ਗੋਇੰਦਵਾਲ ਜੇਲ੍ਹ ਵਿਚੋਂ ਮੋਬਾਈਲ ਬਰਾਮਦ, ਤਿੰਨ ਹਵਾਲਾਤੀਆਂ ਦੇ ਖ਼ਿਲਾਫ਼ ਮਾਮਲਾ ਦਰਜ
ਗੋਇੰਦਵਾਲ ਸਾਹਿਬ, 4 ਅਕਤੂਬਰ (ਸਕੱਤਰ ਸਿੰਘ ਅਟਵਾਲ)—ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚੋਂ ਮੋਬਾਈਲ ਅਤੇ ਸਿੰਮਾਂ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਮਨਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਨੇ ਦੱਸਿਆ ਕਿ ਮਿਤੀ 1 ਅਕਤੂਬਰ ਨੂੰ ਵਾਰਡ ਨੰਬਰ 10 ਦੀ ਬੈਰਕ ਨੰਬਰ 2 ਵਿਚ ਬੰਦ ਹਵਾਲਾਤੀ ਜਰਮਨਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਹੰਸਾਂਵਾਲਾ ਅਤੇ ਮਹਾਂਬੀਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਲੀ ਲੱਖਨਾ ਪਾਸੋਂ 2 ਟੱਚ ਮੋਬਾਈਲ ਫੋਨ ਰੈਡਮੀ ਰੰਗ ਨੀਲਾ ਬਿਨਾਂ ਸਿੰਮ ਅਤੇ ਮੋਬਾਈਲ ਫੋਨ ਕੰਪਨੀ ਵੀਵੋ ਰੰਗ ਚਿੱਟਾ ਸਮੇਤ ਏਅਰਟੈਲ ਸਮੇਤ ਬਰਾਮਦ ਹੋਏ।
ਗੋਇੰਦਵਾਲ ਸਾਹਿਬ, 4 ਅਕਤੂਬਰ (ਸਕੱਤਰ ਸਿੰਘ ਅਟਵਾਲ)—ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚੋਂ ਮੋਬਾਈਲ ਅਤੇ ਸਿੰਮਾਂ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਮਨਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਨੇ ਦੱਸਿਆ ਕਿ ਮਿਤੀ 1 ਅਕਤੂਬਰ ਨੂੰ ਵਾਰਡ ਨੰਬਰ 10 ਦੀ ਬੈਰਕ ਨੰਬਰ 2 ਵਿਚ ਬੰਦ ਹਵਾਲਾਤੀ ਜਰਮਨਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਹੰਸਾਂਵਾਲਾ ਅਤੇ ਮਹਾਂਬੀਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਲੀ ਲੱਖਨਾ ਪਾਸੋਂ 2 ਟੱਚ ਮੋਬਾਈਲ ਫੋਨ ਰੈਡਮੀ ਰੰਗ ਨੀਲਾ ਬਿਨਾਂ ਸਿੰਮ ਅਤੇ ਮੋਬਾਈਲ ਫੋਨ ਕੰਪਨੀ ਵੀਵੋ ਰੰਗ ਚਿੱਟਾ ਸਮੇਤ ਏਅਰਟੈਲ ਸਮੇਤ ਬਰਾਮਦ ਹੋਏ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਵਿਖੇ ਹਵਾਲਾਤੀ ਜਰਮਨਜੀਤ ਸਿੰਘ ਅਤੇ ਮਹਾਂਬੀਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੋਇੰਦਵਾਲ ਜਰਨੈਲ ਸਿੰਘ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 1 ਅਕਤੂਬਰ ਨੂੰ ਬਲਾਕ ਨੰਬਰ 5 ਦੀ ਬੈਰਕ ਨੰਬਰ 5 ਵਿਚ ਹਵਾਲਾਤੀ ਅਰਸ਼ਦੀਪ ਮਸੀਹ ਪੁੱਤਰ ਪਤਰਾਸ ਮਸੀਹ ਵਾਸੀ ਕੱਕਾ ਕੰਡਿਆਲਾ ਪਾਸੋਂ 1 ਟੱਚ ਫੋਨ ਕੰਪਨੀ ਸੈਮਸੰਗ ਬਿਨਾਂ ਸਿਮ ਬਰਾਮਦ ਹੋਇਆ। ਇਸ ਸੰਬੰਧੀ ਥਾਣਾ ਗੋਇੰਦਵਾਲ ਸਾਹਿਬ ਵਿਖੇ ਹਵਾਲਾਤੀ ਅਰਸ਼ਦੀਪ ਮਸੀਹ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।