ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਸ਼ਤਰੰਜ ਮੁਕਾਬਲੇ ’ਚ ਅੱਵਲ
ਗੋਇੰਦਵਾਲ ਸਾਹਿਬ, 25 ਅਗਸਤ (ਸਕੱਤਰ ਸਿੰਘ ਅਟਵਾਲ)– ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 2026-27 ਏ. ਈ.
ਗੋਇੰਦਵਾਲ ਸਾਹਿਬ, 25 ਅਗਸਤ (ਸਕੱਤਰ ਸਿੰਘ ਅਟਵਾਲ)– ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 2026-27 ਏ.ਈ.ਓ ਮਨਿੰਦਰ ਸਿੰਘ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਜੁਗਰਾਜ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਰਵਾਈਆਂ ਗਈਆਂ । ਜਿਨ੍ਹਾਂ ਦਾ ਮਕਸਦ ਸਕੂਲ ਦੇ ਬੱਚਿਆਂ ਨੂੰ ਮਾਨਸਿਕ ਅਤੇ ਸਰੀਰਕ ਪੱਖੋਂ ਮਜ਼ਬੂਤ ਬਣਾਉਣਾ ਸੀ । ਇਹ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਗੁਰੂ ਨਾਨਕ ਅਕੈਡਮੀ ਪਿੰਡ ਨੂਰਦੀ ਜ਼ਿਲ੍ਹਾ ਤਰਨ ਤਾਰਨ ਵਿਖੇ ਕਰਵਾਏ ਗਏ। ਇਹਨਾਂ ਖੇਡ ਮੁਕਾਬਲਿਆਂ ਵਿਚ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਸੁਖਮਨਪ੍ਰੀਤ ਕੌਰ ਜਮਾਤ ਅੱਠਵੀਂ, ਸਮਰੀਨ ਕੌਰ ਜਮਾਤ ਛੇਵੀਂ, ਗੁਰਮਨ ਕੌਰ ਜਮਾਤ ਅੱਠਵੀਂ, ਗੁਰਲਕਸ਼ਦੀਪ ਕੌਰ ਜਮਾਤ ਅੱਠਵੀਂ ਅਤੇ ਮਨਰੀਤ ਕੌਰ ਜਮਾਤ ਅੱਠਵੀਂ ਨੇ ਆਪਣੀ ਸਖ਼ਤ ਮਿਹਨਤ ਸਦਕਾ ਅਤੇ ਕੋਚ ਰਾਜਬੀਰ ਕੌਰ, ਕੋਚ ਸੁਖਵਿੰਦਰ ਸਿੰਘ ਦੀ ਸਹੀ ਸੇਧ ਸਦਕਾ ਸ਼ਤਰੰਜ ਦੀ ਖੇਡ ਅੰਡਰ-14 (ਲੜਕੀਆਂ) ਦੀ ਟੀਮ ਨੇ ਜ਼ਿਲ੍ਹੇ ਵਿਚੋਂ ਸਾਰੇ ਸਕੂਲਾਂ ਨੂੰ ਪਛਾੜ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਆਪਣੀ ਖੁਸ਼ੀ ਜਾਹਰ ਕਰਦਿਆਂ ਸੰਸਥਾ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਅਤੇ ਸਕੂਲ ਦੇ ਪ੍ਰਿੰਸੀਪਲ ਮਨੀਸ਼ਾ ਸੂਦ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ।