ਪੰਜਾਬ ਸਰਕਾਰ ਦਾ ਗੋਇੰਦਵਾਲ ਸਾਹਿਬ ਨਾਲ ਮਤਰੇਈ ਮਾਂ ਵਾਲਾ ਵਤੀਰਾ ਸੰਗਤਾਂ ਬਰਦਾਸ਼ਤ ਨਹੀਂ ਕਰਨਗੀਆਂ - ਰਾਏ
ਗੋਇੰਦਵਾਲ ਸਾਹਿਬ, 4 ਅਕਤੂਬਰ (ਸਕੱਤਰ ਸਿੰਘ ਅਟਵਾਲ)-ਕਾਂਗਰਸ ਦੇ ਸੀਨੀਅਰ ਆਗੂ ਗੁਲਵਿੰਦਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਵਿੱਤਰ ਨਗਰੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਇਕ ਨਹੀਂ, ਦੋ ਸਿਆਸੀ ਕਾਨਫਰੰਸਾਂ ਕਰਵਾਈਆਂ ਗਈਆਂ, ਜਿਸ ਕਰਕੇ ਸੰਗਤਾਂ ਨੂੰ ਬੜੀ ਉਮੀਦ ਸੀ ਕਿ ਸਰਕਾਰ ਗੋਇੰਦਵਾਲ ਸਾਹਿਬ ਵਾਸਤੇ ਕੋਈ ਵੱਡਾ ਐਲਾਨ ਕਰੂ, ਪਰ ‘ਆਪ’ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਲੋਕਾਂ ਨੂੰ ਚੁਟਕਲੇ ਸੁਣਾ ਕੇ ਚਲਾ ਗਿਆ, ਜੋ ਬਹੁਤ ਮੰਦਭਾਗਾ ਹੈ । ਪੰਜਾਬ ਸਰਕਾਰ ਦਾ ਗੋਇੰਦਵਾਲ ਸਾਹਿਬ ਨਾਲ ਮਤਰੇਈ ਮਾਂ ਵਾਲਾ ਵਤੀਰਾ ਅਤੀ ਨਿੰਦਣਯੋਗ ਹੈ ।
ਅਜੀਤ ਡੈਸਕ
05-10-2026