ਪਿੰਡ ਧਾਰੀਵਾਲ ਵਿਖੇ ਅਨੇਕਾਂ ਪਰਿਵਾਰ ‘ਆਪ’ ਛੱਡ ਕੇ ਕਾਂਗਰਸ ਵਿਚ ਸ਼ਾਮਿਲ
ਪੱਟੀ, 18 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਪੱਟੀ ਹਲਕਾ ਦੇ ਪਿੰਡ ਧਾਰੀਵਾਲ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਠੇਕੇਦਾਰ ਅਮਰਜੀਤ ਸਿੰਘ, ਠੇਕੇਦਾਰ ਜਸਬੀਰ ਸਿੰਘ, ਮੈਂਬਰ ਕੁਲਦੀਪ ਸਿੰਘ ਨੀਟਾ, ਲਵਪ੍ਰੀਤ ਸਿੰਘ, ਲਵਦੀਪ ਸਿੰਘ, ਪ੍ਰੀਤ ਬਮਰਾਹ ਤੇ ਸੁਰਿੰਦਰ ਸਿੰਘ ਜੋ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕਰਦੇ ਹੋਏ ਪੱਟੀ ਹਲਕੇ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਸੂਬੇ ਦੇ ਕਿਰਤ ਲਈ ਹਮੇਸ਼ਾਂ ਹੀ ਅੱਗੇ ਹੋ ਕੇ ਹਾਅ ਦਾ ਨਾਅਰਾ ਮਾਰਿਆ ਹੈ।
ਪੱਟੀ, 18 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਪੱਟੀ ਹਲਕਾ ਦੇ ਪਿੰਡ ਧਾਰੀਵਾਲ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਠੇਕੇਦਾਰ ਅਮਰਜੀਤ ਸਿੰਘ, ਠੇਕੇਦਾਰ ਜਸਬੀਰ ਸਿੰਘ, ਮੈਂਬਰ ਕੁਲਦੀਪ ਸਿੰਘ ਨੀਟਾ, ਲਵਪ੍ਰੀਤ ਸਿੰਘ, ਲਵਦੀਪ ਸਿੰਘ, ਪ੍ਰੀਤ ਬਮਰਾਹ ਤੇ ਸੁਰਿੰਦਰ ਸਿੰਘ ਜੋ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕਰਦੇ ਹੋਏ ਪੱਟੀ ਹਲਕੇ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਸੂਬੇ ਦੇ ਕਿਰਤ ਲਈ ਹਮੇਸ਼ਾਂ ਹੀ ਅੱਗੇ ਹੋ ਕੇ ਹਾਅ ਦਾ ਨਾਅਰਾ ਮਾਰਿਆ ਹੈ। ਖਾਸ ਕਰ ਇਸ ਪੱਟੀ ਹਲਕੇ ਦੀ ਨੁਹਾਰ ਕਾਂਗਰਸ ਸਰਕਾਰ ਸਮੇਂ ਹੀ ਬਦਲੀ ਗਈ। 2022 ਵਿਚ ਕੁਝ ਲੋਕ ਬਦਲਾਅ ਦੇ ਝੂਠੇ ਲਾਰੇ ਵਿਚ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਬਣਾ ਬੈਠੇ, ਪਰ ਹੁਣ ਉਹ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ। ਉਸ ਇਸੇ ਘੁਟਣ ਤੋਂ ਆਜ਼ਾਦ ਹੋਣ ਲਈ ਪੱਟੀ ਹਲਕੇ ਦੇ ਲੋਕ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਰਹੇ ਹਨ, ਤਾਂ ਜੋ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ। ਕਾਂਗਰਸ ਸਰਕਾਰ ਆਉਣ ਤੇ ਫੇਰ ਜੰਗੀ ਪੱਧਰ ’ਤੇ ਵਿਕਾਸ ਕਰਾਂਗੇ। ਇਸ ਮੌਕੇ ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਠੇਕੇਦਾਰ ਅਮਰਜੀਤ ਸਿੰਘ ਅਤੇ ਹੋਰ ਆਗੂਆਂ ਨੇ ਬੋਲਦਿਆਂ ਦੱਸਿਆ ਕਿ ਕਾਂਗਰਸ ਵੇਲੇ ਸਾਡੇ ਪਿੰਡ ਵਿਚ ਬੇਸ਼ੁਮਾਰ ਕੰਮ ਹੋਇਆ, ਹੁਣ ਜਦੋਂ ਬਦਲਾਅ ਵਾਲੀ ਪਾਰਟੀ ਨੇ ਡੱਕਾ ਤੋੜ ਕੇ ਦੂਹਰਾ ਨਹੀਂ ਕੀਤਾ ਤਾਂ ਅਸੀਂ ਉਸ ਪਾਰਟੀ ਵਿਚ ਰਹਿ ਕੇ ਕੀ ਕਰਨਾ ਹੈ। ਇਸ ਮੌਕੇ ਸਾਬਕਾ ਸਰਪੰਚ ਸਤਨਾਮ ਸਿੰਘ ਪੋਪਨ, ਹਰਭਜਨ ਸਿੰਘ, ਸਾਬਕਾ ਸਰਪੰਚ ਰਣਜੀਤ ਸਿੰਘ ਰਾਜਾ, ਸਾਬਕਾ ਸਰਪੰਚ ਬਲਰਾਜ ਸਿੰਘ, ਰਣਜੀਤ ਸਿੰਘ ਰਾਣਾ, ਦਲਬੀਰ ਸਿੰਘ ਸੇਖੋਂ, ਸੁਖਵਿੰਦਰ ਸਿੰਘ ਸਿੱਧੂ, ਸਾਬਕਾ ਸਰਪੰਚ ਗੁਰਸੇਵਕ ਸਿੰਘ, ਸਾਬਕਾ ਸਰਪੰਚ ਹਰਜਿੰਦਰ ਸਿੰਘ ਚੰਬਲ, ਕੌਂਸਲਰ ਹਰਜਿੰਦਰ ਸਿੰਘ ਬੌਬੀ, ਸੁਰਜੀਤ ਸਿੰਘ, ਗੁਰਸੇਵਕ ਬੁਰਜ, ਮਨੀ ਸ਼ਰਮਾ ਅਤੇ ਸੇਵਾਮੁਕਤ ਡੀ.ਐਸ.ਪੀ. ਸਲਵਿੰਦਰ ਸਿੰਘ ਹਾਜ਼ਰ ਸਨ।