22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਮਜੀਠੀਆ ਦੀ ਅਗਵਾਈ ’ਚ ਅਕਾਲੀ ਆਗੂ ਤੇ ਵਰਕਰ ਖ਼ਾਲਸਾ ਮਾਰਚ ਦਾ ਪਿੰਡ-ਪਿੰਡ ਕਰਨਗੇ ਸਵਾਗਤ-ਸੁਖਜੀਤ, ਭੱਟੀ

ਜੇਠੂਵਾਲ, 22 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਹਲਕੇ ਦੇ ਸਮੂਹ ਅਕਾਲੀ ਆਗੂ ਤੇ ਵਰਕਰ ਤੇ ਸੰਗਤਾਂ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵਲੋਂ ਸਜਾਏ ਖਾਲਸਾ ਮਾਰਚ ਦਾ 25 ਸਤੰਬਰ ਨੂੰ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਤੋਂ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਵਾਇਆ ਗੁਰੂ ਕਾ ਬਾਗ ਮਜੀਠਾ ਲਈ ਰਵਾਨਾ ਹੋਣ ਮੌਕੇ ਪਿੰਡ ਪਿੰਡ ਜੈਕਾਰਿਆਂ ਦੀ ਗੂੰਜ ਤੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕਰਨਗੇ। ਉਕਤ ਪ੍ਰਗਟਾਵਾ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਮੀਤ ਪ੍ਰਧਾਨ ਤੇ ਨੰਬਰਦਾਰ ਸੁਖਜੀਤ ਸਿੰਘ ਅਤੇ ਅਕਾਲੀ ਆਗੂ ਹਰਦਿਆਲ ਸਿੰਘ ਭੱਟੀ ਵਲੋਂ ਖਾਲਸਾ ਮਾਰਚ ਦੇ ਸਵਾਗਤ ਕਰਨ ਸੰਬੰਧੀ ਲੁੱਧੜ ’ਚ ਵਰਕਰਾਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ।

Ad Position 21
No active advertisement
ਅਜੀਤ ਡੈਸਕ 23-09-2026
ਜੇਠੂਵਾਲ, 22 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਹਲਕੇ ਦੇ ਸਮੂਹ ਅਕਾਲੀ ਆਗੂ ਤੇ ਵਰਕਰ ਤੇ ਸੰਗਤਾਂ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵਲੋਂ ਸਜਾਏ ਖਾਲਸਾ ਮਾਰਚ ਦਾ 25 ਸਤੰਬਰ ਨੂੰ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਤੋਂ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਵਾਇਆ ਗੁਰੂ ਕਾ ਬਾਗ ਮਜੀਠਾ ਲਈ ਰਵਾਨਾ ਹੋਣ ਮੌਕੇ ਪਿੰਡ ਪਿੰਡ ਜੈਕਾਰਿਆਂ ਦੀ ਗੂੰਜ ਤੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕਰਨਗੇ। ਉਕਤ ਪ੍ਰਗਟਾਵਾ ਅਕਾਲੀ ਦਲ ਅੰਮ੍ਰਿਤਸਰ ਦਿਹਾਤੀ ਦੇ ਮੀਤ ਪ੍ਰਧਾਨ ਤੇ ਨੰਬਰਦਾਰ ਸੁਖਜੀਤ ਸਿੰਘ ਅਤੇ ਅਕਾਲੀ ਆਗੂ ਹਰਦਿਆਲ ਸਿੰਘ ਭੱਟੀ ਵਲੋਂ ਖਾਲਸਾ ਮਾਰਚ ਦੇ ਸਵਾਗਤ ਕਰਨ ਸੰਬੰਧੀ ਲੁੱਧੜ ’ਚ ਵਰਕਰਾਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਮੀਟਿੰਗ ਵਿਚ ਡਾ. ਦੀਦਾਰ ਸਿੰਘ, ਪ੍ਰਧਾਨ ਅਮਰੀਕ ਸਿੰਘ, ਅਜੀਤ ਸਿੰਘ ਸਾਬਕਾ ਬਲਾਕ ਸਿੱਖਿਆ ਅਫਸਰ, ਗੁਰਮੀਤ ਸਿੰਘ ਟੋਨੀ , ਬਲਜਿੰਦਰ ਸਿੰਘ, ਰਮਨਦੀਪ ਸਿੰਘ, ਮਨਪ੍ਰੀਤ ਸਿੰਘ ਭੱਟੀ, ਸਤਿੰਦਰ ਸਿੰਘ ਭੱਟੀ, ਸੋਨੂ ਭਗਤ ਸਮੇਤ ਹੋਰ ਅਕਾਲੀ ਵਰਕਰ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਇੰਟਰਨੈਸ਼ਨਲ ਫ਼ਤਹਿ ਅਕੈਡਮੀ ਹਾਕੀ ’ਚ ਅੰਡਰ 14 ਅਤੇ ਅੰਡਰ-19 ਚ ਚੈਂਪੀਅਨ ਬਣੀ ਅਗਲੀ ਖ਼ਬਰ ਮਾਲਕ ਸਿੰਘ ਸੰਧੂ (ਚੈਨਪੁਰ ) ਅਤੇ ਬਲਜੀਤ ਕੌਰ ਸੰਧੂ, ਵਾਸੀ ਅੰਮ੍ਰਿਤਸਰ ਨੇ ਆਪਣੀ 37ਵੀਂ ਵਰ੍ਹੇਗੰਢ ਮਨਾਈ। ਮੀਰੀ-ਪੀਰੀ...
Ad Position 24