ਨਵੀਆਂ ਵੋਟਾਂ ਬਣਾਉਣ ਲਈ 12 ਸਤੰਬਰ ਆਖਰੀ ਮੌਕਾ, ਨੌਜਵਾਨ ਵੋਟਰ ਇਸ ਦਾ ਲਾਭ ਲੈਣ-ਐਸ.ਡੀ.ਐਮ. ਅਮਨਦੀਪ
ਪੱਟੀ, 9 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸੂਬੇ ਭਰ ਵਿਚ ਚੱਲ ਰਹੀ ਐਸ. ਆਈ.
ਜ
ਜਾਣਕਾਰੀ ਦਿੰਦੇ ਹੋਏ ਐਸ.ਡੀ. ਐਮ. ਪੱਟੀ ਅਮਨਦੀਪ। ਤਸਵੀਰ: ਕਾਲੇਕੇ
10-09-2026
ਪੱਟੀ, 9 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸੂਬੇ ਭਰ ਵਿਚ ਚੱਲ ਰਹੀ ਐਸ.ਆਈ.ਆਰ. ਮੁਹਿੰਮ ਦੌਰਾਨ ਨਵੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ ਅਤੇ ਹੁਣ ਇਸ ਮੁਹਿੰਮ ਦੀ ਆਖਰੀ ਮਿਤੀ 12 ਸਤੰਬਰ ਹੈ, ਜਿਸ ਦਾ ਹਰੇਕ ਵਰਗ ਖਾਸ ਕਰਕੇ ਨੌਜਵਾਨ ਵੋਟਰਾਂ ਨੂੰ ਲਾਭ ਲੈਣਾ ਚਾਹੀਦਾ ਹੈ। ਇਹ ਪ੍ਰਗਟਾਵਾ ਅਮਨਦੀਪ ਸਿੰਘ ਐਸ.ਡੀ.ਐਮ. ਪੱਟੀ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਐਸ.ਡੀ.ਐਮ. ਪੱਟੀ ਨੇ ਕਿਹਾ ਕਿ ਅੱਜ 10 ਵਜੇ ਤੱਕ 9990 ਦੇ ਕਰੀਬ ਪੋਰਟਲ ’ਤੇ ਨਵੀਆਂ ਬਣਨ ਲਈ ਆਈਆਂ ਹਨ ਅਤੇ ਜਿਹੜੇ ਯੋਗ ਨਾਗਰਿਕ ਦੀ ਨਵੀਂ ਵੋਟ ਨਹੀ ਬਣੀ ਜਾਂ ਫਿਰ ਉਹ ਕਿਸੇ ਕਾਰਨ ਵੋਟਰ ਸੂਚੀ ਵਿਚ ਦਰਜ ਹੋਣ ਤੋਂ ਵਾਂਝੇ ਰਹਿ ਗਏ ਹਨ । ਹੁਣ ਉਹ ਆਖਰੀ ਤਰੀਕ ਤੋਂ ਪਹਿਲਾਂ-ਪਹਿਲਾਂ ਇਸ ਦਾ ਲਾਭ ਲੈ ਕੇ ਆਪਣੀ ਵੋਟ ਬਣਵਾਉਣ, ਤਾਂ ਜੋ ਆਪਣੇ ਸੰਵਿਧਾਨਿਕ ਹੱਕ ਦਾ ਇਸਤੇਮਾਲ ਕਰ ਸਕਣ। ਇਸ ਤੋਂ ਇਲਾਵਾ ਵੋਟਰ ਕਾਰਡ ਹਰੇਕ ਨਾਗਰਿਕ ਲਈ ਪਛਾਣ ਪੱਤਰ ਵਜੋਂ ਜ਼ਰੂਰੀ ਹੈ, ਕਿਉਂਕਿ ਨਵੀਂ ਵੋਟ ਬਣਉਣ ਵਾਲੀ ਸਾਈਟ 12 ਸਤੰਬਰ ਨੂੰ ਰਾਤ 12 ਵਜੇਂ ਤੋਂ ਬਾਅਦ ਬੰਦ ਹੋ ਜਾਵੇਗੀ ਅਤੇ ਇਸ ਤੋਂ ਬਾਅਦ ਬਵੀ ਵੋਟ ਨਹੀਂ ਬਣ ਸਕੇਗੀ। ਇਹ ਵੋਟ ਦੇ ਇਸਤੇਮਾਲ ਤੋਂ ਇਲਾਵਾ ਪਛਾਣ ਪੱਤਰ ਵਜੋਂ ਕੰਮ ਆਉਦਾ ਹੈ। ਐਸ.ਡੀ.ਐਮ. ਨੇ ਸਮੂਹ ਬੀ.ਐਲ.ਓ. ਨੂੰ ਵੀ ਹਦਾਇਤ ਜਾਰੀ ਕੀਤੀ ਕਿ ਉਹ ਹਰੇਕ ਘਰ ਤੱਕ ਪਹੁੰਚ ਕਰਕੇ ਨਵੀਆਂ ਵੋਟਾਂ ਹਰ ਹੀਲੇ ਬਣਾਉਣ ਅਤੇ ਸਮੂਹ ਕਾਲਜਾਂ ਅਤੇ ਸਕੂਲਾਂ ਵਿਚ ਜਾ ਕੇ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਦਿਆਰਥੀਆਂ ਦੇ ਫਾਰਮ-6 ਭਰਵਾਉਣ ਨੂੰ ਯਕੀਨੀ ਬਣਾਉਣ। ਇਸ ਦੇ ਨਾਲ ਹੀ ਯੋਗ ਨੌਜਵਾਨ ਵੋਟਰ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ। ਇਸ ਮੌਕੇ ਐਸ.ਡੀ.ਐਮ. ਪੱਟੀ ਵਲੋਂ ਸਮੂਹ ਸੁਪਰਵਾਈਜਰਾਂ ਤੇ ਬੀ.ਐਲ.ਓ. ਦੀ ਮੀਟਿੰਗ ਕੀਤੀ ਅਤੇ ਵੋਟਾਂ ਬਣਾਉਣ ਦੇ ਕੰਮ ਵਿਚ ਤੇਜੀ ਲਿਆਉਣ ਲਈ ਕਿਹਾ, ਤਾਂ ਜੋ ਕੋਈ ਵੀ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਬੀ.ਐਲ.ਓ. ਨਾਲ ਮੇਲ ਨਹੀ ਹੁੰਦਾ ਤਾਂ ਉਹ ਐਸ.ਡੀ.ਐਮ. ਦਫਤਰ ਵਿਖੇ ਸੰਪਰਕ ਕਰਨ, ਜਿੱਥੇ ਲੋਕਾਂ ਦੀ ਸਹਾਇਤਾ ਲਈ ਮੈਡਮ ਕੁਲਵਿੰਦਰ ਕੌਰ ਦੀ ਡਿਊਟੀ ਲਗਾਈ ਗਈ ਹੈ। ਐਸ.ਡੀ.ਐਮ. ਪੱਟੀ ਨੇ ਕਿਹਾ ਕਿ ਜਿਹੜੇ ਨੌਜਵਾਨ 1 ਅਕਤੂਬਰ 2026 ਨੂੰ 18 ਸਾਲ ਦੇ ਹੋ ਰਹੇ ਹਨ, ਉਨ੍ਹਾਂ ਨੂੰ ਬੀ.ਐਲ.ਓ. ਕੋਲ ਜਾ ਕੇ 6 ਨੰਬਰ ਫਾਰਮ ਭਰਵਾਉਣ, ਪਰ ਕੁੱਝ ਲੋਕ ਕੈਫਿਆਂ ਉਪਰ ਜਾ ਰਹੇ ਹਨ, ਜਿੱਥੇ ਕੈਫੇ ਵਾਲੇ ਨੌਜਵਾਨ ਵੋਟਰ ਦੇ ਮਾਤਾ-ਪਿਤਾ ਦੇ ਸਬੂਤ ਨਾਲ ਲਗਾ ਨਹੀਂ ਰਹੇ, ਜਿਸ ਨਾਲ ਉਹ ਵੋਟ ਬਣਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਨਵੇਂ ਵੋਟਰ ਦਫਤਰ ਪਹੁੰਚ ਕੇ ਲਾਭ ਲੈਣ। ਇਸ ਮੌਕੇ ਗੁਰਸਾਹਿਬ ਸਿੰਘ ਰੀਡਰ ਆਦਿ ਹਾਜ਼ਰ ਸਨ।