04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਅਦਾਰਾ ‘ਅਜੀਤ’ ਦੇ ਪੱਤਰਕਾਰ ਰਹੇ ਪ੍ਰਤਾਪ ਸਿੰਘ ਵੈਰੋਵਾਲ ਨਹੀ ਰਹੇ ਪੱਤਰਕਾਰਾਂ ਤੇ ਸਿਆਸੀ ਆਗੂਆਂ ਨੇ ਅਫ਼ਸੋਸ ਪ੍ਰਗਟ ਕੀਤਾ

ਖਡੂਰ ਸਾਹਿਬ, 3 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)- ‘ਅਜੀਤ’ ਅਖ਼ਬਾਰ ਵਿਚ ਲੰਮਾ ਸਮਾਂ ਪੱਤਰਕਾਰ ਦੀ ਸੇਵਾ ਨਿਭਾਅ ਚੁੱਕੇ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਮੈਂਬਰ ਪ੍ਰਤਾਪ ਸਿੰਘ ਵੈਰੋਵਾਲ ਦਾ ਅੱਜ ਦਿਹਾਂਤ ਹੋ ਗਿਆ। ਪ੍ਰਤਾਪ ਸਿੰਘ ਪਿਛਲੇ ਤਿੰਨ ਚਾਰ ਸਾਲ ਤੋ ਬਿਮਾਰ ਚੱਲੇ ਆ ਰਹੇ ਸਨ, ਜਿੰਨਾ ਨੇ ਅੱਜ ਤੜਕੇ ਆਪਣੇ ਆਖਰੀ ਸਵਾਸ ਪੂਰੇ ਕੀਤੇ।

Ad Position 21
No active advertisement
ਪ੍ਰਤਾਪ ਸਿੰਘ ਦੀ ਫਾਈਲ ਫੋਟੋ। 04-10-2026
ਖਡੂਰ ਸਾਹਿਬ, 3 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)- ‘ਅਜੀਤ’ ਅਖ਼ਬਾਰ ਵਿਚ ਲੰਮਾ ਸਮਾਂ ਪੱਤਰਕਾਰ ਦੀ ਸੇਵਾ ਨਿਭਾਅ ਚੁੱਕੇ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਮੈਂਬਰ ਪ੍ਰਤਾਪ ਸਿੰਘ ਵੈਰੋਵਾਲ ਦਾ ਅੱਜ ਦਿਹਾਂਤ ਹੋ ਗਿਆ। ਪ੍ਰਤਾਪ ਸਿੰਘ ਪਿਛਲੇ ਤਿੰਨ ਚਾਰ ਸਾਲ ਤੋ ਬਿਮਾਰ ਚੱਲੇ ਆ ਰਹੇ ਸਨ, ਜਿੰਨਾ ਨੇ ਅੱਜ ਤੜਕੇ ਆਪਣੇ ਆਖਰੀ ਸਵਾਸ ਪੂਰੇ ਕੀਤੇ। ਉਨ੍ਹਾਂ ਦੇ ਅੰਗੀਠੇ ਨੂੰ ਸਪੁੱਤਰ ਕੰਵਰਪਾਲ ਸਿੰਘ ਸੁਮੀਤ ਵਲੋਂ ਅਗਨੀ ਭੇਟ ਕੀਤੀ ਗਈ। ਜਿਕਰਯੋਗ ਹੈ ਕਿ ਪ੍ਰਤਾਪ ਸਿੰਘ ਵੈਰੋਵਾਲ ਨੇ ਹਮੇਸ਼ਾ ਸੰਘਰਸ਼ੀ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕੀਤਾ ਸਰਕਾਰਾਂ ਦੇ ਕੰਨਾਂ ਤੱਕ ਕਿਰਤੀ ਲੋਕਾਂ ਦੀ ਆਵਾਜ਼ ਨੂੰ ਪਹੁੰਚਾਉਣ ਦਾ ਯਤਨ ਕੀਤਾ। ਇਸ ਸਮੇਂ ਭਾਰਤੀ ਇਨਕਲਾਬੀ ਮਾਰਸਵਾਦੀ ਪਾਰਟੀ ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲਾ, ਜ਼ਿਲ੍ਹਾ ਸਕੱਤਰ ਮੈਂਬਰ ਸੁਲੱਖਣ ਸਿੰਘ ਤੁੜ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਵੈਰੋਵਾਲ ਨੇ ਮ੍ਰਿਤਕ ਸਰੀਰ ਉਪਰ ਐਮ.