04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਐਸ.ਆਈ.ਆਰ ਬਹਾਨੇ ਲੋਕਤੰਤਰ ਦਾ ਕਤਲ ਕਰਨ ਵਾਲੇ ਗਿਆਨੇਸ਼ ਕੁਮਾਰ ਖ਼ਿਲਾਫ਼ ਦੇਸ਼ਧ੍ਰੋਹ ਦਾ ਪਰਚਾ ਦਰਜ ਹੋਵੇ - ਪੰਡੋਰੀ, ਦਰਾਜਕੇ

ਤਰਨ ਤਾਰਨ, 3 ਅਕਤੂਬਰ (ਇਕਬਾਲ ਸਿੰਘ ਸੋਢੀ)– ਐਸ. ਆਈ.

Ad Position 21
No active advertisement
ਗੱਲਬਾਤ ਕਰਦੇ ਹੋਏ ਬਲਦੇਵ ਸਿੰਘ ਪੰਡੋਰੀ ਅਤੇ ਚਮਨ ਲਾਲ ਦਰਾਜਕੇ। ਤਸਵੀਰ–ਲਵਲੀ 04-10-2026
ਤਰਨ ਤਾਰਨ, 3 ਅਕਤੂਬਰ (ਇਕਬਾਲ ਸਿੰਘ ਸੋਢੀ)– ਐਸ.ਆਈ.ਆਰ ਬਹਾਨੇ ਲੋਕਤੰਤਰ ਦਾ ਕਤਲ ਕਰ ਕੇ ਆਪਣੇ ਆਕਾਵਾਂ ਦੀ ਜੀ ਹਜ਼ੂਰੀ ਕਰਨ ਵਾਲੇ ਕੇਂਦਰੀ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਦੇਸ਼ ਧ੍ਰੋਹ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਇਸ ਅਧਿਕਾਰੀ ਨੇ ਨਾ ਸਿਰਫ ਸੰਵਿਧਾਨਕ ਅਹੁਦੇ ਦੀ ਦੁਰਵਰਤੋ ਕੀਤੀ ਹੈ ਸਗੋਂ ਇਕ ਤਰੀਕੇ ਨਾਲ ਦੇਸ਼ ਨੂੰ ਇਕ ਵਾਰ ਫਿਰ ਦੁਫਾੜ ਕਰਨ ਲਈ ਸਾਜ਼ਿਸ਼ ਰਚੀ ਹੈ । ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ, ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕੀਤਾ। ਉਨ੍ਹਾਂ ਕਿਹਾ ਕਿ ਗਿਆਨੇਸ਼ ਕੁਮਾਰ ਨੇ ਐਸ.ਆਈ.ਆਰ ਬਹਾਨੇ 13 ਕਰੋੜ ਵੋਟਰਾਂ ਦੀ ਵੋਟ ਕੱਟ ਕੇ ਲੋਕਤੰਤਰ ਦਾ ਕਤਲ ਕਰ ਦਿੱਤਾ ਹੈ । ਇਸ ਤਰ੍ਹਾਂ ਉਕਤ ਵਿਅਕਤੀ ਖਿਲਾਫ ਦੇਸ਼ ਧ੍ਰੋਹ ਦਾ ਪਰਚਾ ਦਰਜ ਕਰ ਕੇ ਉਸ ਨੂੰ ਅਹੁਦੇ ਤੋਂ ਤੁਰੰਤ ਬਰਖਾਸਤ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪ੍ਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਨਾਲ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ ਦਾ ਰਾਹ ਸਾਫ ਹੋਇਆ - ਲਾਲੀ ਢਾਲਾ ਅਗਲੀ ਖ਼ਬਰ ਅਦਾਰਾ ‘ਅਜੀਤ’ ਦੇ ਪੱਤਰਕਾਰ ਰਹੇ ਪ੍ਰਤਾਪ ਸਿੰਘ ਵੈਰੋਵਾਲ ਨਹੀ ਰਹੇ ਪੱਤਰਕਾਰਾਂ ਤੇ ਸਿਆਸੀ ਆਗੂਆਂ ਨੇ ਅਫ਼ਸੋਸ ਪ੍ਰਗਟ ਕੀ...
Ad Position 24