26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਮੂਹ ਪੈਰਾ ਮੈਡੀਕਲ ਸਟਾਫ ਨੇ ਐੱਸ.ਐੱਮ.ਓ. ਨੂੰ ਸਮੂਹਿਕ ਛੁੱਟੀ ਲਈ ਮੰਗ-ਪੱਤਰ ਦਿੱਤਾ

ਪੱਟੀ, 26 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਸਿਵਲ ਹਸਪਤਾਲ ਪੱਟੀ ਵਿੱਖੇ ਸਮੂਹ ਪੈਰਾ ਮੈਡੀਕਲ ਸਟਾਫ ਵਲੋਂ ਮਿਤੀ 27 ਅਗਸਤ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ‘ਤੇ ਅਧਾਰਤ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਪੰਜਾਬ ਸਰਕਾਰ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਕਠੋਰਤਾ ਭਰਪੂਰ ਬੇਰੁਖੀ ਵਿਰੁੱਧ ਮਿਤੀ 27 ਅਗਸਤ 2026 ਨੂੰ ਸਮੂਹਿਕ ਛੁੱਟੀ ’ਤੇ ਜਾਣ ਸਬੰਧੀ ਮੰਗ ਪੱਤਰ ਸਿਵਲ ਹਸਪਤਾਲ ਪੱਟੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅਸ਼ੀਸ਼ ਗੁਪਤਾ ਨੂੰ ਦਿੱਤਾ। ਇਸ ਸਬੰਧੀ ਸਮੂਹ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਅਸੀਂ ਮਿਤੀ 27 ਅਗਸਤ ਨੂੰ ਸਮੂਹ ਸਟਾਫ਼ ਸਮੂਹਿਕ ਛੁੱਟੀ ’ਤੇ ਰਹਾਂਗੇ ਅਤੇ ਓ.

Ad Position 21
No active advertisement
ਅਜੀਤ ਡੈਸਕ 27-08-2026
ਪੱਟੀ, 26 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਸਿਵਲ ਹਸਪਤਾਲ ਪੱਟੀ ਵਿੱਖੇ ਸਮੂਹ ਪੈਰਾ ਮੈਡੀਕਲ ਸਟਾਫ ਵਲੋਂ ਮਿਤੀ 27 ਅਗਸਤ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ‘ਤੇ ਅਧਾਰਤ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਪੰਜਾਬ ਸਰਕਾਰ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਕਠੋਰਤਾ ਭਰਪੂਰ ਬੇਰੁਖੀ ਵਿਰੁੱਧ ਮਿਤੀ 27 ਅਗਸਤ 2026 ਨੂੰ ਸਮੂਹਿਕ ਛੁੱਟੀ ’ਤੇ ਜਾਣ ਸਬੰਧੀ ਮੰਗ ਪੱਤਰ ਸਿਵਲ ਹਸਪਤਾਲ ਪੱਟੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅਸ਼ੀਸ਼ ਗੁਪਤਾ ਨੂੰ ਦਿੱਤਾ। ਇਸ ਸਬੰਧੀ ਸਮੂਹ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਅਸੀਂ ਮਿਤੀ 27 ਅਗਸਤ ਨੂੰ ਸਮੂਹ ਸਟਾਫ਼ ਸਮੂਹਿਕ ਛੁੱਟੀ ’ਤੇ ਰਹਾਂਗੇ ਅਤੇ ਓ.ਪੀ.ਡੀ. ਸੇਵਾਵਾਂ ਪੂਰੀ ਤਰਾਂ ਬੰਦ ਰਹਿਣਗੀਆਂ। ਮੰਗ ਪੱਤਰ ਵਿਚ ਮੁਲਾਜ਼ਮਾਂ ਨੇ ਸਰਕਾਰ ਕੋਲੋ ਮੰਗ ਕੀਤੀ ਕਿ ਸਾਡੀਆਂ ਲੰਮੇ ਸਮੇਂ ਤੋਂ ਲਟਕ ਰਹੀਆਂ ਹੱਕੀ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ। ਮੰਗ ਪੱਤਰ ਦੇਣ ਸਮੇਂ ਪ੍ਰਿਤਪਾਲ ਸਿੰਘ ਅਪਥਾਲਮਿਕ ਅਫਸਰ, ਜਸਪਾਲ ਸਿੰਘ ਸੀਨੀਅਰ ਫਾਰਮੇਸੀ ਅਫ਼ਸਰ, ਸੁਮਨ ਸ਼ਰਮਾ ਰੇਡੀਉਗਰਾਫਰ, ਬਲਜੀਤ ਕੌਰ, ਅਮਨਦੀਪ ਕੌਰ, ਰਾਜਬੀਰ ਕੌਰ, ਕੰਵਲਜੀਤ ਕੌਰ, ਮਨਦੀਪ ਕੌਰ ਸਾਰੇ ਸਟਾਫ਼ ਨਰਸ, ਰਾਜਵਿੰਦਰ ਸਿੰਘ, ਅਮਨਪ੍ਰੀਤ ਸਿੰਘ ਫਾਰਮੇਸੀ ਅਫ਼ਸਰ, ਪਰਤਾਪ ਸਿੰਘ, ਪਵਨ ਕੁਮਾਰ, ਅਰਦੀਪ ਕੌਰ ਸਾਰੇ ਐੱਮ.ਐੱਲ.ਟੀ, ਹੁਸਨਪ੍ਰੀਤ ਸਿੰਘ ਸਹਾਇਕ, ਮਨਦੀਪ ਕੌਰ ਏ.ਐੱਨ.ਐੱਮ, ਸਰਬਜੀਤ ਸਿੰਘ, ਧਰਮਿੰਦਰ ਸਿੰਘ, ਸੁਰਿੰਦਰ ਕੌਰ, ਰੇਡੀਉਗਰਾਫਰ, ਜੱਗਰਾਮ ਯਾਦਵ, ਨਰੇਸ਼ ਕੁਮਾਰ, ਯੁਗਰਾਜ ਸਿੰਘ, ਦਵਿੰਦਰ ਸਿੰਘ ਸਾਰੇ ਵਾਰਡ ਅਟੈਂਡਟ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੱਖੜ ਪੁੰਨਿਆ ਦੇ ਮੇਲੇ ’ਚ ਸਭ ਤੋਂ ਵੱਡਾ ਇਕੱਠ ਅਕਾਲੀ ਦਲ (ਵਾਰਿਸ ਪੰਜਾਬ ਦੇ) ਹੱਕ ’ਚ ਹੋਵੇਗਾ- ਭੂਰਾ ਅਗਲੀ ਖ਼ਬਰ ਨਸ਼ਿਆਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਿੰਮ ਨੂੰ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਹਿਯੋਗ ਦੇਣ- ਐੱਸ. ਐੱਚ. ਓ...
Ad Position 24