12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪਤੀ ਤੋਂ ਦੁਖੀ ਹੋ ਕੇ ਪਤਨੀ ਨੇ ਫਾਹਾ ਲੈ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ

ਤਰਨ ਤਾਰਨ, 11 ਅਗਸਤ (ਹਰਿੰਦਰ ਸਿੰਘ)- ਪਤੀ ਤੋਂ ਦੁਖੀ ਹੋ ਕੇ ਪਤਨੀ ਵਲੋਂ ਫਾਹਾ ਲੈ ਕੇ ਆਤਮ ਹੱਤਿਆ ਕਰਕੇ ਆਪਣੀ ਜੀਵਨ ਲੀਲ੍ਹਾ ਖਤਮ ਕਰਨ ਦੀ ਖ਼ਬਰ ਹੈ । ਥਾਣਾ ਸਰਹਾਲੀ ਵਿਖੇ ਕੰਵਲਜੀਤ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਛਾਪਿਆਂਵਾਲੀ ਜ਼ਿਲ੍ਹਾ ਗੁਰਦਾਸਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਭੈਣ ਗੁਰਵਿੰਦਰ ਕੌਰ ਦਾ ਵਿਆਹ ਰਮਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬਹਿਕ ਨੌਸਹਿਰਾ ਪੰਨੂੰਆਂ ਨਾਲ ਸਾਲ 2019 ਵਿਚ ਹੋਇਆ ਸੀ।

Ad Position 21
No active advertisement
ਅਜੀਤ ਡੈਸਕ 12-08-2026
ਤਰਨ ਤਾਰਨ, 11 ਅਗਸਤ (ਹਰਿੰਦਰ ਸਿੰਘ)- ਪਤੀ ਤੋਂ ਦੁਖੀ ਹੋ ਕੇ ਪਤਨੀ ਵਲੋਂ ਫਾਹਾ ਲੈ ਕੇ ਆਤਮ ਹੱਤਿਆ ਕਰਕੇ ਆਪਣੀ ਜੀਵਨ ਲੀਲ੍ਹਾ ਖਤਮ ਕਰਨ ਦੀ ਖ਼ਬਰ ਹੈ । ਥਾਣਾ ਸਰਹਾਲੀ ਵਿਖੇ ਕੰਵਲਜੀਤ ਸਿੰਘ ਪੁੱਤਰ ਸਤਪਾਲ ਸਿੰਘ ਵਾਸੀ ਛਾਪਿਆਂਵਾਲੀ ਜ਼ਿਲ੍ਹਾ ਗੁਰਦਾਸਪੁਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਭੈਣ ਗੁਰਵਿੰਦਰ ਕੌਰ ਦਾ ਵਿਆਹ ਰਮਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬਹਿਕ ਨੌਸਹਿਰਾ ਪੰਨੂੰਆਂ ਨਾਲ ਸਾਲ 2019 ਵਿਚ ਹੋਇਆ ਸੀ। ਰਮਨਦੀਪ ਸਿੰਘ ਪਹਿਲਾਂ ਵਿਆਹਿਆ ਹੋਇਆ ਸੀ। ਜਿਸਦਾ ਇਕ ਬੱਚਾ ਮਾਨਵਜੋਤ ਸਿੰਘ ਹੈ ਅਤੇ ਰਮਨਦੀਪ ਸਿੰਘ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਸੀ ਅਤੇ ਭੈਣ ਗੁਰਵਿੰਦਰ ਕੌਰ ਦਾ ਕੋਈ ਬੱਚਾ ਨਹੀਂ ਸੀ । ਉਸਦੀ ਭੈਣ ਦੀ ਕਰੀਬ 2 ਸਾਲ ਪਹਿਲਾਂ ਅਣਬਣ ਹੋ ਗਈ ਸੀ ਅਤੇ ਰਮਨਦੀਪ ਸਿੰਘ ਉਸ ਦੀ ਕੁੱਟਮਾਰ ਕਰਦਾ ਸੀ ਅਤੇ ਘਰੋਂ ਜਾਣ ਲਈ ਕਹਿੰਦਾ ਸੀ ਪਰ ਉਸਦੀ ਭੈਣ ਕਹਿੰਦੀ ਕਿ ਉਸ ਨੇ ਕਿਤੇ ਨਹੀਂ ਜਾਣਾ। 10 ਅਗਸਤ ਨੂੰ ਉਸ ਦੀ ਭੈਣ ਗੁਰਵਿੰਦਰ ਕੌਰ ਦੇ ਜੇਠ ਬਿਕਰਮਜੀਤ ਸਿੰਘ ਨੇ ਉਸ ਨੂੰ ਫੋਨ ਕਰਕੇ ਕਿਹਾ ਕਿ ਉਸਦੀ ਭੈਣ ਗੁਰਵਿੰਦਰ ਕੌਰ ਨੇ ਗਾਰਡਰ ਨਾਲ ਚੁੰਨੀ ਨਾਲ ਫਾਹ ਲੈ ਕੇ ਆਤਮ ਹੱਤਿਆ ਕਰ ਲਈ ਹੈ ਤਾਂ ਤੁਰੰਤ ਮੈਂ ਆਪਣੇੇ ਪਰਿਵਾਰਕ ਮੈਬਰ ਅਤੇ ਰਿਸ਼ਤੇਦਾਰਾਂ ਨੂੰ ਲੈ ਕੇ ਗੁਰਵਿੰਦਰ ਕੌਰ ਦੇ ਘਰ ਪੁੱਜਾ ਜਿੱਥੇ ਉਸਦੀ ਭੈਣ ਗੁਰਵਿੰਦਰ ਕੌਰ ਦੀ ਲਾਸ਼ ਬੈੱਡ ਉਪਰ ਪਈ ਸੀ ਅਤੇ ਉਸਦਾ ਜੀਜਾ ਰਮਨਦੀਪ ਸਿੰਘ ਘਰੋਂ ਭੱਜ ਗਿਆ। ਉਸਦੇ ਜੀਜੇ ਤੋੋਂ ਦੁਖੀ ਹੋ ਕੇ ਉਸਦੀ ਭੈਣ ਨੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ ਹੈ। ਥਾਣਾ ਜਾਂਚ ਅਧਿਕਾਰੀ ਐੱਸ.ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਮਿ੍ਤਕ ਮਹਿਲਾਂ ਦੇ ਪਤੀ ਰਮਨਦੀਪ ਸਿੰਘ ਖਿਲਾਫ ਥਾਣਾ ਸਰਹਾਲੀ ਵਿਖੇ ਮਾਮਲਾ ਦਰਜ ਕਰਕੇ ਉਸਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਮਿ੍ਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ-ਕਿਸਾਨ ਜੇਲ੍ਹ ਭਰੋ ਅੰਦੋਲਨ ਨੂੰ ਲੈ ਕੇ ਗ੍ਰਿਫ਼ਤਾਰੀਆਂ ਵਾਸਤੇ ਹੋਏ ਪੇਸ਼ ਅਗਲੀ ਖ਼ਬਰ ਮਾਈ ਭਾਗੋ ਨਰਸਿੰਗ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ
Ad Position 24