05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਰੌਸ਼ਨ ਲਾਲ ਚੌਧਰੀ ਆੜ੍ਹਤੀਆ ਐਸੋਸੀਏਸ਼ਨ ਦੇ ਹਰੀਕੇ ਪੱਤਣ ਪ੍ਰਧਾਨ ਚੁਣੇ

ਹਰੀਕੇ ਪੱਤਣ, 4 ਅਕਤੂਬਰ (ਸੰਜੀਵ ਕੁੰਦਰਾ)-ਦਾਣਾ ਮੰਡੀ ਹਰੀਕੇ ਆੜ੍ਹਤੀਆ ਐਸੋਸੀਏਸ਼ਨ ਹਰੀਕੇ ਦੀ ਚੋਣ ਕੀਤੀ ਗਈ, ਜਿਸ ਵਿਚ ਹੋਏ ਇਕੱਠ ਦੌਰਾਨ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਕਸੇਲ ਵੀ ਵਿਸ਼ੇਸ਼ ਤੌਰ ’ਤੇ ਪੁੱਜੇ। ਦਾਣਾ ਮੰਡੀ ਹਰੀਕੇ ਦੇ ਆੜ੍ਹਤੀਆ ਨੇ ਰੌਸ਼ਨ ਲਾਲ ਚੌਧਰੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ।

Ad Position 21
No active advertisement
ਅਜੀਤ ਡੈਸਕ 05-10-2026
ਹਰੀਕੇ ਪੱਤਣ, 4 ਅਕਤੂਬਰ (ਸੰਜੀਵ ਕੁੰਦਰਾ)-ਦਾਣਾ ਮੰਡੀ ਹਰੀਕੇ ਆੜ੍ਹਤੀਆ ਐਸੋਸੀਏਸ਼ਨ ਹਰੀਕੇ ਦੀ ਚੋਣ ਕੀਤੀ ਗਈ, ਜਿਸ ਵਿਚ ਹੋਏ ਇਕੱਠ ਦੌਰਾਨ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਕਸੇਲ ਵੀ ਵਿਸ਼ੇਸ਼ ਤੌਰ ’ਤੇ ਪੁੱਜੇ। ਦਾਣਾ ਮੰਡੀ ਹਰੀਕੇ ਦੇ ਆੜ੍ਹਤੀਆ ਨੇ ਰੌਸ਼ਨ ਲਾਲ ਚੌਧਰੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਕਸੇਲ ਅਤੇ ਦਾਣਾ ਮੰਡੀ ਹਰੀਕੇ ਪੱਤਣ ਦੇ ਆੜ੍ਹਤੀਆ ਨੇ ਨਵ-ਨਿਯੁਕਤ ਪ੍ਰਧਾਨ ਰੌਸ਼ਨ ਲਾਲ ਚੌਧਰੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਰੌਸ਼ਨ ਲਾਲ ਚੌਧਰੀ ਜਿੱਥੇ ਪਹਿਲਾਂ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ, ਉੱਥੇ ਹੀ ਕਸਬਾ ਹਰੀਕੇ ਪੱਤਣ ਦੇ ਸਰਪੰਚ ਵੀ ਰਹਿ ਚੁੱਕੇ ਹਨ। ਨਵ-ਨਿਯੁਕਤ ਪ੍ਰਧਾਨ ਰੌਸ਼ਨ ਲਾਲ ਚੌਧਰੀ ਨੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਕਸੇਲ ਅਤੇ ਹਰੀਕੇ ਪੱਤਣ ਦੇ ਸਮੂਹ ਆੜ੍ਹਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਇਆ ਜਾਵੇਗਾ। ਇਸ ਮੌਕੇ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਮੱਤਾ, ਰਾਜਸਲਵਿੰਦਰ ਸਿੰਘ ਮਰਹਾਣਾ, ਨਰਿੰਦਰ ਚੌਧਰੀ, ਓਮ ਪ੍ਰਕਾਸ਼ ਅਰੋੜਾ, ਸੁਖਪਾਲ ਸਿੰਘ ਬਿੱਟੂ ਔਲਖ, ਮੋਨੂੰ ਸ਼ਰਮਾ, ਗੁਰਪ੍ਰੀਤ ਸਿੰਘ ਬਾਠ, ਪਰਮਜੀਤ ਸਿੰਘ ਖਹਿਰਾ, ਕੁਲਦੀਪ ਕੁਮਾਰ ਸੋਨੀ, ਬੱਬੀ ਭੈਲ, ਜਗਦੀਪ ਸਿੰਘ, ਰਾਜੇਸ਼ ਕੁਮਾਰ ਸੋਨੀ, ਦਵਿੰਦਰ ਸਿੰਘ ਨੰਬਰਦਾਰ, ਮੋਨੂੰ ਚੌਧਰੀ, ਬਲਕਾਰ ਸਿੰਘ, ਸਰਵਨ ਸਿੰਘ, ਗੁਰਸ਼ਰਨ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚਣੀਆਂ ਸ਼ੁਰੂ ਅਗਲੀ ਖ਼ਬਰ ਸੇਰੋਂ ਖੰਡ ਮਿੱਲ ਮੋਰਚਾ 137ਵੇਂ ਦਿਨ ਵਿਚ ਦਾਖ਼ਲ
Ad Position 24