05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਨਸ਼ਾ ਛੁਡਾਊ ਕੇਂਦਰਾਂ ਵਿਚ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਹੁਣ ਮਿਲੇਗਾ ਪੋਸ਼ਟਿਕ ਅਤੇ ਗੁਣਕਾਰੀ ਖਾਣਾ

ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਵਿਚ ਨਸ਼ਾ ਗ੍ਰਸਤ ਮਰੀਜ਼ਾਂ ਨੂੰ ਨਸ਼ਾ ਛੁਡਾਉਣ ਲਈ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖ਼ਲ ਮਰੀਜ਼ਾਂ ਲਈ ਹੁਣ ਪੋਸ਼ਟਿਕ ਅਤੇ ਗੁਣਕਾਰੀ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਲਈ ਬਾਕਾਇਦਾ ਟੈਂਡਰ ਕੱਢ ਕੇ ਕਪੂਰਥਲੇ ਜ਼ਿਲ੍ਹੇ ਨਾਲ ਸੰਬੰਧਿਤ ਇਕ ਵਿਅਕਤੀ ਨੂੰ ਠੇਕਾ ਦਿੱਤਾ ਗਿਆ ਹੈ।

Ad Position 21
No active advertisement
ਤਰਨ ਤਾਰਨ ਨਸ਼ਾ ਛੁਡਾਊ ਕੇਂਦਰ ਦਾ ਬਾਹਰੀ ਦ੍ਰਿਸ਼। ਤਸਵੀਰ : ਲਵਲੀ 05-10-2026
ਤਰਨ ਤਾਰਨ, 4 ਅਕਤੂਬਰ (ਹਰਿੰਦਰ ਸਿੰਘ)—ਜ਼ਿਲ੍ਹਾ ਤਰਨ ਤਾਰਨ ਵਿਚ ਨਸ਼ਾ ਗ੍ਰਸਤ ਮਰੀਜ਼ਾਂ ਨੂੰ ਨਸ਼ਾ ਛੁਡਾਉਣ ਲਈ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖ਼ਲ ਮਰੀਜ਼ਾਂ ਲਈ ਹੁਣ ਪੋਸ਼ਟਿਕ ਅਤੇ ਗੁਣਕਾਰੀ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਲਈ ਬਾਕਾਇਦਾ ਟੈਂਡਰ ਕੱਢ ਕੇ ਕਪੂਰਥਲੇ ਜ਼ਿਲ੍ਹੇ ਨਾਲ ਸੰਬੰਧਿਤ ਇਕ ਵਿਅਕਤੀ ਨੂੰ ਠੇਕਾ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਸੰਦੀਪ ਧਵਨ ਦੀ ਦੇਖ ਰੇਖ ਹੇਠ ਨਸ਼ਾ ਛੁਡਾਊ ਕੇਂਦਰਾਂ ਦੇ ਮਰੀਜ਼ਾਂ ਨੂੰ ਪੋਸ਼ਟਿਕ ਅਤੇ ਗੁਣਕਾਰੀ ਖਾਣਾ ਦੇਣ ਦੀ ਜੋ ਕੋਸ਼ਿਸ਼ ਸ਼ੁਰੂ ਕੀਤੀ ਗਈ ਹੈ, ਹੁਣ ਦੇਖਣਾ ਹੈ ਕਿ ਉਹ ਉਸ ਵਿਚ ਕਿੰਨਾ ਸਫ਼ਲ ਹੁੰਦੇ ਹਨ। ਡਿਪਟੀ ਮੈਡੀਕਲ ਕਮਿਸ਼ਨਰ ਦਫ਼ਤਰ ਵਲੋਂ ਜਾਰੀ ਕੀਤੇ ਗਏ ਟੈਂਡਰ ਵਿਚ ਇਹ ਕਿਹਾ ਗਿਆ ਹੈ ਕਿ ਨਸ਼ਾ ਛੁਡਾਊ ਕੇਂਦਰਾਂ ਅਤੇ ਮੁੜ ਵਸੇਬਾ ਕੇਂਦਰਾਂ ਵਿਚ ਦਾਖ਼ਲ ਨਸ਼ਾ ਛੱਡਣ ਵਾਲੇ ਮਰੀਜ਼ਾਂ ਨੂੰ ਨਸ਼ਾ ਛੱਡਣ ਦੀ ਦਵਾਈ ਦੇ ਨਾਲ ਨਾਲ ਸਰੀਰਕ ਪੱਖੋਂ ਤੰਦਰੁਸਤ ਰੱਖਣ ਲਈ ਵਧੀਆ ਖਾਣੇ ਦਾ ਪ੍ਰਬੰਧ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਹੁਣ ਨਵੇਂ ਸ਼ੁਰੂ ਕੀਤੇ ਜਾ ਰਹੇ ਠੇਕੇਦਾਰ ਵਲੋਂ ਸਵੇਰੇ, ਦੁਪਹਿਰੇ ਅਤੇ ਰਾਤ ਦੇ ਖਾਣੇ ਦੇ ਨਾਲ ਨਾਲ ਦੁਪਹਿਰ ਦੇ ਖਾਣੇ ਅਤੇ ਸ਼ਾਮ ਦੀ ਰੋਟੀ ਤੋਂ ਪਹਿਲਾਂ ਫ਼ਲ ਅਤੇ ਸ਼ਾਮ ਦੇ ਸਮੇਂ ਚਾਹ ਦੇ ਨਾਲ ਨਾਲ ਹੋਰ ਖਾਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਡਿਪਟੀ ਮੈਡੀਕਲ ਕਮਿਸ਼ਨਰ ਦਫ਼ਤਰ ਵਲੋਂ ਜਾਰੀ ਕੀਤੀ ਗਏ ਟੈਂਡਰ ਅਨੁਸਾਰ ਠੇਕੇਦਾਰ ਨੂੰ ਸਵੇਰ ਦੇ ਸਮੇਂ ਰੋਜ਼ਾਨਾ 10 ਗ੍ਰਾਮ ਬਾਦਾਮ, ਇਕ ਗਲਾਸ ਨਿੰਬੂ ਪਾਣੀ, ਉਸ ਦੇ ਨਾਲ ਚੀਆ ਸੀਡ ਜਾਂ ਫਲੈਕਸ ਸੀਡ ਜਾਂ ਓਟਸ ਚਨਾ ਅਤੇ ਦੋ ਕੇਲੇ ਦੇਣੇ ਹੋਣਗੇ। ਇਸ ਤੋਂ ਇਲਾਵਾ ਸਵੇਰ ਦੇ ਨਾਸ਼ਤੇ ਵਿਚ 400 ਐਮ.ਐਲ. ਟੋਂਡ ਦੁੱਧ, ਦੋ ਆਂਡੇ, ਦੋ ਬਰੈਡ ਸਲਾਈਸ, ਤਿੰਨ ਆਲੂ ਵਾਲੇ ਪਰੌਂਠੇ, 150 ਗ੍ਰਾਮ ਦਹੀਂ ਜਾਂ ਸਬਜ਼ੀਆਂ ਉਪਮਾ ਜਾਂ ਸਬਜ਼ੀਆਂ ਵਾਲਾ ਦਲੀਆ ਜਾਂ ਸਬਜ਼ੀਆਂ ਪੋਹਾ ਦੇਣਾ ਪਵੇਗਾ। ਇਸ ਤੋਂ ਇਲਾਵਾ ਮਿਡ ਮੌਰਨਿੰਗ ਵਿਚ 150 ਗ੍ਰਾਮ ਫ਼ਲ ਤੋਂ ਇਲਾਵਾ ਦੁਪਹਿਰ ਦੇ ਖਾਣੇ ਵਿਚ ਪੰਜ ਤੋਂ ਛੇ ਰੋਟੀਆਂ, ਚੌਲ, ਦਾਲ, ਮੌਸਮੀ ਸਬਜ਼ੀਆਂ, ਸਲਾਦ ਅਤੇ 150 ਗ੍ਰਾਮ ਦਹੀਂ ਦਿੱਤਾ ਜਾਵੇਗਾ। ਸ਼ਾਮ ਦੇ ਸਮੇਂ ਇਕ ਕੱਪ ਚਾਹ ਦੇ ਨਾਲ ਬਿਸਕੁਟ ਜਾਂ ਉਪਮਾ ਜਾਂ ਵੇਸਣ ਚਿਲ੍ਹਾ ਜਾਂ ਰੋਸਟਡ ਕਾਲਾ ਚਨਾ, ਗਿਰੀਆਂ ਦੇਣੀਆਂ ਹੋਣਗੀਆਂ। ਰਾਤ ਦੀ ਰੋਟੀ ਵਿਚ ਫਿਰ ਪੰਜ ਤੋਂ ਛੇ ਰੋਟੀਆਂ, ਚਾਵਲ, ਦਾਲ, ਮੌਸਮੀ ਸਬਜ਼ੀਆਂ, ਸਲ੍ਹਾਦ ਦੇ ਨਾਲ ਨਾਲ ਮਿੱਠਾ, ਜਿਸ ਵਿਚ ਬਦਾਮਾਂ ਵਾਲੀ ਖੀਰ ਅਤੇ ਹੋਰ ਮਿੱਠਾ ਦਿੱਤਾ ਜਾਵੇਗਾ। ਇਸ ਵਿਚ ਠੇਕੇਦਾਰ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ਸਮੇਂ ਸਮੇਂ ’ਤੇ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਮਰੀਜ਼ਾਂ ਨੂੰ ਪਨੀਰ ਦੀ ਸਬਜ਼ੀ ਅਤੇ ਮਾਸਾਹਾਰੀ ਸਬਜ਼ੀ ਵੀ ਮੁਹੱਈਆ ਕਰਵਾਏਗਾ। ਇਸ ਤੋਂ ਇਲਾਵਾ ਇਨ੍ਹਾਂ ਕੇਂਦਰਾਂ ਵਿਚ ਦਿੱਤੀ ਜਾਣ ਵਾਲੀ ਰੋਟੀ ਟਿਸ਼ੂ ਪੇਪਰ ਵਿਚ ਪੈਕ ਕਰਕੇ ਐਲੁਮੀਨੀਅਮ ਫੋਇਲ ਵਿਚ ਲਪੇਟ ਕੇ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਬਜ਼ੀਆਂ ਨੂੰ ਪਾਰਦਰਸ਼ੀ ਸੀਟ ਵਿਚ ਦਿੱਤਾ ਜਾਵੇਗਾ ਅਤੇ ਇਸ ਨੂੰ ਬਹੁਤ ਹੀ ਸਾਫ਼ ਸੁਥਰੇ ਢੰਗ ਨਾਲ ਮੁਹੱਈਆ ਕਰਵਾਇਆ ਜਾਵੇਗਾ। ਉਕਤ ਸਾਰੇ ਖਾਣੇ ਦੇਣ ਲਈ ਸਹਿਮਤੀ ਪ੍ਰਗਟ ਕਰਦਿਆਂ ਠੇਕੇਦਾਰ ਵਲੋਂ ਇਸ ਟੈਂਡਰ ਨੂੰ ਲਿਆ ਗਿਆ ਹੈ ਅਤੇ ਸਿਹਤ ਵਿਭਾਗ ਦੀਆਂ ਸਾਰੀਆਂ ਸ਼ਰਤਾਂ ਨੂੰ ਵੀ ਉਸ ਵਲੋਂ ਮੰਨਿਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਟੈਂਡਰ ਦੇ ਸਮੇਂ ਜੋ ਸ਼ਰਤਾਂ ਨੂੰ ਉਕਤ ਠੇਕੇਦਾਰ ਨੇ ਮੰਨ ਕੇ ਟੈਂਡਰ ਹਾਸਲ ਕੀਤਾ ਹੈ, ਟੈਂਡਰ ਵਿਚ ਦਰਸਾਈਆਂ ਗਈਆਂ ਸ਼ਰਤਾਂ ਅਤੇ ਉਕਤ ਦਿੱਤੇ ਗਏ ਖਾਣੇ ਨੂੰ ਮਰੀਜ਼ਾਂ ਤੱਕ ਪਹੁੰਚਾਇਆ ਜਾਂਦਾ ਹੈ ਜਾਂ ਇਹ ਮਹਿਜ ਕਾਗਜ਼ੀ ਕਾਰਵਾਈ ਤੱਕ ਹੀ ਸੀਮਤ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕਲਸੀਆਂ ਖੁਰਦ ਦੇ ਖ਼ੇਤਾਂ ਵਿਚੋਂ ਜਿੰਦਾ ਰੌਂਦ ਬਰਾਮਦ ਅਗਲੀ ਖ਼ਬਰ ਮਾਮਲਾ ਰੈਸਟ ਹਾਊਸ ਖਡੂਰ ਸਾਹਿਬ ਦੇ ਨਜ਼ਦੀਕ ਮਿਲੀ ਨੌਜਵਾਨ ਦੀ ਲਾਸ਼ ਦਾ
Ad Position 24