21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਬ੍ਰਹਮ ਗਿਆਨੀ ਬਾਬਾ ਭਾਈ ਝਾੜੂ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ 25 ਨੂੰ

Ad Position 21
No active advertisement
ਅਜੀਤ ਡੈਸਕ 24-06-2026
ਤਰਨ ਤਾਰਨ, 23 ਜੂਨ (ਹਰਿੰਦਰ ਸਿੰਘ)– ਇਤਿਹਾਸਕ ਨਗਰ ਸੁਰ ਸਿੰਘ ਵਿਖ਼ੇ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਭਾਈ ਝਾੜੂ ਸਾਹਿਬ ਜੀ ਦੀ ਯਾਦ ਵਿਚ ਸਲਾਨਾ ਜੋੜ ਮੇਲਾ ਨਗਰ ਨਿਵਾਸੀਆ ਦੇ ਸਹਿਜੋਗ ਨਾਲ 25 ਜੂਨ ਨੂੰ ਮਨਾਇਆ ਜਾ ਰਿਹਾ ਹੈ। ਅੱਜ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ, ਜਿਨ੍ਹਾਂ ਦੇ ਭੋਗ 25 ਜੂਨ ਦਿਨ ਦਿਨ ਵੀਰਵਾਰ ਨੂੰ ਪਾਏ ਜਾਣਗੇ। ਉਪਰੰਤ ਕਥਾ ਵੀਚਾਰ ਦਾ ਪਰਵਾਹ ਚਲੇਗਾ ਅਤੇ ਕਵੀਸ਼ਰ ਦਰਬਾਰ ਹੋਵੇਗਾ। ਜਿਸ ਵਿਚ ਪੰਥ ਪ੍ਰਸਿੱਧ ਕਵੀਸ਼ਰ ਭਾਈ ਅਮਰਜੀਤ ਸਿੰਘ ਸਭਰਾ ਦਾ ਜਥਾ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕਰਨਗੇ। ਸੰਪਰਦੀਏ ਦਲ ਬਾਬਾ ਬਿਧੀ ਦੇ 12 ਵੇ ਮੁਖੀ ਸਿੰਘ ਸਾਹਿਬ ਸੰਤ ਬਾਬਾ ਅਵਤਾਰ ਸਿੰਘ ਉਚੇਚੇ ਤੌਰ ’ਤੇ ਹਾਜ਼ਰੀ ਭਰਨਗੇ। ਸਾਰਾ ਦਿਨ ਗੁਰੂ ਕਾ ਅਟੁੱਟ ਲੰਗਰ ਵਰਤੇਗਾ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾ ਸਾਰਾ ਦਿਨ ਚੱਲਣਗੀਆਂ। ਬਾਬਾ ਭਾਈ ਝਾੜੂ ਸਾਹਿਬ ਦੇ ਪ੍ਰੇਮ ਵਾਲੀ ਸੰਗਤ ਪਿੰਡ ਵਲਟੋਹਾ ਤੋਂ ਆ ਕੇ ਤਨੁ ਮਨੁ ਧਨ ਨਾਲ ਸੇਵਾ ਕਰਦੀ ਹੈ। ਨਗਰ ਨਿਵਾਸੀ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਵਲੋ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਆ ਕੇ ਵੱਧ ਸੰਗਤਾਂ ਜੋੜ ਮੇਲੇ ਵਿਚ ਹਾਜ਼ਰੀ ਭਰ ਕੇ ਜਨਮ ਸਫਲਾ ਕਰੋ।
Ad Position 22
No active advertisement
ਪਿਛਲੀ ਖ਼ਬਰ ਐੱਸ. ਡੀ. ਐੱਚ. ਖਡੂਰ ਸਾਹਿਬ ਅਧੀਨ ਆਉਂਦੇ ਇਲਾਕੇ ’ਚ 28 ਤੋਂ ਸ਼ੁਰੂ ਹੋਵੇਗੀ ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ ਅਗਲੀ ਖ਼ਬਰ ਬਲਰਾਜ ਸਿੰਘ ਬੌਬੀ ਉਧੋਕੇ ਪੰਜਾਬ ਕਾਂਗਰਸ (ਯੂਥ) ਦੇ ਸੂਬਾ ਸਕੱਤਰ ਨਿਯੁਕਤ
Ad Position 24