ਮਾਤਾ ਚਿੰਤਪੁਰਨੀ ਦੇ ਸਾਵਣ ਮੇਲੇ ’ਚ ਸੰਤ-ਸਮਾਜ ਨੇ ਭਰੀ ਹਾਜ਼ਰੀ
ਪੱਟੀ, 19 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਜੈ ਮਾਂ ਚਿੰਤਪੁਰਨੀ ਮੈਨੇਜਮੈਂਟ ਕਮੇਟੀ ਪੱਟੀ ਵਲੋਂ ਸਥਾਨਕ ਸ਼ਹੀਦ ਸੋਹਣ ਲਾਲ ਪਾਠਕ ਪਾਰਕ ਵਿਖੇ ਕਰਵਾਏ ਜਾ ਰਹੇ ਮਾਤਾ ਚਿੰਤਪੁਰਨੀ ਦੇ ਸਾਵਣ ਮੇਲੇ ਦੌਰਾਨ ਤੀਸਰੇ ਦਿਨ ਲੰਗਰ ਭੰਡਾਰੇ ਵਿਚ ਰਾਤ ਸਮੇਂ ਸੰਤ-ਸਮਾਜ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨੁੰਮਾਇੰਦਿਆਂ ਨੇ ਹਾਜ਼ਰੀ ਭਰੀ। ਇਸ ਮੌਕੇ ਗੀਤਾ ਮੰਦਰ ਪੱਟੀ ਦੇ ਸਵਾਮੀ ਕੁਸ਼ਲੇਂਦਰ ਮਹਾਰਾਜ, ਧਰਮ ਪ੍ਰਚਾਰ ਸਭਾ ਦੇ ਸੰਸਥਾਪਕ ਪ੍ਰੇਮ ਜੀ, ਨੀਮ ਕਮਲ ਰਾਮ ਲੀਲਾ ਕਲੱਬ ਪੱਟੀ ਦੇ ਮੈਂਬਰਾਂ, ਦੀ ਯੰਗਮੈਨ ਰਾਮਾ ਕ੍ਰਿਸ਼ਨਾ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਆਪਣੇ ਸਾਥੀਆਂ ਸਮੇਤ ਸਮਾਗਮ ਵਿਚ ਸ਼ਿਰਕਤ ਕੀਤੀ।
ਸ
ਸਮਾਗਮ ਦੌਰਾਨ ਹਰਮਿੰਦਰ ਸਿੰਘ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਨਮਾਨਿਤ ਕਰਦੇ ਹੋਏ ਜੈ ਮਾਂ ਚਿੰਤਪੁਰਨੀ ਮੈਨੇਜਮੈਂਟ ਕਮੇਟੀ ਪੱਟੀ ਦੇ ਮੈਂਬਰ। ਤਸਵੀਰ: ਕਾਲੇਕੇ
20-08-2026
ਪੱਟੀ, 19 ਅਗਸਤ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਜੈ ਮਾਂ ਚਿੰਤਪੁਰਨੀ ਮੈਨੇਜਮੈਂਟ ਕਮੇਟੀ ਪੱਟੀ ਵਲੋਂ ਸਥਾਨਕ ਸ਼ਹੀਦ ਸੋਹਣ ਲਾਲ ਪਾਠਕ ਪਾਰਕ ਵਿਖੇ ਕਰਵਾਏ ਜਾ ਰਹੇ ਮਾਤਾ ਚਿੰਤਪੁਰਨੀ ਦੇ ਸਾਵਣ ਮੇਲੇ ਦੌਰਾਨ ਤੀਸਰੇ ਦਿਨ ਲੰਗਰ ਭੰਡਾਰੇ ਵਿਚ ਰਾਤ ਸਮੇਂ ਸੰਤ-ਸਮਾਜ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨੁੰਮਾਇੰਦਿਆਂ ਨੇ ਹਾਜ਼ਰੀ ਭਰੀ। ਇਸ ਮੌਕੇ ਗੀਤਾ ਮੰਦਰ ਪੱਟੀ ਦੇ ਸਵਾਮੀ ਕੁਸ਼ਲੇਂਦਰ ਮਹਾਰਾਜ, ਧਰਮ ਪ੍ਰਚਾਰ ਸਭਾ ਦੇ ਸੰਸਥਾਪਕ ਪ੍ਰੇਮ ਜੀ, ਨੀਮ ਕਮਲ ਰਾਮ ਲੀਲਾ ਕਲੱਬ ਪੱਟੀ ਦੇ ਮੈਂਬਰਾਂ, ਦੀ ਯੰਗਮੈਨ ਰਾਮਾ ਕ੍ਰਿਸ਼ਨਾ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਆਪਣੇ ਸਾਥੀਆਂ ਸਮੇਤ ਸਮਾਗਮ ਵਿਚ ਸ਼ਿਰਕਤ ਕੀਤੀ। ਰਾਤ ਸਮੇਂ ਮਾਤਾ ਰਾਣੀ ਦੀ ਵਿਸ਼ੇਸ਼ ਚੌਂਕੀ ਕਰਵਾਈ ਗਈ। ਸੁੱਧ ਪ੍ਰਕਾਸ਼ ਅਤੇ ਭਵਨ ਕੁਮਾਰ ਟਾਹ ਦੀ ਭਜਨ ਮੰਡਲੀ ਵਲੋਂ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਭ ਜਨ ਮੰਡਲੀ ਵਲੋਂ ਪੇਸ਼ ਕੀਤੀਆਂ ਭੇਟਾਂ ’ਤੇ ਮਾਂ ਦੇ ਭਗਤਾਂ ਨੇ ਨੱਚ-ਟੱਪ ਕੇ ਖੁਸ਼ੀ ਮਨਾਈ। ਇਸ ਤੋਂ ਇਲਾਵਾ ਪ੍ਰਸਿੱਧ ਭਜਨ ਗਾਇਕ ਜਸਬੀਰ ਜੱਸੀ ਨੇ ਵੀ ਮਾਤਾ ਰਾਣੀ ਦੀਆਂ ਭੇਟਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹਰਮਿੰਦਰ ਸਿੰਘ ਗਿੱਲ ਨੇ ਸੰਗਤਾਂ ਨੂੰ ਸਾਵਣ ਮੇਲੇ ਦੀ ਵਧਾਈ ਦਿੰਦਿਆਂ ਕਮੇਟੀ ਵਲੋਂ ਕੀਤੇ ਜਾ ਰਹੇ ਧਾਰਮਿਕ ਤੇ ਸਮਾਜਿਕ ਉਪਰਾਲਿਆਂ ਦੀ ਸ਼ਲਾਘਾ ਕੀਤੀ। ਜੈ ਮਾਂ ਚਿੰਤਪੁਰਨੀ ਮੈਨੇਜਮੈਂਟ ਕਮੇਟੀ ਵਲੋਂ ਮੇਲੇ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਮਾਤਾ ਰਾਣੀ ਦੀ ਚੁੰਨੀ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਨੇਜ਼ਮੈਂਟ ਕਮੇਟੀ ਦੇ ਸਰਪ੍ਰਸਤ ਮਾ. ਪ੍ਰਦੀਪ ਕੁਮਾਰ, ਚੇਅਰਮੈਨ ਤਰਸੇਮ ਲਾਲ ਰਾਜੂ ਭੱਲਾ, ਪ੍ਰਧਾਨ ਅਸ਼ਵਨੀ ਕੁਮਾਰ ਮਹਿਤਾ, ਸਕੱਤਰ ਜਗਮੋਹਨ ਮਨਚੰਦਾ, ਵਾਈਸ ਪ੍ਰਧਾਨ ਅਮਿਤ ਪੁਰੀ, ਪ੍ਰਵਕਤਾ ਰਾਕੇਸ਼ ਕੁਮਾਰ ਟੋਨੀ, ਵਾਈਸ ਪ੍ਰਧਾਨ ਅਮਨੀਸ਼ ਬੱਤਰਾ, ਸੁਭਾਸ਼ ਸ਼ਰਮਾ, ਸੰਜੀਵ ਕੁਮਾਰ ਕੋੜਾ, ਐਡਵੋਕੇਟ ਸ਼ਿਵਦੀਪ ਮਹਿਤਾ, ਹਰਭਜਨ ਸਿੰਘ, ਹਨੀ ਸੂਦ, ਚੰਦਨ ਭਨੋਟ, ਰਾਜਨ ਅਰੋੜਾ, ਲਕਸ਼ਮੀ ਨਰਾਇਣ, ਮੰਦਰ ਪੱਟੀ, ਲਵਲੀ ਅਰੋੜਾ, ਮਨੀਸ਼ ਵਰਮਾ, ਬੱਬਲੂ ਮਰਵਾਹਾ, ਲੱਕੀ ਮਹਾਸਾ, ਸੰਜੀਵ ਕੁਮਾਰ ਸੂਦ, ਤਰਲੋਚਨ ਸਿੰਘ ਬੇਦੀ, ਰਾਜੇਸ਼ ਸ਼ਰਮਾ, ਆਸ਼ੂ ਅਰੋੜਾ, ਰਣਬੀਰ ਸੂਦ, ਲੱਕੀ ਸੋਈ, ਕਰਮਨ ਪਟਵਾਰੀ, ਵਿਨੋਦ ਕੁਮਾਰ ਗੱਪਾ, ਅਨਿਲ ਅਰੋੜਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।