ਔਰਤ ਨਾਲ ਗਾਲੀ ਗਲੋਚ ਅਤੇ ਧੱਕਾ ਮੁੱਕੀ ਕਰਨ ’ਤੇ ਦੂਸਰੀ ਔਰਤ ਖ਼ਿਲਾਫ਼ ਮਾਮਲਾ ਦਰਜ
ਤਰਨ ਤਾਰਨ, 9 ਅਗਸਤ (ਪਰਮਜੀਤ ਜੋਸ਼ੀ)—ਥਾਣਾ ਸਰਹਾਲੀ ਦੀ ਪੁਲਿਸ ਵਲੋਂ ਇਕ ਔਰਤ ਨੂੰ ਗਾਲ੍ਹਾਂ ਕੱਢਣ, ਧੱਕਾ ਮੁੱਕੀ ਕਰਨ ਅਤੇ ਪਿਸਤੌਲ ਦਿਖਾ ਕੇ ਧਮਕੀਆਂ ਦੇਣ ਦੇ ਦੋਸ਼ ਹੇਠ ਇਕ ਔਰਤ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਹਰਜੀਤ ਕੌਰ ਪਤਨੀ ਸਵ.
ਤਰਨ ਤਾਰਨ, 9 ਅਗਸਤ (ਪਰਮਜੀਤ ਜੋਸ਼ੀ)—ਥਾਣਾ ਸਰਹਾਲੀ ਦੀ ਪੁਲਿਸ ਵਲੋਂ ਇਕ ਔਰਤ ਨੂੰ ਗਾਲ੍ਹਾਂ ਕੱਢਣ, ਧੱਕਾ ਮੁੱਕੀ ਕਰਨ ਅਤੇ ਪਿਸਤੌਲ ਦਿਖਾ ਕੇ ਧਮਕੀਆਂ ਦੇਣ ਦੇ ਦੋਸ਼ ਹੇਠ ਇਕ ਔਰਤ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਹਰਜੀਤ ਕੌਰ ਪਤਨੀ ਸਵ. ਸਰਦੂਲ ਸਿੰਘ ਵਾਸੀ ਪੱਤੀ ਸਕੰਦਰੀਆ ਪਿੰਡ ਢੋਟੀਆਂ ਨੇ ਦੱਸਿਆ ਕਿ ਉਹ ਘਰੇਲੂ ਕੰਮਕਾਰ ਕਰਦੀ ਹੈ, ਉਸ ਦੇ ਚਾਰ ਲੜਕੇ ਗੁਰਭੇਜ ਸਿੰਘ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ ਹਨ, ਜੋ ਕਿ ਵਿਆਹੇ ਹਨ। ਮਿਤੀ 7 ਅਗਸਤ ਨੂੰ ਵਕਤ ਸ਼ਾਮ 6.30 ਦਾ ਹੋਵੇਗਾ ਕਿ ਉਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਜਾ ਰਹੀ ਸੀ। ਰਸਤੇ ਵਿਚ ਉਨ੍ਹਾਂ ਦੇ ਦੇ ਪਿੰਡ ਦੀ ਰਜਿੰਦਰ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਪੱਤੀ ਬਾਬਾ ਮੱਲਾ ਪਿੰਡ ਢੋਟੀਆਂ ਉਸ ਨੂੰ ਰੋਕ ਕੇ ਗਾਲੀ–ਗਲੋਚ ਅਤੇ ਧੱਕਾ–ਮੁੱਕੀ ਕਰਨ ਲੱਗੀ ਅਤੇ ਕਹਿਣ ਲੱਗੀ ਕਿ ਉਸ ਦਾ ਲੜਕਾ ਗੁਰਭੇਜ ਸਿੰਘ ਉਸ ਦੇ ਖਿਲਾਫ਼ ਝੂਠੀਆਂ ਦਰਖਾਸਤਾਂ ਦੇ ਰਿਹਾ ਹੈ, ਜਿਸ ਨੇ ਆਪਣੀ ਸਕੂਟਰੀ ਨੰਬਰੀ ਪੀ.ਬੀ 46–704 7 ਦੀ ਡਿੱਗੀ ਵਿਚੋਂ ਪਿਸਟਲ ਕੱਢ ਕੇ ਧਮਕੀਆਂ ਦਿੱਤੀਆਂ ਕਿ ਜੇਕਰ ਕਿਸੇ ਨੂੰ ਇਹ ਗੱਲ ਦੱਸੀ ਤਾਂ ਉਸ ਨੂੰ ਅਤੇ ਉਸ ਦੇ ਲੜਕੇ ਦੇ ਗੋਲੀਆਂ ਮਾਰ ਦੇਵੇਗੀ। ਇਸ ਸੰਬੰਧੀ ਸਬ ਇੰਸਪੈਕਟਰ ਲਖਬੀਰ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਰਜਿੰਦਰ ਕੌਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ ।