03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਗੁਰਵੰਤ ਸਿੰਘ ਜੋਤੀਸ਼ਾਹ ਨੇ ਮਾਰਕੀਟ ਕਮੇਟੀ ਪੱਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਪੱਟੀ, 3 ਨਵੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)– ਆਮ ਆਦਮੀ ਪਾਰਟੀ ਹਰੇਕ ਵਰਕਰ ਦੀ ਮਿਹਨਤ ਦਾ ਮੁੱਲ ਪਾਉਂਦੀ ਹੈ। ਰਵਾਇਤੀ ਪਾਰਟੀਆਂ ਤੋਂ ਹੱਟ ਕੇ ਇਸ ਪਾਰਟੀ ਵਿੱਚ ਆਮ ਘਰਾਂ ਦੇ ਮੈਂਬਰਾਂ ਨੂੰ ਸਰਕਾਰ ਵਿਚ ਨੁਮਾਇੰਦਗੀਆਂ ਦਿੱਤੀਆਂ ਗਈਆਂ ਹਨ।

Ad Position 21
No active advertisement
ਅਜੀਤ ਡੈਸਕ 04-11-2026
ਪੱਟੀ, 3 ਨਵੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)– ਆਮ ਆਦਮੀ ਪਾਰਟੀ ਹਰੇਕ ਵਰਕਰ ਦੀ ਮਿਹਨਤ ਦਾ ਮੁੱਲ ਪਾਉਂਦੀ ਹੈ। ਰਵਾਇਤੀ ਪਾਰਟੀਆਂ ਤੋਂ ਹੱਟ ਕੇ ਇਸ ਪਾਰਟੀ ਵਿੱਚ ਆਮ ਘਰਾਂ ਦੇ ਮੈਂਬਰਾਂ ਨੂੰ ਸਰਕਾਰ ਵਿਚ ਨੁਮਾਇੰਦਗੀਆਂ ਦਿੱਤੀਆਂ ਗਈਆਂ ਹਨ। ਇਹ ਸ਼ਬਦ ਪੱਟੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ ਮਾਰਕੀਟ ਕਮੇਟੀ ਪੱਟੀ ਦੇ ਦਫਤਰ ਵਿਚ ਮਾਰਕੀਟ ਕਮੇਟੀ ਪੱਟੀ ਦੇ ਨਵੇਂ ਬਣੇ ਚੇਅਰਮੈਨ ਗੁਰਵੰਤ ਸਿੰਘ ਜੋਤੀਸ਼ਾਹ ਦੀ ਤਾਜਪੋਸ਼ੀ ਮੌਕੇ ਕੀਤੇ ਗਏ ਸਮਾਰੋਹ ਵਿਚ ਆਪਣੇ ਸੰਬੋਧਨ ਵਿਚ ਬੋਲਦਿਆਂ ਕਹੇ। ਇਸ ਮੌਕੈ ਜ਼ਿਲ੍ਹਾ ਯੋਜਨਾ ਬੋਰਡ ਤਰਨ ਤਾਰਨ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ , ਜਿਲ੍ਹਾ ਪਰਿਸ਼ਦ ਤਰਨ ਤਾਰਨ ਦੇ ਚੇਅਰਮੈਨ ਅੰਗਦਦੀਪ ਸਿੰਘ ਸੋਹਲ, ਬਲਵਿੰਦਰ ਸਿੰਘ ਜੋਤੀਸ਼ਾਹ ਨੇ ਤਾਜਪੋਸ਼ੀ ਸਮਾਗਮ ’ਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ ਅਤੇ ਚੇਅਰਮੈਨ ਅੰਗਦ ਸਿੰਘ ਸੋਹਲ ਨੇ ਬੋਲਦਿਆਂ ਕਿਹਾ ਕਿ ਗੁਰਵੰਤ ਸਿੰਘ ਜੋਤੀਸ਼ਾਹ ਵਲੋਂ ਕੀਤੀ ਮਿਹਨਤ ਨੂੰ ਵੇਖਦੇ ਹੋਏ ਪਾਰਟੀ ਨੇ ਗੁਰਵੰਤ ਸਿੰਘ ਨੂੰ ਜ਼ਿੰਮੇਵਾਰੀਸੌਂਪੀ ਗਈ ਹੈ ਕਿਉਂਕਿ ਉਨ੍ਹਾਂ ਨੇ ਪਾਰਟੀ ਲਈ ਬਤੌਰ ਵਰਕਰ ਅਤੇ ਬਲੋਕ ਪ੍ਰਧਾਨ ਰਾਤ ਦਿਨ ਮਿਹਨਤ ਕੀਤੀ ਹੈ। ਇਸ ਮੌਕੇ ਨਵੇਂ ਬਣੇ ਮਾਰਕੀਟ ਕਮੇਟੀ ਪੱਟੀ ਦੇ ਚੇਅਰਮੈਨ ਗੁਰਵੰਤ ਸਿੰਘ ਜੋਤੀਸ਼ਾਹ ਨੇ ਪਾਰਟੀ ਹਾਈਕਮਾਂਡ ਅਤੇ ਤਰਨ ਤਾਰਨ ਜ਼ਿਲੈ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹਰੇਕ ਵਰਕਰ ਵਲੋਂ ਕੀਤੀ ਗਈ ਮਿਹਨਤ ਦਾ ਮੁੱਲ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਚੇਅਰਮੈਨ ਬਣਨ ਸਬੰਧੀ ਕੋਈ ਜਾਣਕਾਰੀ ਵੀ ਨਹੀਂ ਸੀ ਤੇ ਜਦ ਮੈਂਨੂੰ ਇਸ ਸਬੰਧੀ ਮੇਰੇ ਸੱਜਣਾ ਮਿੱਤਰਾਂ ਨੇ ਫੋਨ ਕਰਕੇ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਮੈਨੂੰ ਮਾਰਕੀਟ ਕਮੇਟੀ ਪੱਟੀ ਦਾ ਚੇਅਰਮੈਨ ਲਗਾ ਦਿੱਤਾ ਹੈ ਤਾਂ ਮੈਂ ਆਮ ਆਦਮੀ ਪਾਰਟੀ ਪੰਜਾਬ ਪੇਜ ‘ਤੇ ਨਵੇਂ ਚੇਅਰਮੈਨਾ ਦੀ ਲਿਸਟ ਵੇਖੀ ਤਾਂ ਮੈਂ ਵੇਖ ਕੇ ਹੈਰਾਨ ਹੋ ਗਿਆ ਤੇ ਮੇਰਾ ਖੁਸ਼ੀ ਦਾ ਕੋਈ ਵੀ ਟਿਕਾਣਾ ਨਾ ਰਿਹਾ। ਇਸ ਮੌਕੇ ਮਾਰਕੀਟ ਕਮੇਟੀ ਪੱਟੀ ਦੇ ਸੈਕਟਰੀ ਗੁਰਜੀਤ ਸਿੰਘ ਮੱਲੀ, ਮੰਡੀ ਸੁਪਰਵਾਈਜ਼ਰ ਸੁਖਦੀਪ ਸਿੰਘ ਮੰਡ ਆਦਿ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਹਥਾੜ ਏਰੀਏ ਦੇ ਇੰਚਾਰਜ ਸੁਖਵੰਤ ਸਿੰਘ ਕਾਲੇਕੇ, ਜਗਦੀਸ਼ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਹਰੀਕੇ, ਕੌਂਸਲਰ ਰਾਜਪ੍ਰੀਤ ਸਿੰਘ ਸੱਗੂ, ਸਰਪੰਚ ਸਰਵਨ ਸਿੰਘ ਭੱਗੂਪੁਰ, ਬਲਾਕ ਪ੍ਰਧਾਨ ਵਿਨੋਦ ਖੰਨਾ, ਪਰਮਜੀਤ ਸਿੰਘ ਚੰਬਲ, ਹਰਪ੍ਰੀਤ ਸਿੰਘ ਦਾਸੂਵਾਲ, ਸਰਪੰਚ ਜਸਬੀਰ ਸਿੰਘ ਬੋਪਾਰਾਏ, ਕੌਂਸਲਰ ਸੁਰਜੀਤ ਸਿੰਘ, ਫੂਲਾ ਸਿੰਘ, ਬਲਜਿੰਦਰ ਸਿੰਘ ਮਲਹਾਰ, ਮਾਸਟਰ ਗੁਰਵਿੰਦਰ ਸਿੰਘ ਵਿਰਦੀ, ਅਸ਼ਵਨੀ ਮਹਿਤਾ ਪ੍ਰਧਾਨ, ਸੁਖਜਿੰਦਰ ਸਿੰਘ ਸੁੱਖ ਬੈਠੇ ਭੈਣੀ, ਸਰਪੰਚ ਹਰਜਿੰਦਰ ਸਿੰਘ ਢੋਟੀਆਂ, ਸਰਪੰਚ ਅਵਤਾਰ ਸਿੰਘ ਸਭਰ , ਸਰਪੰਚ ਜਗਰੂਪ ਸਿੰਘ ਜੱਲੋਕੇ, ਕੁਲਦੀਪ ਸਿੰਘ ਸੀਤੋ, ਆਦਿ ਵੱਡੀ ਗਿਣਤੀ ’ਚ ਸਰਪੰਚ ਪੰਚ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਭ ਧਾਲੀਵਾਲ ਵਲੋਂ ਇੰਟਰਨੈਸ਼ਨਲ ਕਵੀਸ਼ਰ ਜਥਾ ਭਾਈ ਭਗਵੰਤ ਭਗਵਾਨ ਸਿੰਘ ਸੂਰਵਿੰਡ ਤੇ ਸਾਥੀਆਂ ਦਾ ਸਨਮਾਨ ਅਗਲੀ ਖ਼ਬਰ ਭਰੋਵਾਲ ਵਿਖੇ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ
Ad Position 24