ਜਾਨੋਂ ਮਾਰਨ ਦੀ ਨੀਅਤ ਨਾਲ ਵਿਅਕਤੀਆਂ ’ ਤੇ ਕੀਤੇ ਫਾਇਰ , ਮਾਮਲਾ ਦਰਜ
ਹਰੀਕੇ ਪੱਤਣ, 6 ਅਗਸਤ (ਪਰਮਜੀਤ ਜੋਸ਼ੀ)—ਇਕ ਵਿਅਕਤੀਆਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਉਪਰ ਫਾਇਰ ਕਰਨ ’ਤੇ ਥਾਣਾ ਹਰੀਕੇ ਪੁਲਿਸ ਨੇ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਥਾਣਾ ਹਰੀਕੇ ਵਿਖੇ ਸਾਹਿਬ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਹਰੀਕੇ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਬਾਜ਼ਾਰ ’ਚ ਨਿੱਜੀ ਕੰਮਕਾਰ ਕਰਕੇ ਘਰ ਵਾਪਸ ਆ ਰਿਹਾ ਸੀ ।
ਹਰੀਕੇ ਪੱਤਣ, 6 ਅਗਸਤ (ਪਰਮਜੀਤ ਜੋਸ਼ੀ)—ਇਕ ਵਿਅਕਤੀਆਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਉਪਰ ਫਾਇਰ ਕਰਨ ’ਤੇ ਥਾਣਾ ਹਰੀਕੇ ਪੁਲਿਸ ਨੇ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਥਾਣਾ ਹਰੀਕੇ ਵਿਖੇ ਸਾਹਿਬ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਹਰੀਕੇ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਬਾਜ਼ਾਰ ’ਚ ਨਿੱਜੀ ਕੰਮਕਾਰ ਕਰਕੇ ਘਰ ਵਾਪਸ ਆ ਰਿਹਾ ਸੀ । ਜਦ ਜਰਨੈਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਬਾਬਾ ਜੀਵਨ ਸਿੰਘ ਮੁਹੱਲਾ ਹਰੀਕੇ ਦੇ ਘਰ ਦੇ ਨੇੜੇ ਪੁੱਜੇ ਤਾਂ ਜਰਨੈਲ ਸਿੰਘ ਉੱਕਤ ਦੇ ਘਰ ਦੇ ਬਾਹਰ ਜਰਨੈਲ ਸਿੰਘ ਦਾ ਲੜਕਾ ਮਨਿੰਦਰ ਸਿੰਘ ਅਤੇ ਯਾਦਵਿੰਦਰ ਸਿੰਘ ਰਸਤੇ ਵਿਚ ਖੜੇ ਸੀ। ਜਦ ਉਹ ਇਨ੍ਹਾਂ ਦੇ ਘਰ ਦੇ ਲਾਗੋਂ ਲੰਘਣ ਲੱਗੇ ਤਾਂ ਮਨਿੰਦਰ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਬਹਿਸਬਾਜੀ ਕਰਨ ਲੱਗ ਗਏ । ਬਾਅਦ ਵਿਚ ਉਥੇ ਜਰਨੈਲ ਸਿੰਘ ਵੀ ਘਰ ਤੋਂ ਬਾਹਰ ਆ ਗਿਆ ਸੀ । ਜਰਨੈਲ ਸਿੰਘ ਨੇ ਲਲਕਾਰਾ ਮਾਰਿਆ ਤਾਂ ਮਨਿੰਦਰ ਸਿੰਘ ਨੇ ਆਪਣੀ ਡੱਬ ’ਚੋਂ ਪਿਸਟਲ ਕੱਢ ਕੇ ਸਿੱਧਾ ਫਾਇਰ ਮਾਰ ਦੇਣ ਦੀ ਨੀਅਤ ਨਾਲ ਸਾਡੇ ’ਤੇ ਕੀਤਾ, ਜੋ ਉਹ ਅਤੇ ਜਸ਼ਨਦੀਪ ਸਿੰਘ ਹੇਠਾਂ ਬੈਠ ਗਏ ਅਤੇ ਫਾਇਰ ਸਾਡੇ ਸਿਰ ਉੱਪਰ ਦੀ ਲੰਘ ਗਿਆ ਅਤੇ ਉਹ ਡਰਦੇ ਮਾਰੇ ਆਪਣੇ ਬਚਾਅ ਲਈ ਗਲੀ ’ਚ ਭੱਜ ਗਏ। ਬਾਅਦ ’ਚ ਯਾਦਵਿੰਦਰ ਸਿੰਘ ਨੇ ਮਨਿੰਦਰ ਸਿੰਘ ਪਾਸੋਂ ਉਹੀ ਪਿਸਟਲ ਲੈ ਕੇ ਹਵਾਈ ਫਾਇਰ ਕੀਤੇ। ਬਲਜੀਤ ਕੌਰ ਵੀ ਘਰ ਦੇ ਬਾਹਰ ਆ ਕੇ ਉਨ੍ਹਾਂ ਵੱਲ ਇੱਟਾ ਰੋੜੇ ਚਲਾਉਣ ਲੱਗ ਗਈ। ਜਾਂਚ ਅਧਿਕਾਰੀ ਏ.ਐੱਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਬਲਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।