27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਅਣਪਛਾਤੇ ਵਿਅਕਤੀ ਨੇ ਮਿੱਲ ਵਿਚ ਪਈ ਸਰਕਾਰੀ ਕਣਕ ਨੂੰ ਲਗਾਈ ਅੱਗ

ਤਰਨ ਤਾਰਨ, 27 ਸਤੰਬਰ (ਪਰਮਜੀਤ ਜੋਸ਼ੀ)–ਝਬਾਲ ਨਜ਼ਦੀਕ ਚਮਕੌਰ ਰਾਈਸ ਨਾਮਕ ਰਾਈਸ ਮਿੱਲ ਵਿਚ ਪਈ ਸਰਕਾਰੀ ਕਣਕ ਨੂੰ ਕੁਝ ਅਣਪਛਾਤੇ ਵਿਅਕਤੀ ਨੇ ਕਣਕ ਨੂੰ ਅੱਗ ਲਗਾ ਦਿੱਤੀ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਦਿਪਾਲੀ ਗੋਇਲ ਇੰਸਪੈਕਟਰ ਪਨਸਪ ਪੰਜਾਬ ਵਾਸੀ ਦਫਤਰ ਰਣਜੀਤ ਐਵੀਨਿਊ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਪਨਸਪ ਵਿਚ ਬਤੌਰ ਇਸਪੈਕਟਰ ਤਾਇਨਾਤ ਹੈ ਤੇ ਚਮਕੌਰ ਰਾਈਸ ਮਿੱਲ ਅਟਾਰੀ ਰੋਡ ਝਬਾਲ ਵਿਚ ਪੰਜਾਬ ਸਰਕਾਰ ਦੀ ਕਣਕ ਦੀ ਇੰਚਾਰਜ ਹੈ।

Ad Position 21
No active advertisement
ਅਜੀਤ ਡੈਸਕ 28-09-2026
ਤਰਨ ਤਾਰਨ, 27 ਸਤੰਬਰ (ਪਰਮਜੀਤ ਜੋਸ਼ੀ)–ਝਬਾਲ ਨਜ਼ਦੀਕ ਚਮਕੌਰ ਰਾਈਸ ਨਾਮਕ ਰਾਈਸ ਮਿੱਲ ਵਿਚ ਪਈ ਸਰਕਾਰੀ ਕਣਕ ਨੂੰ ਕੁਝ ਅਣਪਛਾਤੇ ਵਿਅਕਤੀ ਨੇ ਕਣਕ ਨੂੰ ਅੱਗ ਲਗਾ ਦਿੱਤੀ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਦਿਪਾਲੀ ਗੋਇਲ ਇੰਸਪੈਕਟਰ ਪਨਸਪ ਪੰਜਾਬ ਵਾਸੀ ਦਫਤਰ ਰਣਜੀਤ ਐਵੀਨਿਊ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਪਨਸਪ ਵਿਚ ਬਤੌਰ ਇਸਪੈਕਟਰ ਤਾਇਨਾਤ ਹੈ ਤੇ ਚਮਕੌਰ ਰਾਈਸ ਮਿੱਲ ਅਟਾਰੀ ਰੋਡ ਝਬਾਲ ਵਿਚ ਪੰਜਾਬ ਸਰਕਾਰ ਦੀ ਕਣਕ ਦੀ ਇੰਚਾਰਜ ਹੈ। ਉਸ ਨੇ ਦੱਸਿਆ ਕਿ ਮਿਤੀ 4-5 ਸਤੰਬਰ ਦੀ ਦਰਮਿਆਨੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਵਲੋਂ ਗੌਦਾਮਾਂ ਦੀ ਕੰਧ ਦੀ ਇੱਟ ਪੁੱਟ ਕੇ ਤੇ ਡੰਡੇ ਨਾਲ ਕੱਪੜਾ ਲਪੇਟ ਕੇ ਕਣਕ ਦਾ ਸਟਾਕ, ਜੋ 3500 ਤੋੜੇ ਦਾ ਸੀ, ਨੂੰ ਅੱਗ ਲਗਾ ਦਿੱਤੀ। ਅੱਗ ਲੱਗਣ ਕਰਕੇ ਪੰਜਾਬ ਸਰਕਾਰ ਦਾ ਕੁੱਲ 1,97,550 ਰੁਪਏ ਦਾ ਨੁਕਸਾਨ ਹੋਇਆ। ਇਸ ਸੰਬੰਧੀ ਏ.ਐਸ.ਆਈ. ਹਰਵਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਕਣਕ ਨੂੰ ਅੱਗ ਲਗਾਉਣ ਵਾਲੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਬੀ.ਐਸ.ਐਫ. ਵਲੋਂ ਖ਼ੇਤਾਂ ਵਿਚੋਂ ਪਿਸਟਲ ਬਰਾਮਦ ਅਗਲੀ ਖ਼ਬਰ ਸਰਕਾਰ ਝੋਨੇ ਦੀ ਖਰੀਦ ਪ੍ਰਬੰਧਾਂ ਵਿਚ ਨਾਕਾਮਯਾਬ ਰਹੀ - ਸਾਬਕਾ ਵਿਧਾਇਕ ਭਲਾਈਪੁਰ
Ad Position 24