10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪਿੰਦਰ ਦੌਲੋਨੰਗਲ ਭਾਜਪਾ ਦੇ ਆਈ.ਟੀ. ਵਿੰਗ ਪੰਜਾਬ ਦੇ ਮੈਂਬਰ ਨਿਯੁਕਤ

ਮੀਆਂਵਿੰਡ, 9 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)- ਭਾਰਤੀ ਜਨਤਾ ਪਾਰਟੀ ਦੇ ਆਈ. ਟੀ.

Ad Position 21
No active advertisement
ਅਜੀਤ ਡੈਸਕ 10-08-2026
ਮੀਆਂਵਿੰਡ, 9 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)- ਭਾਰਤੀ ਜਨਤਾ ਪਾਰਟੀ ਦੇ ਆਈ.ਟੀ. ਵਿੰਗ ਪੰਜਾਬ ਦੇ ਹੈੱਡ ਕੰਵਰ ਇੰਦਰਜੀਤ ਸਿੰਘ ਵਲੋਂ ਪਾਰਟੀ ਹਾਈਕਮਾਨ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਆਈ.ਟੀ. ਵਿੰਗ ਪੰਜਾਬ ਵਿਚ ਵਾਧਾ ਕਰਦਿਆਂ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਇਕ-ਇਕ ਨੌਜਵਾਨ ਨੂੰ ਆਈ.ਟੀ. ਵਿੰਗ ਪੰਜਾਬ ਵਿਚ ਮੈਂਬਰ ਬਣਾਇਆ ਗਿਆ ਸੀ, ਜਿਨ੍ਹਾਂ ਵਿਚ ਸੂਬਾ ਸਕੱਤਰ ਮਨਜੀਤ ਸਿੰਘ ਮੰਨਾ ਦੀ ਸਿਫਾਰਿਸ਼ ’ਤੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੋ ਤੋਂ ਰੁਪਿੰਦਰ ਸਿੰਘ ਪਿੰਦਰ ਦੌਲੋਨੰਗਲ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਸੀ। ਪੰਜਾਬ ਭਾਜਪਾ ਆਈ.ਟੀ. ਵਿੰਗ ਵਿਚ ਜ਼ਿੰਮੇਵਾਰੀ ਮਿਲਣ ’ਤੇ ਪਿੰਦਰ ਦੌਲੋਨੰਗਲ ਪਿੰਡ ਮੀਆਂਵਿੰਡ ਮਨਜੀਤ ਸਿੰਘ ਮੰਨਾ ਦਾ ਧੰਨਵਾਦ ਕਰਨ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਪਿੰਦਰ ਦੌਲੋਨੰਗਲ ਨੇ ਕਿਹਾ ਕਿ ਜਿੱਥੇ ਉਹ ਧੰਨਵਾਦੀ ਹਨ ਪਾਰਟੀ ਹਾਈਕਮਾਂਡ, ਆਈ.ਟੀ. ਵਿੰਗ ਦੇ ਹੈੱਡ ਕੰਵਰ ਇੰਦਰਜੀਤ ਸਿੰਘ ਦੇ, ਉੱਥੇ ਹੀ ਉਹ ਬਹੁਤ ਹੀ ਧੰਨਵਾਦੀ ਹਨ ਮਨਜੀਤ ਸਿੰਘ ਮੀਆਂਵਿੰਡ ਦੇ, ਜਿੰਨ੍ਹਾਂ ਦੀ ਬਦੌਲਤ ਮੈਨੂੰ ਇਹ ਵੱਡੀ ਜਿੰਮੇਵਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਇਹ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਮੰਨਾ ਵਲੋਂ ਪਿੰਦਰ ਦੌਲੋਨੰਗਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਭਾਜਪਾ ਵਲੋਂ ਪਾਰਟੀ ਲਈ ਮਿਹਨਤ ਕਰਨ ਵਾਲੇ ਨੌਜ਼ਵਾਨਾਂ ਨੂੰ ਹਮੇਸ਼ਾਂ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਇਸ ਮੌਕੇ ਹਰਪ੍ਰੀਤ ਸਿੰਘ ਹੈਪੀ ਖੱਖ ਪੀ.ਏ., ਸਾਬਕਾ ਸਰਪੰਚ ਤਰਲੋਕ ਸਿੰਘ ਜਵੰਦਪੁਰ, ਜਸ ਭੋਰਛੀ, ਬਰਕਤ ਸਰਲੀ, ਰਵੀ ਟਪਿਆਲਾ ਆਦਿ ਵਲੋਂ ਵੀ ਪਿੰਦਰ ਦੌਲੋਨੰਗਲ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਅਣਪਛਾਤੇ ਵਿਅਕਤੀਆਂ ਵਲੋਂ ਗੈਸ ਏਜੰਸੀ ਵਿਚੋਂ ਗੱਡੀ ਅਤੇ ਹੋਰ ਸਾਮਾਨ ਚੋਰੀ ਅਗਲੀ ਖ਼ਬਰ ਸਰਕਾਰੀ ਅਣਗਹਿਲੀ ਨੇ ਪਿੰਡਾਂ ਦੀ ਸਿਹਤ ਸੇਵਾ ਨੂੰ ਲਾਇਆ ਤਾਲਾ ਆਯੁਸ਼ਮਾਨ ਆਰੋਗਿਆ ਕੇਂਦਰਾਂ ’ਤੇ ਲੱਗੇ ਰੋਸ ਪੋਸਟਰ ਅੱਜ...
Ad Position 24