ਹਰੀਕੇ-ਪ੍ਰਿੰਗੜੀ-ਪੱਟੀ ਸੜਕ ਦੀ ਸਾਰ ਲਓ ਸਰਕਾਰ ਜੀ!
ਸੜਕ ਦੀ ਬਦਤਰ ਹਾਲਾਤ ਕਾਰਨ ਸਾਲਾਂ ਤੋਂ ਸੰਤਾਪ ਭੋਗ ਰਹੇ ਦਰਜਨ ਤੋਂ ਵੱਧ ਪਿੰਡਾਂ ਦੇ ਲੋਕ
ਹਰੀਕੇ ਪੱਤਣ, 6 ਅਗਸਤ (ਸੰਜੀਵ ਕੁੰਦਰਾ)-ਸਰਕਾਰਾਂ ਵਿਕਾਸ ਦੇ ਦਾਅਵੇ ਕਰਦੀਆਂ ਥੱਕਦੀਆਂ ਨਹੀਂ, ਪਰ ਇਹ ਸਭ ਦਾਅਵੇ ਲੀਡਰਾਂ ਦੇ ਬਿਆਨਾਂ ਅਤੇ ਕਾਗਜ਼ਾਂ ਵਿਚ ਹੀ ਦਿਖਾਈ ਦਿੰਦੇ ਹਨ ਤੇ ਜ਼ਮੀਨੀ ਹਕੀਕਤ ਵਿਚ ਸਮੱਸਿਆਵਾਂ ਨਾਲ ਜੂਝਦੇ ਲੋਕਾਂ ਦੀ ਸਾਰ ਕੋਈ ਨਹੀਂ ਲੈਂਦਾ। ਅਜਿਹੀ ਹੀ ਉਦਹਾਰਣ ਹੈ ਕਸਬਾ ਹਰੀਕੇ ਪੱਤਣ ਤੋਂ ਪ੍ਰਿੰਗੜੀ, ਪੱਟੀ ਨੂੰ ਜਾਂਦੀ ਸੜਕ ਜੋ ਕਈ ਸਾਲਾਂ ਤੋਂ ਵਿਕਾਸ ਦਾ ਮੂੰਹ ਦੇਖ ਰਹੀ ਹੈ।
ਹ
ਹਰੀਕੇ- ਪ੍ਰਿੰਗੜੀ-ਪੱਟੀ ਰੋਡ ਦੀ ਖ਼ਸਤਾ ਹਾਲਤ, ਜੋ ਕਿ ਹਾਦਸਿਆਂ ਦਾ ਕਾਰਨ ਬਣਦੀ ਹੈ। ਤਸਵੀਰ: ਕੁੰਦਰਾ
07-08-2026
ਹਰੀਕੇ ਪੱਤਣ, 6 ਅਗਸਤ (ਸੰਜੀਵ ਕੁੰਦਰਾ)-ਸਰਕਾਰਾਂ ਵਿਕਾਸ ਦੇ ਦਾਅਵੇ ਕਰਦੀਆਂ ਥੱਕਦੀਆਂ ਨਹੀਂ, ਪਰ ਇਹ ਸਭ ਦਾਅਵੇ ਲੀਡਰਾਂ ਦੇ ਬਿਆਨਾਂ ਅਤੇ ਕਾਗਜ਼ਾਂ ਵਿਚ ਹੀ ਦਿਖਾਈ ਦਿੰਦੇ ਹਨ ਤੇ ਜ਼ਮੀਨੀ ਹਕੀਕਤ ਵਿਚ ਸਮੱਸਿਆਵਾਂ ਨਾਲ ਜੂਝਦੇ ਲੋਕਾਂ ਦੀ ਸਾਰ ਕੋਈ ਨਹੀਂ ਲੈਂਦਾ। ਅਜਿਹੀ ਹੀ ਉਦਹਾਰਣ ਹੈ ਕਸਬਾ ਹਰੀਕੇ ਪੱਤਣ ਤੋਂ ਪ੍ਰਿੰਗੜੀ, ਪੱਟੀ ਨੂੰ ਜਾਂਦੀ ਸੜਕ ਜੋ ਕਈ ਸਾਲਾਂ ਤੋਂ ਵਿਕਾਸ ਦਾ ਮੂੰਹ ਦੇਖ ਰਹੀ ਹੈ। ਇਹ ਸੜਕ ਜੋ ਕਿ ਪਿਛਲੇ ਸਾਲਾਂ ਤੋਂ ਟੁੱਟੀ ਹੋਈ ਹੈ ਅਤੇ ਇਸ ਵਿਚ ਡੂੰਘੇ ਖੱਡੇ ਪਏ ਹਨ, ਸੜਕ ਦੀ ਹਾਲਤ ਇੰਨੀ ਬਦਤਰ ਹੈ ਕਿ ਕਈ ਥਾਵਾਂ ’ਤੇ ਸੜਕ ਦਾ ਕੋਈ ਨਾਮੋ ਨਿਸ਼ਾਨ ਨਹੀਂ, ਸਿਰਫ ਕਈ ਕਈ ਫੁੱਟ ਲੰਬੇ ਤੇ ਡੂੰਘੇ ਖੱਡੇ ਪਏ ਹੋਏ ਹਨ, ਜੋ ਅਨੇਕਾਂ ਵਾਰ ਹਾਦਸਿਆਂ ਦਾ ਕਾਰਨ ਬਣ ਚੁੱਕੇ ਹਨ। ਬਾਰਿਸ਼ਾਂ ਦੇ ਮੌਸਮ ਵਿਚ ਤਾਂ ਇਹ ਖੱਡੇ ਹੋਰ ਵੀ ਖ਼ਤਰਨਾਕ ਹੋ ਜਾਂਦੇ ਹਨ, ਕਿਉਂਕਿ ਪਾਣੀ ਰੁੱਕ ਜਾਣ ਕਾਰਨ ਇਨ੍ਹਾਂ ਖੱਡਿਆਂ ਦੀ ਡੂੰਘਾਈ ਦਾ ਪਤਾ ਨਹੀਂ ਚੱਲਦਾ ਅਤੇ ਵਾਹਨ ਇਨ੍ਹਾਂ ਖੱਡਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਜ਼ਿਕਰਯੋਗ ਹੈ ਕਿ ਦਰਜਨ ਤੋਂ ਵੱਧ ਪਿੰਡਾਂ ਨੂੰ ਪੱਟੀ ਜਾਣ ਵਾਸਤੇ ਇਹ ਹੀ ਮੁੱਖ ਰਸਤਾ ਹੈ, ਪਰ ਸੜਕ ਦੀ ਮਾੜੀ ਹਾਲਤ ਕਾਰਨ ਲੋਕ ਸਾਲਾਂ ਤੋਂ ਸੰਤਾਪ ਭੋਗ ਰਹੇ ਹਨ। ਇਲਾਕੇ ਦੇ ਲੋਕਾਂ ਦੀ ਵੱਡੀ ਮੁਸ਼ਕਿਲ ਨੂੰ ਦੇਖਦਿਆਂ ਇਸ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।