10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸੱਟਾਂ ਮਾਰ ਕੇ ਜ਼ਖ਼ਮੀ ਕਰਨ ’ਤੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 9 ਅਗਸਤ (ਪਰਮਜੀਤ ਜੋਸ਼ੀ)—ਸਕੇ ਭਰਾ ਵਲੋਂ ਆਪਣੇ ਭਰਾ ਨੂੰ ਸੱਟਾਂ ਮਾਰਨ ਦੇ ਦੋਸ਼ ਹੇਠ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਦੋ ਵਿਅਕਤੀਆਂ ਸਮੇਤ 2–3 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਗੁਰਪ੍ਰੀਤ ਸਿੰਘ ਪੁੱਤਰ ਜੈ ਸਿੰਘ ਵਾਸੀ ਤੁੜ ਨੇ ਦੱਸਿਆ ਕਿ ਉਹ ਨਰਸਰੀ ਫਾਰਮ ਅਤੇ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਆਪਣੀ ਜ਼ਮੀਨ ਆਪਣੇ ਭਰਾ ਹਰਪ੍ਰੀਤ ਸਿੰਘ ਨੂੰ ਵਾਹੁਣ ਲਈ ਦਿੰਦਾ ਹੈ।

Ad Position 21
No active advertisement
ਅਜੀਤ ਡੈਸਕ 10-08-2026
ਤਰਨ ਤਾਰਨ, 9 ਅਗਸਤ (ਪਰਮਜੀਤ ਜੋਸ਼ੀ)—ਸਕੇ ਭਰਾ ਵਲੋਂ ਆਪਣੇ ਭਰਾ ਨੂੰ ਸੱਟਾਂ ਮਾਰਨ ਦੇ ਦੋਸ਼ ਹੇਠ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਦੋ ਵਿਅਕਤੀਆਂ ਸਮੇਤ 2–3 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਗੁਰਪ੍ਰੀਤ ਸਿੰਘ ਪੁੱਤਰ ਜੈ ਸਿੰਘ ਵਾਸੀ ਤੁੜ ਨੇ ਦੱਸਿਆ ਕਿ ਉਹ ਨਰਸਰੀ ਫਾਰਮ ਅਤੇ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਆਪਣੀ ਜ਼ਮੀਨ ਆਪਣੇ ਭਰਾ ਹਰਪ੍ਰੀਤ ਸਿੰਘ ਨੂੰ ਵਾਹੁਣ ਲਈ ਦਿੰਦਾ ਹੈ। ਮਿਤੀ 19 ਜੁਲਾਈ ਨੂੰ ਕਰੀਬ 12:00 ਵਜੇ ਆਪਣੇ ਪਰਿਵਾਰ ਸਮੇਤ ਆਪਣੇ ਘਰ ਹਾਜ਼ਰ ਸੀ ਕਿ ਹਰਪ੍ਰੀਤ ਸਿੰਘ ਸਮੇਤ ਕ੍ਰਿਪਾਨ ਅਤੇ ਕੈਪਟਨ ਸਿੰਘ ਸਮੇਤ ਰਾਡ ਅਤੇ 2–3 ਅਣਪਛਤੇ ਵਿਅਕਤੀ ਲਲਕਾਰਾ ਮਾਰ ਕੇ ਕਹਿਣ ਲੱਗੇ ਕਿ ਫੜ ਲਓ, ਇਸ ਨੂੰ ਟਰੈਕਟਰ ਨਾ ਦੇਣ ਦਾ ਮਜਾ ਚਖਾ ਦਿਓ। ਮੈਂ ਡਰਦਾ ਮਾਰਾ ਆਪਣੇ ਕਮਰੇ ਅੰਦਰ ਵੜ ਗਿਆ ਅਤੇ ਉਸ ਦੇ ਭਰਾ ਨੇ ਘਰ ਅੰਦਰ ਦਾਖ਼ਲ ਹੋ ਕੇ ਮਾਰ ਦੇਣ ਦੀ ਨੀਅਤ ਨਾਲ ਆਪਣੀ ਕਿਰਪਾਨ ਦਾ ਵਾਰ ਉਸ ’ਤੇ ਕੀਤਾ, ਜਿਸ ਨਾਲ ਕਿਰਪਾਨ ਦਾ ਵਾਰ ਉਸ ਦੀ ਸੱਜੀ ਬਾਂਹ ਅਤੇ ਗੁੱਟ ’ਤੇ ਲੱਗਾ ਅਤੇ ਅਣਪਛਾਤੇ ਵਿਅਕਤੀਆਂ ਨੇ ਵੀ ਉਸ ’ਤੇ ਵਾਰ ਕੀਤੇ। ਮੇਰੀ ਘਰਵਾਲੀ ਅਤੇ ਬੱਚਿਆਂ ਦੇ ਰੌਲਾ ਪਾਉਣ ’ਤੇ ਉਕਤ ਹਮਲਾਵਰ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਭੱਜ ਗਏ। ਉਸ ਦੀ ਪਤਨੀ ਅਮਰਜੀਤ ਕੌਰ ਅਤੇ ਉਸ ਦੇ ਭਰਾ ਰਣਬੀਰ ਸਿੰਘ ਨੇ ਸਵਾਰੀ ਦਾ ਪ੍ਰਬੰਧ ਕਰਕੇ ਉਸ ਨੂੰ ਸਰਕਾਰੀ ਹਸਪਤਾਲ ਤਰਨ ਤਾਰਨ ਦਾਖ਼ਲ ਕਰਵਾਇਆ, ਜਿੱਥੇ ਉਹ ਜੇਰੇ ਇਲਾਜ ਰਿਹਾ। ਇਸ ਸੰਬੰਧੀ ਏ.ਐਸ.ਆਈ. ਪਰਮਜੀਤ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਹਰਪ੍ਰੀਤ ਸਿੰਘ ਪੁੱਤਰ ਜੈ ਸਿੰਘ ਵਾਸੀ ਤੁੜ, ਕੈਪਟਨ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਕਾਹਲਵਾਂ ਸਮੇਤ 2-3 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਔਰਤ ਨਾਲ ਗਾਲੀ ਗਲੋਚ ਅਤੇ ਧੱਕਾ ਮੁੱਕੀ ਕਰਨ ’ਤੇ ਦੂਸਰੀ ਔਰਤ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੱਦੀ ਸਕੂਲ ਵਿਖੇ ਪਾਠ ਦੇ ਭੋਗ ਪਾਏ
Ad Position 24