26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਰੱਖੜ ਪੁੰਨਿਆ ਦੇ ਮੇਲੇ ’ਚ ਸਭ ਤੋਂ ਵੱਡਾ ਇਕੱਠ ਅਕਾਲੀ ਦਲ (ਵਾਰਿਸ ਪੰਜਾਬ ਦੇ) ਹੱਕ ’ਚ ਹੋਵੇਗਾ- ਭੂਰਾ

ਖੇਮਕਰਨ, 26 ਅਗਸਤ (ਰਾਕੇਸ਼ ਕੁਮਾਰ ਬਿੱਲਾ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ’ਚ ਬਾਬਾ ਬਕਾਲਾ ਦੀ ਇਤਿਹਾਸਕ ਧਰਤੀ ’ਤੇ 28 ਅਗਸਤ ਨੂੰ ਰੱਖੜ ਪੁੰਨਿਆਂ ਦੇ ਮੇਲੇ ’ਤੇ ਕਰਵਾਈ ਜਾ ਰਹੀ (ਵਾਰਿਸ ਪੰਜਾਬ) ਅਕਾਲੀ ਦਲ ਵਲੋਂ ਸਿਆਸੀ ਕਾਨਫਰੰਸ ਨੂੰ ਲੈ ਕੇ ਹਲਕਾ ਖੇਮਕਰਨ ਦੇ ਵੱਖ-ਵੱਖ ਪਿੰਡਾਂ ’ਚ ਵਰਕਰ ਮੀਟਿੰਗਾਂ ਕਰਕੇ ਵੱਧ ਤੋਂ ਵੱਧ ਹਲਕਾ ਵਾਸੀਆਂ ਨੂੰ ਪਾਰਟੀ ਦੀ ਕਾਨਫਰੰਸ ’ਚ ਸ਼ਾਮਿਲ ਹੋਣ ਲਈ ਹਲਕੇ ਦੇ ਸੀਨੀ. ਆਗੂ ਸੁਰਜੀਤ ਸਿੰਘ ਭੂਰਾ ਨੁੱਕੜ ਮੀਟਿੰਗਾਂ ਕਰ ਰਹੇ ਹਨ ।

Ad Position 21
No active advertisement
ਅਜੀਤ ਡੈਸਕ 27-08-2026
ਖੇਮਕਰਨ, 26 ਅਗਸਤ (ਰਾਕੇਸ਼ ਕੁਮਾਰ ਬਿੱਲਾ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ’ਚ ਬਾਬਾ ਬਕਾਲਾ ਦੀ ਇਤਿਹਾਸਕ ਧਰਤੀ ’ਤੇ 28 ਅਗਸਤ ਨੂੰ ਰੱਖੜ ਪੁੰਨਿਆਂ ਦੇ ਮੇਲੇ ’ਤੇ ਕਰਵਾਈ ਜਾ ਰਹੀ (ਵਾਰਿਸ ਪੰਜਾਬ) ਅਕਾਲੀ ਦਲ ਵਲੋਂ ਸਿਆਸੀ ਕਾਨਫਰੰਸ ਨੂੰ ਲੈ ਕੇ ਹਲਕਾ ਖੇਮਕਰਨ ਦੇ ਵੱਖ-ਵੱਖ ਪਿੰਡਾਂ ’ਚ ਵਰਕਰ ਮੀਟਿੰਗਾਂ ਕਰਕੇ ਵੱਧ ਤੋਂ ਵੱਧ ਹਲਕਾ ਵਾਸੀਆਂ ਨੂੰ ਪਾਰਟੀ ਦੀ ਕਾਨਫਰੰਸ ’ਚ ਸ਼ਾਮਿਲ ਹੋਣ ਲਈ ਹਲਕੇ ਦੇ ਸੀਨੀ. ਆਗੂ ਸੁਰਜੀਤ ਸਿੰਘ ਭੂਰਾ ਨੁੱਕੜ ਮੀਟਿੰਗਾਂ ਕਰ ਰਹੇ ਹਨ । ਅੱਜ ਵੀ ਉਨ੍ਹਾਂ ਸਾਥੀਆਂ ਸਮੇਤ ਹਲਕੇ ਦੇ ਅਨੇਕਾਂ ਪਿੰਡਾਂ ਗੱਜਲ, ਠੱਟੀ ਜੈਮਲ ਸਿੰਘ, ਭਗਵਾਨਪੁਰਾ ਵੱਡਾ ਤੇ ਛੋਟਾ, ਖਾਲੜਾ ਮੰਡੀ, ਭੂਰਾ ਕੋਹਨਾ ਤੇ ਭੂਰਾ ਕਰੀਮਪੁਰਾ ਆਦਿ ’ਚ ਘਰ-ਘਰ ਜਾ ਕੇ ਵਰਕਰ ਮੀਟਿੰਗਾਂ ਕਰਕੇ ਪਿੰਡਾਂ ਵਾਸੀਆਂ ਨੂੰ ਵੱਧ ਚੜ੍ਹ ਕੇ ਕਾਨਫਰੰਸ ’ਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ । ਭੂਰਾ ਨੇ ਦੱਸਿਆ ਕਿ ਪਿੰਡਾਂ ’ਚ ਭਾਈ ਅੰਮ੍ਰਿਤਪਾਲ ਸਿੰਘ ਦੀ ਸ਼ਖ਼ਸੀਅਤ ਨੂੰ ਲੈ ਕੇ ਵਾਰਿਸ ਪੰਜਾਬ ਅਕਾਲੀ ਦਲ ਪ੍ਰਤੀ ਬਹੁਤ ਉਤਸ਼ਾਹ ਹੈ । ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੀ ਕੇਂਦਰ ਦੀ ਭਾਜਪਾ ਸਰਕਾਰ ਦਾ ਹੱਥ ਠੋਕਾ ਬਣ ਕੇ ਰਹਿ ਗਈ ਹੈ। ਇਸ ਕਰਕੇ ਪੰਜਾਬ ਵਾਸੀ ਬਹੁਤ ਖਫਾ ਹਨ । ਇਨ੍ਹਾਂ ਪਾਰਟੀਆ ਨੂੰ ਹਰਾਉਣ ਲਈ ਤਿਆਰ ਬਰ ਤਿਆਰ ਹਨ । ਇਸ ਮੀਟਿੰਗਾਂ ’ਚ ਸੀਨੀ. ਆਗੂ ਜਥੇਦਾਰ ਰਵੇਲ ਸਿੰਘ ਭੂਰਾ, ਸੁਖਦੇਵ ਸਿੰਘ ਅਲਗੋਂ, ਦਿਲਬਾਗ ਸਿੰਘ ਪੱਟੀ, ਗੁਰਭੇਜ ਸਿੰਘ ਭੋਲੂੰ, ਸਵਰਨ ਸਿੰਘ ਮਾਛੀਕੇ, ਨਛੱਤਰ ਸਿੰਘ, ਰਾਗੀ ਰਜਿੰਦਰ ਸਿੰਘ, ਲਖਵਿੰਦਰ ਸਿੰਘ ਠੱਟੀ, ਗੁਰਲਾਲ ਬਾਜਵਾ, ਹਰਭਜਨ ਸਿੰਘ ਗੱਜਲ, ਗੁਰਵਿੰਦਰ ਸਿੰਘ ਗੱਜਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਈਸ ਮਿੱਲਰ ਐਕਸਪੋਰਟਰ ਐਸੋ. ਦੇ ਸਹਿਯੋਗ ਨਾਲ ਸੈਮੀਨਾਰ ਲਗਾਇਆ ਅਗਲੀ ਖ਼ਬਰ ਸਮੂਹ ਪੈਰਾ ਮੈਡੀਕਲ ਸਟਾਫ ਨੇ ਐੱਸ.ਐੱਮ.ਓ. ਨੂੰ ਸਮੂਹਿਕ ਛੁੱਟੀ ਲਈ ਮੰਗ-ਪੱਤਰ ਦਿੱਤਾ
Ad Position 24