23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬਾਬਾ ਬਕਾਲਾ ਸਾਹਿਬ ਵਿਖੇ ਐਤਕੀਂ ਹੋਵੇਗੀ ਰਿਕਾਰਡਤੋੜ ਵਿਸ਼ਾਲ ਅਕਾਲੀ ਕਾਨਫ਼ਰੰਸ : ਮੇਜਰ ਸ਼ਿਵਚਰਨ ਸਿੰਘ, ਚੇਅਰਮੈਨ ਗੋਲਡੀ

ਬਾਬਾ ਬਕਾਲਾ ਸਾਹਿਬ, 23 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਬਾਬਾ ਬਕਾਲਾ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਸਾਚਾ ਗੁਰੂ ਲਾਧੋ ਰੇ (ਮੇਲਾ ਰੱਖੜ ਪੁੰਨਿਆ) ਮੌਕੇ ਮਿਤੀ 28 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਇਕ ਵਿਸ਼ਾਲ ਕਾਨਫਰੰਸ ਕਰਵਾਈ ਜਾ ਰਹੀ ਹੈ । ਜੋ ਕਿ ਪਿਛਲੇ ਸਾਰੇ ਰਿਕਾਰਡ ਤੋੜੇਗੀ ਅਤੇ ਇਸ ਕਾਨਫਰੰਸ ਦਾ ਲਿਸ਼ਕਾਰਾ ਦਿੱਲੀ ਤੱਕ ਪਵੇਗਾ ।

Ad Position 21
No active advertisement
ਚੇਅਰਮੈਨ ਰੇਸ਼ਮ ਸਿੰਘ ਵੜੈਚ 24-08-2026
ਬਾਬਾ ਬਕਾਲਾ ਸਾਹਿਬ, 23 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)- ਬਾਬਾ ਬਕਾਲਾ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਸਾਚਾ ਗੁਰੂ ਲਾਧੋ ਰੇ (ਮੇਲਾ ਰੱਖੜ ਪੁੰਨਿਆ) ਮੌਕੇ ਮਿਤੀ 28 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਇਕ ਵਿਸ਼ਾਲ ਕਾਨਫਰੰਸ ਕਰਵਾਈ ਜਾ ਰਹੀ ਹੈ । ਜੋ ਕਿ ਪਿਛਲੇ ਸਾਰੇ ਰਿਕਾਰਡ ਤੋੜੇਗੀ ਅਤੇ ਇਸ ਕਾਨਫਰੰਸ ਦਾ ਲਿਸ਼ਕਾਰਾ ਦਿੱਲੀ ਤੱਕ ਪਵੇਗਾ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਗੁੱਡਵਿੱਲ ਰੈਸਟੋਰੇਂਟ ਵਿਖੇ ਸ: ਮੇਜਰ ਸ਼ਿਵਚਰਨ ਸਿੰਘ (ਸਿਆਸੀ ਸਕੱਤਰ ਸ: ਮਜੀਠੀਆ) ਨੇ ਕਾਨਫਰੰਸ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਇਸ ਕਾਨਫਰੰਸ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾ: ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਸੀਨੀਅਰ ਲੀਡਰਸ਼ਿਪ ਸੰਬੋਧਨ ਕਰੇਗੀ । ਉਨ੍ਹਾਂ ਨੇ ਵੱਡੀ ਗਿਣਤੀ ਵਿਚ ਸੰਗਤਾਂ ਸਮੇਤ ਹੁਮ ਹੁਮਾਕੇ ਪੁੱਜਣ ਲਈ ਸੱਦਾ ਦਿੱਤਾ ਅਤੇ ਕਿਹਾ ਕਿ ਇਹ ਕਾਨਫਰੰਸ 2027 ਦੀਆ ਚੋਣਾਂ ਵਿਚ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਮੁੱਢ ਬੰਨੇਗੀ । ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਸੁਖਵਿੰਦਰ ਸਿੰਘ ਗੋਲਡੀ, ਹਰਪ੍ਰੀਤ ਸਿੰਘ, ਲਖਬੀਰ ਸਿੰਘ ਗਿੱਲ, ਕੰਵਲਪ੍ਰੀਤ ਸਿੰਘ ਸੇਖੋਂ, ਪਰਮਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਕੇਸਗੜ੍ਹ ਸਾਹਿਬ ਵਿਖੇ 5 ਨੂੰ ਕਰਵਾਏ ਜਾ ਰਹੇ ਸਮਾਗਮ ਸੰਬੰਧੀ ਪੋਸਟਰ ਜਾਰੀ ਅਗਲੀ ਖ਼ਬਰ ਜਨਤਾ ਦੀਆਂ ਉਮੀਦਾਂ ’ਤੇ ਖਰੇ ਉਤਰਨ ਲਈ ਹਰ ਤਰ੍ਹਾਂ ਕਰਾਂਗੇ ਯਤਨ - ਰਮਨਦੀਪ ਕੌਰ ਸੇਰੋਂ, ਬਿੱਲਾ ਸੇਰੋਂ ਪਿੰਡ ਦਿਲਾਵਲਪੁ...
Ad Position 24