06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਖੇਮਕਰਨ ’ਚ ਪੀਰ ਬਾਬਾ ਸ਼ਾਹ ਸ਼ਰਫ ਮਜਾਰ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇ- ਪ੍ਰਬੰਧਕ ਕਮੇਟੀ ਮੈਂਬਰ

ਖੇਮਕਰਨ, 5 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਸਰਹੱਦੀ ਕਸਬਾ ਖੇਮਕਰਨ ’ਚ ਸਥਿਤ ਇਕ ਇਤਿਹਾਸਕ ਤੇ ਪੁਰਾਤਨ ਮਜ਼ਾਰ ਪੀਰ ਬਾਬਾ ਸ਼ਾਹ ਸ਼ਰਫ ਦੀ ਜਗ੍ਹਾ ਦੀ ਮਾਲਕੀ ਜ਼ਮੀਨ ਨੂੰ ਲੈ ਕੇ ਉਸ ਵਕਤ ਅੱਜ ਵਿਵਾਦ ਖੜਾ ਹੋ ਗਿਆ ਹੈ। ਜਦ ਮਜਾਰ ਦੀ ਪ੍ਰਬੰਧਕ ਸੁਸਾਇਟੀ ਦੇ ਮੈਂਬਰਾਂ ਨੇ ਭਾਰੀ ਗਿਣਤੀ ’ਚ ਸ਼ਹਿਰ ਵਾਸੀਆਂ ਦੀ ਹਾਜ਼ਰੀ ’ਚ ਕੁੱਝ ਵਿਅਕਤੀਆਂ ’ਤੇ ਮਜ਼ਾਰ ਦੀ ਮਾਲਕੀ ਜ਼ਮੀਨ ਉਪਰ ਨਾਜਾਇਜ਼ ਤੌਰ ’ਤੇ ਕਬਜ਼ਾ ਕਰਨ ਦੇ ਦੋਸ਼ ਲਗਾਉਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਥਾਨ ਦੀ ਮਾਲਕੀ ਵਾਲੀ ਜਗ੍ਹਾ ਦੀ ਛੇਤੀ ਤੋਂ ਛੇਤੀ ਨਿਸ਼ਾਨਦੇਹੀ ਕਰਵਾ ਕੇ ਕਮੇਟੀ ਨੂੰ ਜ਼ਮੀਨ ’ਤੇ ਕਬਜ਼ਾ ਦਿਵਾਇਆ ਜਾਵੇ।

Ad Position 21
No active advertisement
ਅਜੀਤ ਡੈਸਕ 06-08-2026
ਖੇਮਕਰਨ, 5 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਸਰਹੱਦੀ ਕਸਬਾ ਖੇਮਕਰਨ ’ਚ ਸਥਿਤ ਇਕ ਇਤਿਹਾਸਕ ਤੇ ਪੁਰਾਤਨ ਮਜ਼ਾਰ ਪੀਰ ਬਾਬਾ ਸ਼ਾਹ ਸ਼ਰਫ ਦੀ ਜਗ੍ਹਾ ਦੀ ਮਾਲਕੀ ਜ਼ਮੀਨ ਨੂੰ ਲੈ ਕੇ ਉਸ ਵਕਤ ਅੱਜ ਵਿਵਾਦ ਖੜਾ ਹੋ ਗਿਆ ਹੈ। ਜਦ ਮਜਾਰ ਦੀ ਪ੍ਰਬੰਧਕ ਸੁਸਾਇਟੀ ਦੇ ਮੈਂਬਰਾਂ ਨੇ ਭਾਰੀ ਗਿਣਤੀ ’ਚ ਸ਼ਹਿਰ ਵਾਸੀਆਂ ਦੀ ਹਾਜ਼ਰੀ ’ਚ ਕੁੱਝ ਵਿਅਕਤੀਆਂ ’ਤੇ ਮਜ਼ਾਰ ਦੀ ਮਾਲਕੀ ਜ਼ਮੀਨ ਉਪਰ ਨਾਜਾਇਜ਼ ਤੌਰ ’ਤੇ ਕਬਜ਼ਾ ਕਰਨ ਦੇ ਦੋਸ਼ ਲਗਾਉਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਥਾਨ ਦੀ ਮਾਲਕੀ ਵਾਲੀ ਜਗ੍ਹਾ ਦੀ ਛੇਤੀ ਤੋਂ ਛੇਤੀ ਨਿਸ਼ਾਨਦੇਹੀ ਕਰਵਾ ਕੇ ਕਮੇਟੀ ਨੂੰ ਜ਼ਮੀਨ ’ਤੇ ਕਬਜ਼ਾ ਦਿਵਾਇਆ ਜਾਵੇ। ਇਸੇ ਦੌਰਾਨ ਜਿੱਥੇ ਪ੍ਰਬੰਧਕ ਕਮੇਟੀ ਨੇ ਅੱਜ ਸ਼ਹਿਰ ਵਾਸੀਆਂ ਦੀ ਇਕੱਤਰਤਾ ਕਰਕੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ, ਉਥੇ ਦੱਸਿਆ ਕਿ ਇਸ ਸੰਬੰਧੀ ਕਮੇਟੀ ਨੇ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਹੈ, ਜਿੱਥੇ ਅਦਾਲਤ ਨੇ ਕਮੇਟੀ ਦੇ ਹੱਕ ’ਚ ਸਟੇਟਸ-ਕੇ ਵੀ ਜਾਰੀ ਕਰ ਦਿੱਤਾ ਹੈ। ਇਸ ਗੰਭੀਰ ਮੰਸਲੇ ਨੂੰ ਲੈ ਕੇ ਉਕਤ ਵੈਲਫੇਅਰ ਸੁਸਾਇਟੀ ਦੇ ਪ੍ਰਮੁੱਖ ਮੈਂਬਰਾਂ ਨੇ ਦੱਸਿਆ ਕਿ ਇਸ ਪੁਰਾਤਨ ਮਜ਼ਾਰ ਦੀ ਕੁੱਲ ਮਾਲਕੀ ਜ਼ਮੀਨ ਦਾ ਰਕਬਾ 14 ਕਨਾਲ ਹੈ, ਜਿਸ ਦਾ ਮਾਲ ਵਿਭਾਗ ’ਚ ਪੂਰਾ ਵੇਰਵਾ ਤੇ ਗਿਰਦਾਵਰੀ ਬੀਬੀ ਭਜਨੋ ਪਤਨੀ ਗੋਪਾਲ ਸਿੰਘ ਦੇ ਨਾਂਅ ਦਰਜ ਹੈ, ਜੋ ਇਸ ਸਥਾਨ ਮੁੱਖ ਸੇਵਾਦਾਰ ਸਨ, ਜਿਨ੍ਹਾਂ ਦੀ ਪਿਛਲੇ ਸਮੇਂ ਦੌਰਾਨ ਮੌਤ ਹੋ ਚੁੱਕੀ ਹੈ। ਉਸ ਤੋਂ ਬਾਅਦ ਹੁਣ ਸਥਾਨ ਦੀ ਸੇਵਾ ’ਤੇ ਪ੍ਰਬੰਧ ਚੁਣੀ ਹੋਈ ਪ੍ਰਬੰਧਕ ਕਮੇਟੀ ਕਰਦੀ ਆ ਰਹੀ ਹੈ । ਇਸ ਕੁੱਲ 14 ਕਨਾਲ ਜਗ੍ਹਾ ’ਚੋਂ ਪੰਜ ਕਨਾਲ ਜ਼ਮੀਨ ’ਚ ਡੇਰੇ ਦੀ ਦਰਗਾਹ ਦਾ ਸਥਾਨ ਬਣਿਆ ਹੈ। ਜਦਕਿ ਬਾਕੀ ਤਕਰੀਬਨ 9 ਕੁਨਾਲ ਤੇ ਕੁੱਝ ਵਿਅਕਤੀਆਂ ਵਲੋਂ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ, ਜਿਸ ਦੇ ਵਿਰੁੱਧ ਪ੍ਰਬੰਧਕ ਕਮੇਟੀ ਨੇ ਸਿਵਲ ਅਦਾਲਤ ਪੱਟੀ ਦੀ ਅਦਾਲਤ ’ਚ ਕੇਸ ਵੀ ਕੀਤਾ ਹੈ, ਪਰ ਇਸ ਦੇ ਬਾਵਜੂਦ ਨਾਜਾਇਜ਼ ਕਬਜਾ ਕੀਤਾ ਜਾ ਰਿਹਾ ਹੈ । ਉਨ੍ਹਾਂ ਅੱਗੇ ਦੱਸਿਆ ਕਿ ਨਾਇਬ ਤਹਿਸੀਲਦਾਰ ਖੇਮਕਰਨ ਨੂੰ ਜਗ੍ਹਾ ਦੀ ਨਿਸ਼ਾਨਦੇਹੀ ਕਰਵਾਉਣ ਵਾਸਤੇ ਅਰਜੀ ਵੀ ਦਾਇਰ ਕੀਤੀ ਗਈ ਹੈ ਅਤੇ ਨਾਲ ਹੀ ਮਜ਼ਾਰ ਦੀ ਜਗ੍ਹਾ ’ਤੇ ਹੋ ਰਹੀ ਨਾਜਾਇਜ਼ ਉਸਾਰੀ ਰੋਕਣ ਵਾਸਤੇ ਥਾਣਾ ਮੁਖੀ ਖੇਮਕਰਨ ਨੂੰ ਵੀ ਸੂਚਿਤ ਕੀਤਾ ਗਿਆ ਹੈ। ਅੱਜ ਹੋਈ ਮੀਟਿੰਗ ਵੱਖ-ਵੱਖ ਆਗੂਆਂ ਨੇ ਵੀ ਇਸ ਸਥਾਨ ਦੀ ਜ਼ਮੀਨ ’ਤੇ ਹੋ ਰਹੇ ਨਾਜਾਇਜ਼ ਕਬਜ਼ੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਹਾਜ਼ਰੀਨ ’ਚ ਕਮੇਟੀ ਮੈਂਬਰਾਂ ਪ੍ਰਦੀਪ ਕੁਮਾਰ ਭੰਡਾਰੀ, ਰਣਜੀਤ ਸਿੰਘ, ਸੁਖਚੈਨ ਸਿੰਘ, ਲਵਪ੍ਰੀਤ ਸਿੰਘ, ਜਿਊਣ ਸਿੰਘ, ਪਿੰਦਰ ਸਿੰਘ, ਸਾਹਿਬ ਭੰਡਾਰੀ, ਜਸਵੰਤ ਸਿੰਘ, ਜੋਗਿੰਦਰ ਸਿੰਘ ਤੋਂ ਇਲਾਵਾ ਸਥਾਨਕ ਪੰਤਵੰਤੇ ਜਥੇਦਾਰ ਕਿੱਕਰ ਸਿੰਘ ਚੱਠੂ, ਕਾਂਗਰਸੀ ਆਗੂ ਗੁਰਬੀਰ ਸਿੰਘ ਖੇੜਾ ਤੇ ਵਰਿਆਮ ਸਿੰਘ ਚੱਠੂ, ਵਿਕਾਸ ਵਿਜ, ਸਰਵਨ ਸਿੰਘ ਪੰਨੂੰ, ਸਾਬਕਾ ਕੌਂਸਲਰ ਉਂਕਾਰ ਸਿੰਘ ਸੋਢੀ, ਅੱਛਰ ਸਿੰਘ ਬਾਜਵਾ, ਸਾਬਕਾ ਸਰਪੰਚ ਬੋਹੜ ਸਿੰਘ ਚੱਠੂ, ਭਾਜਪਾ ਆਗੂ ਤਜਿੰਦਰ ਕੁਮਾਰ ਗੋਰਖਾ ਤੇ ਪ੍ਰਦੀਪ ਕੁਮਾਰ ਮਨਚੰਦਾ, ਅਸ਼ਵਨੀ ਸ਼ਰਮਾ, ਧਰਮਿੰਦਰ ਸਿੰਘ, ਗੁਰਜੰਟ ਸਿੰਘ, ਸੁਖਦੇਵ ਰਾਜ ਸ਼ਰਮਾ, ਵਨੀਤ ਪਾਸੀ, ਰਕੇਸ਼ ਸ਼ਰਮਾ, ਰੋਹਿਤ ਸ਼ਰਮਾ, ਮਨਜੀਤ ਸਿੰਘ, ਰਾਜੇਸ਼ ਭੰਡਾਰੀ, ਕਾਰਜ ਸਿੰਘ, ਸਰਜੀਤ ਸਿੰਘ, ਜਸਵਿੰਦਰ ਸਿੰਘ, ਸੁਭਾਸ਼ ਸ਼ਰਮਾ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ’ਚ ਭਖਿਆ ਸੀ.ਐੱਚ.ਓ. ਦਾ ਸੰਘਰਸ਼ ਅਗਲੀ ਖ਼ਬਰ ਕੋਈ ਵੀ ਬੱਚਾ ਪੇਟ ਦੇ ਕੀੜਿਆਂ ਦੀ ਐਲਬੈਂਡਾਜ਼ੋਲ ਗੋਲੀ ਖਾਣ ਤੋਂ ਵਾਂਝਾ ਨਾ ਰਹੇ - ਡਾ. ਆਦਿੱਤਿਆ ਸ਼ਰਮਾ
Ad Position 24
No active advertisement