ਬੀ.ਐਸ.ਐਫ. ਅਤੇ ਪੁਲਿਸ ਵਲੋਂ ਖੇਤਾਂ ਦੀ ਮੋਟਰ ਤੋਂ ਹੈਰੋਇਨ ਤਰਲ ਪਦਾਰਥ ਬਰਾਮਦ
ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)–ਪਿੰਡ ਢੋਲਣ ਦੇ ਇਕ ਕਿਸਾਨ ਦੇ ਖ਼ੇਤਾਂ ਦੀ ਮੋਟਰ ਤੋਂ ਬੀ. ਐਸ.
ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)–ਪਿੰਡ ਢੋਲਣ ਦੇ ਇਕ ਕਿਸਾਨ ਦੇ ਖ਼ੇਤਾਂ ਦੀ ਮੋਟਰ ਤੋਂ ਬੀ.ਐਸ.ਐਫ. ਅਤੇ ਪੁਲਿਸ ਵਲੋਂ ਹੈਰੋਇਨ ਤਰਲ ਪਦਾਰਥ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਇਸ ਸੰਬੰਧੀ ਥਾਣਾ ਵਲਟੋਹਾ ਦੇ ਸਬ ਇੰਸਪੈਕਟਰ ਸਵਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਗਸ਼ਤ ਦੇ ਸੰਬੰਧ ਵਿਚ ਇਲਾਕੇ ਵਿਚ ਮੌਜੂਦ ਸਨ ਤਾਂ ਉਨ੍ਹਾਂ ਨੂੰ ਬੀ.ਐਸ.ਐਫ. ਦੇ ਕਰਮਚਾਰੀਆਂ ਇਤਲਾਹ ਦਿੱਤੀ ਕਿ ਸੁਖਦੇਵ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਢੋਲਣ ਦੀ ਮੋਟਰ ’ਤੇ ਇਕ ਪੈਕਟ ਖਿੱਲਰਿਆ ਹੋਇਆ ਮਿਲਿਆ ਹੈ। ਜਿਸ ਨੂੰ ਕਬਜ਼ੇ ਵਿਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ। ਫੜੀ ਗਈ ਹੈਰੋਇਨ ਤਰਲ ਪਦਾਰਥ ਦਾ ਵਜ਼ਨ 466 ਗ੍ਰਾਮ ਹੋਇਆ। ਇਸ ਸੰਬੰਧੀ ਥਾਣਾ ਵਲਟੋਹਾ ਵਿਖੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।