ਪੀ.ਆਈ ਪਾਰਟੀ ਦਾ ਝੰਡਾ ਪਾ ਕੇ ਅੰਤ ਰਸਮਾਂ ਕੀਤੀਆਂ । ਇਸ ਮੌਕੇ ਪੱਤਰਕਕਾਰ ਭਾਈਚਾਰੇ ਵਲੋਂ ਅਦਾਰਾ ‘ਅਜੀਤ’ ਉਪ ਦਫਤਰ ਤਰਨ ਤਾਰਨ ਦੇ ਇੰਚਾਰਜ ਸਿੰਘ ਹਰਿੰਦਰ ਸਿੰਘ, ਜਸਮੇਲ ਸਿੰਘ ਚੀਦਾ ਸੂਬਾਈ ਆਗੂ, ਗੁਰਪ੍ਰਤਾਪ ਸਿੰਘ ਸੰਧੂ, ਰਸ਼ਪਾਲ ਸਿੰਘ ਕੁਲਾਰ, ਪਰਮਜੀਤ ਜੋਸ਼ੀ, ਇਕਬਾਲ ਸਿੰਘ ਸੋਢੀ, ਗੁਰਪ੍ਰੀਤ ਸਿੰਘ ਲਵਲੀ, ਹਰਵਿੰਦਰ ਸਿੰਘ ਧੂੰਦਾ, ਸੰਜੀਵ ਕੁੰਦਰਾ, ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ, ਅਜੇ ਸਿੰਘ ਹੁੰਦਲ, ਦੀਪਕ ਮੈਣੀ, ਰਾਕੇਸ਼ ਕੁਮਾਰ ਬਿੱਲਾ, ਗੁਰਚਰਨ ਸਿੰਘ ਭੱਟੀ, ਸੁਰਜੀਤ ਕੁਮਾਰ ਬੌਬੀ, ਪ੍ਰਦੀਪ ਕੁਮਾਰ ਬੇਗੇਪੁਰ, ਜੱਜਪਾਲ ਸਿੰਘ ਜੱਜ, ਸੁਖਦੇਵ ਸਿੰਘ, ਸਰਬਜੀਤ ਸਿੰਘ, ਸਕੱਤਰ ਸਿੰਘ ਅਟਵਾਲ, ਕੁਲਦੀਪ ਸਿੰਘ ਮਾਨ, ਰਵਿੰਦਰ ਸਿੰਘ ਰਵੀ ਖਹਿਰਾ, ਗੁਰਜਾਰ ਸਿੰਘ ਖਾਲਸਾ ਤੋਂ ਇਲਾਵਾ ਸਾਬਕਾ ਸਰਪੰਚ ਰਵੇਲ ਸਿੰਘ ਦਾਰਾਪੁਰ, ਕੇਵਲ ਸਿੰਘ ਸਾਬਕਾ ਸਰਪੰਚ ਭੁਪਿੰਦਰ ਸਿੰਘ ਵਿੱਕੀ ਪ੍ਰਧਾਨ ਪਰਮਜੀਤ ਸਿੰਘ ਸਾਬਕਾ ਸਰਪੰਚ ਹਰੀ ਸਿੰਘ ਜੇਈ ਰਘਬੀਰ ਸਿੰਘ ਨਾਗੋਕੇ ਹਰਭਜਨ ਸਿੰਘ ਸੀਡੀ ਇੰਸਪੈਕਟਰ ਰੂਪ ਸਿੰਘ, ਦਲਵੀਰ ਸਿੰਘ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀਦੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਬਲਦੇਵ ਸਿੰਘ ਪੰਡੋਰੀ, ਮਨਜੀਤ ਸਿੰਘ ਬੱਗੂ, ਰੇਸ਼ਮ ਸਿੰਘ ਫੈਲੋਕੇ, ਹਰਦੀਪ ਸਿੰਘ ਰਸੂਲਪੁਰ, ਚਰਨਜੀਤ ਸਿੰਘ ਬਾਠ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।
Ad Position 22
No active advertisement
ਪਿਛਲੀ ਖ਼ਬਰ ਐਸ.ਆਈ.ਆਰ ਬਹਾਨੇ ਲੋਕਤੰਤਰ ਦਾ ਕਤਲ ਕਰਨ ਵਾਲੇ ਗਿਆਨੇਸ਼ ਕੁਮਾਰ ਖ਼ਿਲਾਫ਼ ਦੇਸ਼ਧ੍ਰੋਹ ਦਾ ਪਰਚਾ ਦਰਜ ਹੋਵੇ - ਪੰਡੋਰੀ, ਦਰਾ... ਅਗਲੀ ਖ਼ਬਰ ਏ.ਟੀ.ਐੱਮ. ਬਦਲ ਕੇ ਪੈਸੇ ਕਢਵਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ
Ad Position 24