23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਰਾਜ ਸਿੰਘ ਬੀ.ਏ. ਨੂੰ ਗਹਿਰਾ ਸਦਮਾ, ਪਿਤਾ ਦਾ ਦਿਹਾਂਤ

ਖਾਲੜਾ, 22 ਸਤੰਬਰ (ਜੱਜਪਾਲ ਸਿੰਘ ਜੱਜ)-ਆੜ੍ਹਤੀ ਐਸੋਸੀਏਸ਼ਨ ਖਾਲੜਾ ਮੰਡੀ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਰਾਜ ਸਿੰਘ ਬੀ. ਏ.

Ad Position 21
No active advertisement
ਬਲਬੀਰ ਸਿੰਘ ਦੀ ਫਾਈਲ ਤਸਵੀਰ 23-09-2026
ਖਾਲੜਾ, 22 ਸਤੰਬਰ (ਜੱਜਪਾਲ ਸਿੰਘ ਜੱਜ)-ਆੜ੍ਹਤੀ ਐਸੋਸੀਏਸ਼ਨ ਖਾਲੜਾ ਮੰਡੀ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਰਾਜ ਸਿੰਘ ਬੀ.ਏ. ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਬਲਬੀਰ ਸਿੰਘ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਇੱਥੇ ਇਹ ਦੱਸਣਯੋਗ ਹੈ ਕਿ ਬਲਬੀਰ ਸਿੰਘ ਦੀ ਉਮਰ ਕਰੀਬ 82 ਸਾਲ ਸੀ ਅਤੇ ਉਹ ਮਰਨ ਤੋਂ ਪਹਿਲਾਂ ਕਰੀਬ ਥੋੜੇ ਦਿਨ ਬਿਮਾਰ ਰਹੇ। ਬਲਬੀਰ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਧੁੰਨ ਜ਼ਿਲ੍ਹਾ ਤਰਨ ਤਾਰਨ ਵਿਖੇ ਕੀਤਾ ਗਿਆ, ਜਿਸ ਵਿਚ ਉਨ੍ਹਾਂ ਦੀ ਚਿਤਾ ਨੂੰ ਅਗਨੀ ਸੁਖਰਾਜ ਸਿੰਘ ਬੀ.ਏ. ਵਲੋਂ ਵਿਖਾਈ ਗਈ। ਇਸ ਮੌਕੇ ਪਹੁੰਚੇ ਆਮ ਆਦਮੀ ਪਾਰਟੀ ਦੇ ਹਲਕਾ ਖੇਮਕਰਨ ਤੋਂ ਵਿਧਾਇਕ ਸਰਵਨ ਸਿੰਘ ਧੁੰਨ, ਪੀ.ਏ. ਹਰਵਿੰਦਰ ਸਿੰਘ ਬੁਰਜ, ਡੀ.ਐਸ.ਪੀ. ਮਜੀਠਾ ਕਮਲਮੀਤ ਸਿੰਘ, ਡੀ.ਐਸ.ਪੀ. ਭਿੱਖੀਵਿੰਡ ਅਤੁਲ ਸੋਨੀ, ਐਸ.ਐਚ.ਓ. ਭਿੱਖੀਵਿੰਡ ਹਰਪ੍ਰੀਤ ਸਿੰਘ ਵਿਰਕ, ਐਸ.ਐਚ.ਓ. ਖੇਮਕਰਨ ਕਮਲਜੀਤ ਰਾਏ, ਪ੍ਰਧਾਨ ਨਗਰ ਪੰਚਾਇਤ ਭਿੱਖੀਵਿੰਡ ਸੁਖਦੇਵ ਸਿੰਘ, ਸਾਬਕਾ ਸਰਪੰਚ ਪਵਨਦੀਪ ਸਿੰਘ ਖਾਲੜਾ, ਸੰਦੀਪ ਸਿੰਘ ਖਾਲੜਾ, ਸਾਬਕਾ ਪ੍ਰਧਾਨ ਸਕੱਤਰ ਸਿੰਘ ਡਲੀਰੀ, ਆੜ੍ਹਤੀ ਬਲਵਿੰਦਰ ਸਿੰਘ ਨਾਰਲੀ, ਅਮਰੀਕ ਸਿੰਘ ਮਾਨ, ਚੇਅ. ਗੁਰਵਿੰਦਰ ਸਿੰਘ ਬਹਿੜਵਾਲ ਆਦਿ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਂ ਤੇ ਮੁਹਤਬਰਾਂ ਨੇ ਪੀੜਤ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਐਥਲੈਟਿਕਸ ਵਿਚ ਚਾਂਦੀ ਤਗਮਾ ਜਿੱਤਣ ਵਾਲੇ ਵਿਦਿਆਰਥੀ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਪਿੰਡ ਕਾਜੀਕੋਟ ਵਿਖੇ ਸਿਹਤ ਜਾਗਰੂਕਤਾ ਕੈਂਪ
Ad Position 24