10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਅਣਪਛਾਤੇ ਵਿਅਕਤੀਆਂ ਵਲੋਂ ਗੈਸ ਏਜੰਸੀ ਵਿਚੋਂ ਗੱਡੀ ਅਤੇ ਹੋਰ ਸਾਮਾਨ ਚੋਰੀ

ਤਰਨ ਤਾਰਨ, 9 ਅਗਸਤ (ਹਰਿੰਦਰ ਸਿੰਘ)—ਪਿੰਡ ਕਸੇਲ ਵਿਖੇ ਸਥਿਤ ਗੈਸ ਏਜੰਸੀ ਵਿਚੋਂ ਕੁਝ ਅਣਪਛਾਤੇ ਚੋਰਾਂ ਨੇ ਗੱਡੀ, ਸਿਲੰਡਰ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਇਸ ਸੰਬੰਧੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੂੰ ਰਣਜੀਤ ਸਿੰਘ ਉਰਫ਼ ਗੋਲਡੀ ਪੁੱਤਰ ਲੱਖਾ ਸਿੰਘ ਵਾਸੀ ਗੁੰਮਟਾਲਾ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਪਿੰਡ ਕਸੇਲ ਵਿਖੇ ਜੈਸਲੀਨ ਐਚ.

Ad Position 21
No active advertisement
ਅਜੀਤ ਡੈਸਕ 10-08-2026
ਤਰਨ ਤਾਰਨ, 9 ਅਗਸਤ (ਹਰਿੰਦਰ ਸਿੰਘ)—ਪਿੰਡ ਕਸੇਲ ਵਿਖੇ ਸਥਿਤ ਗੈਸ ਏਜੰਸੀ ਵਿਚੋਂ ਕੁਝ ਅਣਪਛਾਤੇ ਚੋਰਾਂ ਨੇ ਗੱਡੀ, ਸਿਲੰਡਰ ਅਤੇ ਹੋਰ ਸਾਮਾਨ ਚੋਰੀ ਕਰ ਲਿਆ। ਇਸ ਸੰਬੰਧੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੂੰ ਰਣਜੀਤ ਸਿੰਘ ਉਰਫ਼ ਗੋਲਡੀ ਪੁੱਤਰ ਲੱਖਾ ਸਿੰਘ ਵਾਸੀ ਗੁੰਮਟਾਲਾ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਪਿੰਡ ਕਸੇਲ ਵਿਖੇ ਜੈਸਲੀਨ ਐਚ.ਪੀ. ਗੈਸ ਸਰਵਿਸ ਦੇ ਨਾਂਅ ’ਤੇ ਗੈਸ ਏਜੰਸੀ ਚਲਾਉਂਦਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਗੈਸ ਏਜੰਸੀ ਵਿਚ ਤਲਵਿੰਦਰ ਸਿੰਘ ਪੁੱਤਰ ਗੁਰਬਖਸ ਸਿੰਘ ਵਾਸੀ ਮਾਲੂਵਾਲ ਨੂੰ ਚੌਂਕੀਦਾਰ ਰੱਖਿਆ ਹੋਇਆ ਹੈ। ਉਸ ਦੇ ਚੌਂਕੀਦਾਰ ਨੇ ਮਿਤੀ 8 ਅਗਸਤ ਨੂੰ ਉਸ ਨੂੰ ਕਰੀਬ 6 ਵਜੇ ਦੱਸਿਆ ਕਿ ਗੈਸ ਏਜੰਸੀ ਵਿਚੋਂ 2–3 ਅਣਪਛਾਤੇ ਵਿਅਕਤੀਆਂ ਨੇ ਮਿਤੀ 7–8 ਰਾਤ ਨੂੰ ਕੱਧ ਟੱਪ ਕੇ ਚੋਰੀ ਕੀਤੀ ਹੈ। ਉਸ ਨੇ ਜਦ ਏਜੰਸੀ ਵਿਖੇ ਆ ਕੇ ਚੈੱਕ ਕੀਤਾ ਤਾਂ ਉਥੋਂ 7 ਸਿਲੰਡਰ ਖਾਲੀ, ਇਕ ਮਹਿੰਦਰਾ ਸੁਪਰਾ ਗੱਡੀ ਪੀ.ਬੀ.46 ਏ.ਐਨ 1765, ਇਕ ਪੱਖਾ, ਇਕ ਮੰਜਾ, ਇਕ ਏਜੰਸੀ ਦਾ ਫੋਨ, ਇਕ ਇਨਵਰਟਰ, 2 ਬੈਟਰੇ ਚੋਰੀ ਹੋ ਚੁੱਕੇ ਸਨ। ਇਸ ਸੰਬੰਧੀ ਏ.ਐਸ.ਆਈ. ਸੁਖਵੰਤ ਸਿੰਘ ਨੇ ਥਾਣਾ ਸਰਾਏ ਅਮਾਨਤ ਖਾਂ ਵਿਖੇ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੱਦੀ ਸਕੂਲ ਵਿਖੇ ਪਾਠ ਦੇ ਭੋਗ ਪਾਏ ਅਗਲੀ ਖ਼ਬਰ ਪਿੰਦਰ ਦੌਲੋਨੰਗਲ ਭਾਜਪਾ ਦੇ ਆਈ.ਟੀ. ਵਿੰਗ ਪੰਜਾਬ ਦੇ ਮੈਂਬਰ ਨਿਯੁਕਤ
Ad Position 24