18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਬਿੱਲਾ ਸੇਰੋਂ 19 ਨੂੰ ਕਰਨਗੇ ਚੌਥਾ ਮਹਾਨ ਨਗਰ ਕੀਰਤਨ ਗੋਇੰਦਵਾਲ ਸਾਹਿਬ ਤੋਂ ਰਵਾਨਾ - ਜਥੇ. ਯਜਸਵੰਤ ਸਿੰਘ

ਖਡੂਰ ਸਾਹਿਬ, 17 ਸਤੰਬਰ (ਰਸ਼ਪਾਲ ਸਿੰਘ ਕੁਲਾਰ)–ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚੌਥਾ ਮਹਾਨ ਨਗਰ ਕੀਰਤਨ 19 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਤੋਂ ਬੀਬੀ ਰਮਨਦੀਪ ਕੌਰ ਸੇਰੋਂ ਹਲਕਾ ਇੰਚਾਰਜ ਖਡੂਰ ਸਾਹਿਬ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਰਵਾਨਾ ਕਰਨਗੇ। ਇਹ ਜਾਣਕਾਰੀ ਮੁੱਖ ਸੇਵਾਦਾਰ ਜਥੇਦਾਰ ਜਸਵੰਤ ਸਿੰਘ ਛਾਪੜੀ ਸਾਹਿਬ ਨੇ ਦਿੰਦਿਆਂ ਦੱਸਿਆ ਕਿ ਨਗਰ ਕੀਰਤਨ ਖਡੂਰ ਸਾਹਿਬ, ਨਾਗੋਕੇ, ਜਲਾਲਾਬਾਦ, ਰਈਆ, ਬਾਬਾ ਬਕਾਲਾ ਸਾਹਿਬ, ਗੱਗੜਭਾਣਾ, ਮਹਿਤਾ ਚੌਂਕ, ਅੱਚਲ ਸਾਹਿਬ, ਬਟਾਲਾ ਘੁੰਮਣ, ਛੋਟੇ ਘੁੰਮਣ, ਤੱਪ ਅਸਥਾਨ ਸੰਤ ਬਾਬਾ ਹਜਾਰਾ ਸਿੰਘ ਜੀ ਵਿਖੇ ਰਾਤ ਵਿਸਰਾਮ ਕਰੇਗਾ ਅਤੇ ਅਗਲੇ ਦਿਨ ਰਵਾਨਗੀ ਹੋਵੇਗੀ ਜੋ ਧਾਰੀਵਾਲ ਸਹਿਰ ਗੁਰਦਾਸਪੁਰ ਤੋਂ ਵਾਇਆ ਜੇਲ ਰੋਡ ਅਬਲਖੈਰ, ਪਨਿਆੜ, ਦੀਨਾਨਗਰ ਸਹਿਰ ਅੱਡਾ ਪੁਲੀ ਬਾਠ ਸਾਹਿਬ, ਜਸਵਾਲੀ ਤੋਂ ਗੁਰਦੁਆਰਾ ਬਾਰਠ ਸਾਹਿਬ ਤਪ ਅਸਥਾਨ ਬਾਬਾ ਸ੍ਰੀ ਚੰਦ ਜੀ ਪਹੁੰਚ ਕੇ ਸਮਾਪਤ ਹੋਵੇਗਾ।

Ad Position 21
No active advertisement
ਅਜੀਤ ਡੈਸਕ 18-09-2026
ਖਡੂਰ ਸਾਹਿਬ, 17 ਸਤੰਬਰ (ਰਸ਼ਪਾਲ ਸਿੰਘ ਕੁਲਾਰ)–ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਚੌਥਾ ਮਹਾਨ ਨਗਰ ਕੀਰਤਨ 19 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਤੋਂ ਬੀਬੀ ਰਮਨਦੀਪ ਕੌਰ ਸੇਰੋਂ ਹਲਕਾ ਇੰਚਾਰਜ ਖਡੂਰ ਸਾਹਿਬ ਅਤੇ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਰਵਾਨਾ ਕਰਨਗੇ। ਇਹ ਜਾਣਕਾਰੀ ਮੁੱਖ ਸੇਵਾਦਾਰ ਜਥੇਦਾਰ ਜਸਵੰਤ ਸਿੰਘ ਛਾਪੜੀ ਸਾਹਿਬ ਨੇ ਦਿੰਦਿਆਂ ਦੱਸਿਆ ਕਿ ਨਗਰ ਕੀਰਤਨ ਖਡੂਰ ਸਾਹਿਬ, ਨਾਗੋਕੇ, ਜਲਾਲਾਬਾਦ, ਰਈਆ, ਬਾਬਾ ਬਕਾਲਾ ਸਾਹਿਬ, ਗੱਗੜਭਾਣਾ, ਮਹਿਤਾ ਚੌਂਕ, ਅੱਚਲ ਸਾਹਿਬ, ਬਟਾਲਾ ਘੁੰਮਣ, ਛੋਟੇ ਘੁੰਮਣ, ਤੱਪ ਅਸਥਾਨ ਸੰਤ ਬਾਬਾ ਹਜਾਰਾ ਸਿੰਘ ਜੀ ਵਿਖੇ ਰਾਤ ਵਿਸਰਾਮ ਕਰੇਗਾ ਅਤੇ ਅਗਲੇ ਦਿਨ ਰਵਾਨਗੀ ਹੋਵੇਗੀ ਜੋ ਧਾਰੀਵਾਲ ਸਹਿਰ ਗੁਰਦਾਸਪੁਰ ਤੋਂ ਵਾਇਆ ਜੇਲ ਰੋਡ ਅਬਲਖੈਰ, ਪਨਿਆੜ, ਦੀਨਾਨਗਰ ਸਹਿਰ ਅੱਡਾ ਪੁਲੀ ਬਾਠ ਸਾਹਿਬ, ਜਸਵਾਲੀ ਤੋਂ ਗੁਰਦੁਆਰਾ ਬਾਰਠ ਸਾਹਿਬ ਤਪ ਅਸਥਾਨ ਬਾਬਾ ਸ੍ਰੀ ਚੰਦ ਜੀ ਪਹੁੰਚ ਕੇ ਸਮਾਪਤ ਹੋਵੇਗਾ। ਇਸ ਮੌਕੇ ਬਾਬਾ ਜਸਵੰਤ ਸਿੰਘ ਖਡੂਰ ਸਾਹਿਬ, ਇੰਦਰਜੀਤ ਸਿੰਘ ਸੋਨੀ ਪੱਖੋਪੁਰ, ਸੁਖਵਿੰਦਰ ਸਿੰਘ ਸਰਪੰਚ ਪੱਖੋਪੁਰ ਤੇ ਨਿਸਾਨ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ 20 ਨੂੰ ਕੀਤੀ ਜਾ ਰਹੀ ਰੈਲੀ ਬੇਮਿਸਾਲ ਹੋਵੇਗੀ - ਅਕਾਲੀ ਆਗੂ ਅਗਲੀ ਖ਼ਬਰ ਗੁਰੂ ਅਮਰਦਾਸ ਸ. ਸ. ਸਕੂਲ ਭਲਾਈਪੁਰ ਦੀਆਂ ਤਿੰਨ ਅਧਿਆਪਿਕਾਵਾਂ ਦਾ ‘ਪਰਮ ਭੂਸ਼ਣ ਨੈਸ਼ਨਲ ਐਕਸੀਲੈਂਸ ਐਵਾਰਡ 2026’ ਨਾਲ ਸ...
Ad Position 24