ਪੱਟੀ ਤੋਂ ਭਿੱਖੀਵਿੰਡ ਅਤੇ ਪੁਰਾਣਾ ਆਸਲ-ਲਾਹੌਰ ਰੋਡ ਬਣਾਉਣ ’ਤੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦਾ ਧੰਨਵਾਦ—ਢਿੱਲੋਂ
ਤਰਨ ਤਾਰਨ, 7 ਅਗਸਤ (ਹਰਿੰਦਰ ਸਿੰਘ)— ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਖੇਮਕਰਨ ਸਰਵਨ ਸਿੰਘ ਧੁੰਨ ਦਾ ਧੰਨਵਾਦ ਕਰਦੇ ਹੋਏ ਸਮਾਜ ਸੇਵਕ ਸੁਖਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਚੱਲ ਰਹੇ ਵਿਕਾਸ ਵੇਖ ਕੇ ਬਹੁਤ ਮਨ ਖੁਸ਼ ਹੋਇਆ ਕਿ ਜਿਹੜੇ ਕੰਮ ਚੋਣ ਮੈਨੀਫੈਸਟੋ ਵਿਚ ਨਹੀਂ ਵੀ ਦਰਜ ਸਨ ਉਹ ਕੰਮ ਵੀ ਪਹਿਲ ਦੇ ਅਧਾਰ ’ਤੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਪਿੰਡ ਸੁਰ ਸਿੰਘ ਵਿਚ ਕਈ ਦਹਾਕਿਆਂ ਤੋਂ ਨਹੀਂ ਹੋਏ ਕਿਉਂਕਿ ਉਹ ਕਿਸੇ ਵੀ ਆਗੂ ਦੇ ਧਿਆਨ ਵਿਚ ਨਹੀਂ ਆਏ ਸੀ, ਉਨ੍ਹਾਂ ਬਾਰੇ ਮੈਂ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਮੇਂ ਪਹਿਲੀ ਮਿਲਣੀ ਦੌਰਾਨ ਵਿਧਾਇਕ ਸਰਵਨ ਸਿੰਘ ਧੁੰਨ ਨਾਲ ਗੱਲ ਕੀਤੀ ਕਿ ਸਾਡੇ ਪਿੰਡ ਨੂੰ ਸੜਕਾਂ ਦੀ ਬਹੁਤ ਲੋੜ ਹੈ ਅਤੇ ਉਨ੍ਹਾਂ ਨੂੰ 7 ਸੜਕਾਂ ਬਾਰੇ ਲਿਖ ਕੇ ਦਿਤਾ ਗਿਆ ਜੋ ਉਨ੍ਹਾਂ ਨੇ ਬਣਵਾ ਦਿੱਤੀਆਂ ਹਨ।
ਤਰਨ ਤਾਰਨ, 7 ਅਗਸਤ (ਹਰਿੰਦਰ ਸਿੰਘ)— ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਖੇਮਕਰਨ ਸਰਵਨ ਸਿੰਘ ਧੁੰਨ ਦਾ ਧੰਨਵਾਦ ਕਰਦੇ ਹੋਏ ਸਮਾਜ ਸੇਵਕ ਸੁਖਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਚੱਲ ਰਹੇ ਵਿਕਾਸ ਵੇਖ ਕੇ ਬਹੁਤ ਮਨ ਖੁਸ਼ ਹੋਇਆ ਕਿ ਜਿਹੜੇ ਕੰਮ ਚੋਣ ਮੈਨੀਫੈਸਟੋ ਵਿਚ ਨਹੀਂ ਵੀ ਦਰਜ ਸਨ ਉਹ ਕੰਮ ਵੀ ਪਹਿਲ ਦੇ ਅਧਾਰ ’ਤੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਪਿੰਡ ਸੁਰ ਸਿੰਘ ਵਿਚ ਕਈ ਦਹਾਕਿਆਂ ਤੋਂ ਨਹੀਂ ਹੋਏ ਕਿਉਂਕਿ ਉਹ ਕਿਸੇ ਵੀ ਆਗੂ ਦੇ ਧਿਆਨ ਵਿਚ ਨਹੀਂ ਆਏ ਸੀ, ਉਨ੍ਹਾਂ ਬਾਰੇ ਮੈਂ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਮੇਂ ਪਹਿਲੀ ਮਿਲਣੀ ਦੌਰਾਨ ਵਿਧਾਇਕ ਸਰਵਨ ਸਿੰਘ ਧੁੰਨ ਨਾਲ ਗੱਲ ਕੀਤੀ ਕਿ ਸਾਡੇ ਪਿੰਡ ਨੂੰ ਸੜਕਾਂ ਦੀ ਬਹੁਤ ਲੋੜ ਹੈ ਅਤੇ ਉਨ੍ਹਾਂ ਨੂੰ 7 ਸੜਕਾਂ ਬਾਰੇ ਲਿਖ ਕੇ ਦਿਤਾ ਗਿਆ ਜੋ ਉਨ੍ਹਾਂ ਨੇ ਬਣਵਾ ਦਿੱਤੀਆਂ ਹਨ। ਹੁਣ ਸੁਰ ਸਿੰਘ ਕੋਈ ਸੜਕ ਨਹੀਂ ਰਹੇਗੀ, ਜਿਹੜੀ ਦੂਜੇ ਪਿੰਡ ਨੂੰ ਨਾ ਮਿਲਦੀ ਹੋਵੇ ਤੇ ਉਹ ਕੱਚੀ ਰਹਿ ਗਈ ਹੋਵੇ। ਉਨ੍ਹਾਂ ਕਿਹਾ ਕਿ ੲਹੋ ਜਿਹੀ ਕੋਈ ਵਿਧਾਇਕ ਦੀ ਬਦੌਲਤ ਪੱਟੀ ਤੋਂ ਲਾਹੌਰ ਰੋਡ ਜੋ ਪਿੰਡ ਕੁੱਲਾ-ਕੱਚਾ-ਪੱਕਾ, ਭੈਣੀ ਗੁਰਮੁੱਖ ਸਿੰਘ, ਕਾਲੇ, ਮਾਨ ਫਾਰਮ ਦੀ ਬਾਈਕ ਸਾਈਡ ਕੋਲੋੋਂ ਲੰਘ ਕੇ ਬੱਸ ਅੱਡੇ ਭਿੱਖੀਵਿੰਡ ਪਹੁੰਚ ਜਾਵੇਗੀ। ਇਹ ਸੜਕ ਬਣਨ ਨਾਲ ਭਿੱਖੀਵਿੰਡ ਤੋਂ ਪੱਟੀ ਅਦਾਲਤ ਜਾਂ ਹੋਰ ਕਿਸੇ ਕੰਮ ਜਾਣ ਵਾਸਤੇ ਜਨਤਾ ਨੂੰ ਜਿਥੇ ਸਫ਼ਰ ਵਿਚ ਕਾਫੀ ਸਹੂਲਤ ਮਿਲੇਗੀ, ਉਥੇ ਟਾਇਮ ਦੀ ਵੀ ਬਚਤ ਹੋਵੇਗੀ।