੜ੍ਹ, 16 ਅਕਤੂਬਰ- ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਅੱਜ ਪੰਜਾਬ ਪੁਲਿਸ ਅਕੈਡਮੀ, ਫ਼ਿਲੌਰ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਰਿਵਿਊ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਅਹਿਮ ਚਰਚਾ ਕੀਤੀ..

Ad Position 21
No active advertisement
ਅਜੀਤ ਡੈਸਕ 16-10-2026

ਚੰਡੀਗੜ੍ਹ, 16 ਅਕਤੂਬਰ- ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਅੱਜ ਪੰਜਾਬ ਪੁਲਿਸ ਅਕੈਡਮੀ, ਫ਼ਿਲੌਰ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੇ ਰਿਵਿਊ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਅਹਿਮ ਚਰਚਾ ਕੀਤੀ..

ਨਸ਼ਿਆਂ ਖਿਲਾਫ਼ ਇਹ ਲੜਾਈ ਇਕੱਲੀ ਪੁਲਿਸ ਦੀ ਨਹੀਂ, ਸਗੋਂ ਇਹ ਸਾਡੀ ਸਾਰਿਆਂ ਦੀ ਇਕ 'ਲੋਕ ਲਹਿਰ' ਬਣਨੀ ਚਾਹੀਦੀ ਹੈ.. ਅਸੀਂ ਪੁਲਿਸ ਨੂੰ ਬਿਨਾਂ ਕਿਸੇ ਸਿਫ਼ਾਰਿਸ਼ ਦੇ ਕੰਮ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਹੈ.. ਪੁਲਿਸ ਵਿਭਾਗ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ DSPs ਵਾਸਤੇ 117 ਨਵੀਆਂ ਗੱਡੀਆਂ ਮਨਜ਼ੂਰ ਕੀਤੀਆਂ ਨੇ.. ਗੁਰੂਆਂ-ਪੀਰਾਂ ਦੀ ਇਸ ਪਵਿੱਤਰ ਧਰਤੀ ਨੂੰ ਅਸੀਂ ਕਦੇ ਨਸ਼ਿਆਂ ਦਾ ਕਲੰਕ ਨਹੀਂ ਲੱਗਣ ਦੇਣਾ.. ਆਓ ਰਲ ਕੇ ਮਹਾਰਾਜਾ ਰਣਜੀਤ ਸਿੰਘ ਦੇ ਇਨਸਾਫ਼ ਵਾਲਾ 'ਰੰਗਲਾ ਪੰਜਾਬ' ਮੁੜ ਸਿਰਜੀਏ..
ਇਨਕਲਾਬ ਜ਼ਿੰਦਾਬਾਦ!

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਵਿਚ ਰਾਜਬੀਰ ਘੁੰਮਣ ਸੀ.ਬੀ.ਆਈ. ਅੱਗੇ ਹੋਏ ਪੇਸ਼ ਅਗਲੀ ਖ਼ਬਰ ਪਰਵਿੰਦਰ ਹੱਤਿਆਕਾਂਡ: ਹੱਤਿਆਰੇ ਅਸ਼ਵਨੀ ਦੀ ਪਤਨੀ ਨੂੰ 22 ਤੱਕ ਪੁਲਿਸ ਰਿਮਾਂਡ ’ਤੇ ਭੇਜਿਆ
Ad Position 24