27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਬੀ.ਐਸ.ਐਫ. ਵਲੋਂ ਖ਼ੇਤਾਂ ਵਿਚੋਂ ਪਿਸਟਲ ਬਰਾਮਦ

ਖਾਲੜਾ, 27 ਸਤੰਬਰ (ਜੱਜਪਾਲ ਸਿੰਘ)–ਬੀ. ਐਸ.

Ad Position 21
No active advertisement
ਅਜੀਤ ਡੈਸਕ 28-09-2026
ਖਾਲੜਾ, 27 ਸਤੰਬਰ (ਜੱਜਪਾਲ ਸਿੰਘ)–ਬੀ.ਐਸ.ਐਫ. ਵਲੋਂ ਪਿੰਡ ਦੋਦੇ ਦੇ ਇਕ ਕਿਸਾਨ ਦੇ ਖ਼ੇਤ ਵਿਚੋਂ ਪਿਸਟਲ ਬਰਾਮਦ ਕੀਤਾ ਹੈ। ਇਸ ਸੰਬੰਧੀ ਸਬ ਇੰਸਪੈਕਟਰ ਐਸ.ਐਚ.ਓ. ਖਾਲੜਾ ਦਿਲਬਾਗ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਗਸ਼ਤ ਦੇ ਸੰਬੰਧ ਵਿਚ ਕਸਬਾ ਖਾਲੜਾ ਤੋਂ ਪਿੰਡ ਦੋਦੇ ਕਲਸੀਆ, ਡੱਲ ਆਦਿ ਪਿੰਡਾਂ ਨੂੰ ਜਾ ਰਹੇ ਸਨ ਕਿ ਇੰਸਪੈਕਟਰ ਮੋਹਨ ਲਾਲ ਬੀ.ਐਸ.ਐਫ. ਨੇ ਉਨ੍ਹਾਂ ਨੂੰ ਫੋਨ ’ਤੇ ਇਤਲਾਹ ਦਿੱਤੀ ਕਿ ਗਿਆਨ ਸਿੰਘ ਪੁੱਤਰ ਚਰਨ ਸਿੰਘ ਵਾਸੀ ਦੋਦੇ ਦੇ ਖੇਤ ਵਿਚ ਪੀਲੇ ਰੰਗ ਦਾ ਪੈਕਟ ਡਿੱਗਿਆ ਹੋਇਆ ਹੈ, ਜਿਸ ’ਤੇ ਪੁਲਿਸ ਅਤੇ ਬੀ.ਐਸ.ਐਫ. ਵਲੋਂ ਤੁਰੰਤ ਮੌਕੇ ’ਤੇ ਜਾ ਕੇ ਦੱਸੀ ਹੋਈ ਜਗ੍ਹਾ ’ਤੇ ਭਾਲ ਕੀਤੀ ਤਾਂ ਉਨ੍ਹਾਂ ਨੂੰ ਉਥੋਂ ਇਕ ਪੀਲੇ ਰੰਗ ਦਾ ਪੈਕਟ ਬਰਾਮਦ ਹੋਇਆ। ਪੈਕੇਟ ਨੂੰ ਖੋਲ੍ਹ ਕੇ ਜਦ ਉਸ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਇਕ ਪਿਸਟਲ ਮਾਰਕਾ ਮੇਡ ਇਨ ਚਾਇਨਾ 30 ਬੋਰ ਸਮੇਤ ਮੈਗਜੀਨ ਖ਼ਾਲੀ ਬਰਾਮਦ ਹੋਇਆ। ਇੰਸਪੈਕਟਰ ਮੋਹਨ ਲਾਲ ਬੀ.ਐਸ.ਐਫ ਨੇ ਵਲੋਂ ਲਿਖਤੀ ਤੌਰ ’ਤੇ ਪੱਤਰ ਦੇਣ ਤੋਂ ਬਾਅਦ ਥਾਣਾ ਖਾਲੜਾ ਦੀ ਪੁਲਿਸ ਨੇ ਪਿਸਟਲ ਨੂੰ ਕਬਜੇ ਵਿਚ ਲੈ ਲਿਆ, ਜੋ ਕਿਸੇ ਨਾ ਅਣਪਛਾਤੇ ਵਿਅਕਤੀ ਨੇ ਪਾਕਿਸਤਾਨ ਤੋ ਮੰਗਵਾਇਆ ਹੈ। ਇਸ ਸੰਬੰਧੀ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ ਵਿਚੋਂ ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਅਗਲੀ ਖ਼ਬਰ ਅਣਪਛਾਤੇ ਵਿਅਕਤੀ ਨੇ ਮਿੱਲ ਵਿਚ ਪਈ ਸਰਕਾਰੀ ਕਣਕ ਨੂੰ ਲਗਾਈ ਅੱਗ
Ad Position 24