21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਯਾਦਗਾਰੀ ਹੋ ਨਿੱਬੜਿਆ ਪ੍ਰੋ. ਮੋਹਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਵੀ ਦਰਬਾਰ ਅਤੇ ਪੁਸਤਕ ਗੋਸ਼ਟੀ ਸਮਾਗਮ

ਪੱਟੀ, 20 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਕੈਰੋਂ ਵਿਖੇ ਨਿਸ਼ਠਾਵਾਨ, ਪਹਿਲਕਾਰ ਅਤੇ ਕਿੱਤੇ ਨੂੰ ਸਮਰਪਿਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤਰਨ ਤਾਰਨ ਮੰਗਤ ਸਿੰਘ ਦੀ ਰਹਿਨੁਮਾਈ ਹੇਠ ਯੁੱਗ ਕਵੀ ਪ੍ਰੋ. ਮੋਹਨ ਸਿੰਘ ਦੇ 121ਵੇਂ ਜਨਮ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਅਤੇ ਪੁਸਤਕ ਚਰਚਾ ਸਮਾਗਮ ਕਰਵਾਇਆ ਗਿਆ।

Ad Position 21
No active advertisement
ਪ੍ਰੋ. ਮੋਹਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਿਪਤ ਕਵੀ ਦਰਬਾਰ ਅਤੇ ਪੁਸਤਕ ਗੋਸ਼ਟੀ ਸਮਾਗਮ ਮੌਕੇ ਹਾਜ਼ਰ ਅਧਿਆਪਕ। ਤਸਵੀਰ: ਖਹਿਰਾ 21-10-2026
ਪੱਟੀ, 20 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ ਕੈਰੋਂ ਵਿਖੇ ਨਿਸ਼ਠਾਵਾਨ, ਪਹਿਲਕਾਰ ਅਤੇ ਕਿੱਤੇ ਨੂੰ ਸਮਰਪਿਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤਰਨ ਤਾਰਨ ਮੰਗਤ ਸਿੰਘ ਦੀ ਰਹਿਨੁਮਾਈ ਹੇਠ ਯੁੱਗ ਕਵੀ ਪ੍ਰੋ. ਮੋਹਨ ਸਿੰਘ ਦੇ 121ਵੇਂ ਜਨਮ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਅਤੇ ਪੁਸਤਕ ਚਰਚਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੰਗਤ ਸਿੰਘ ਨੇ ਕਿਹਾ ਕਿ ਆਪਣੇ ਸੇਵਾ ਕਾਲ ਦੌਰਾਨ ਸ਼ੁਰੂ ਤੋਂ ਹੀ ਉਨ੍ਹਾਂ ਦਾ ਇਹ ਯਤਨ ਸੀ ਅਤੇ ਭਵਿੱਖ ਵਿਚ ਵੀ ਰਹੇਗਾ ਕਿ ਉਨ੍ਹਾਂ ਦੀਆਂ ਸੰਸਥਾਵਾਂ ਵਿਚ ਰਸਮੀ ਸਿੱਖਿਆ ਦੇ ਨਾਲ-ਨਾਲ ਸਾਹਿਤਕ, ਮੌਲਿਕ, ਖੋਜਾਤਮਕ ਅਤੇ ਰਚਨਾਤਮਕ ਗਤੀਵਿਧੀਆਂ ਵੀ ਲਗਾਤਾਰ ਚਲਦੀਆਂ ਰਹਿਣ। ਇਸੇ ਸੋਚ ਤਹਿਤ ਇਹ ਸਾਹਿਤਕ ਸਮਾਗਮਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ, ਜਿਸ ਦੀ ਪਹਿਲੀ ਕੜੀ ਬਹੁਤ ਸਾਰਥਿਕ ਰਹੀ। ਉਨ੍ਹਾਂ ਨੇ ਇਸ ਮੰਚ ਤੋਂ ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਅਧਿਆਪਕਾਂ, ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਵਿਸ਼ਿਆਂ ਦੇ ਅਧਿਆਪਕ ਪੂਰੇ ਉਤਸ਼ਾਹ ਨਾਲ ਵਿਦਿਆਰਥੀਆਂ ਅੰਦਰ ਆਪੋ-ਆਪਣੇ ਵਿਸ਼ਿਆਂ ਬਾਬਤ ਮੌਲਿਕਤਾ, ਸਿਰਜਣਾਤਮਕਤਾ ਅਤੇ ਪ੍ਰਯੋਗੀ ਬਿਰਤੀ ਅਤੇ ਰੁਝਾਨ ਦੀ ਜਾਗ ਲਗਾਉਣ ਦੀ ਆਪਣੀ ਪਹਿਲਕਦਮੀ ਕਰਨ | ਇਸ ਸੰਬੰਧੀ ਉਨ੍ਹਾਂ ਵਲੋਂ ਲੋੜੀਂਦਾ ਹਰ ਪ੍ਰਕਾਰ ਦਾ ਵਿਭਾਗੀ ਅਤੇ ਨਿੱਜੀ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦੇ ਭਲੇ ਅਤੇ ਹੱਕ ਲਈ ਲਏ ਅਧਿਆਪਕ ਦੇ ਹਰ ਫ਼ੈਸਲੇ ਲਈ ਉਹ ਜ਼ਿਲ੍ਹੇ ਦੇ ਹਰ ਅਧਿਆਪਕ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਮੁੱਖ ਮਨੋਰਥ ਹੈ ਕਿ ਜ਼ਿਲ੍ਹੇ ਦੇ ਸਾਰੇ ਵਿਦਿਆਰਥੀ ਹਰ ਵਿਸ਼ੇ ਵਿਚੋਂ ਨਵੀਂ ਕਲਾ ਸਿੱਖ ਕੇ ਸਿਰਜਣਾ ਦੇ ਸਮਰਾਟ ਬਣ ਕੇ ਨਿਕਲਣ। ਇਸ ਮੌਕੇ ਜਸਪਾਲ ਸੰਧੂ ਦੀ ਪੁਸਤਕ ‘ਛਿਲਤਰ’ ਉੱਪਰ ਚਰਚਾ ਕੀਤੀ ਗਈ। ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੌਲ ਦੇ ਪ੍ਰਿੰਸੀਪਲ ਰਜਿੰਦਰ ਕੁਮਾਰ ਨੇ ਮੰਗਤ ਸਿੰਘ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਜ਼ਿਲ੍ਹੇ ਨੂੰ ਅਜਿਹੇ ਸਿੱਖਿਆ ਅਫ਼ਸਰ ਦਾ ਮਿਲਣਾ ਬਹੁਤ ਮਾਣ ਵਾਲੀ ਗੱਲ ਹੈ । ਉਨ੍ਹਾਂ ਨੇ ਜਸਪਾਲ ਸੰਧੂ ਦੀ ਕਿਤਾਬ ਬਾਰੇ ਗੱਲਬਾਤ ਕਰਦਿਆਂ ਇਕ ਖੂਬਸੂਰਤ ਗੀਤ ਸੁਣਾ ਕੇ ਮਹਿਫਲ ਨੂੰ ਮੰਤਰ-ਮੁਗਧ ਕਰ ਦਿੱਤਾ। ਇਸ ਪ੍ਰੋਗਰਾਮ ਵਿਚ ਜਸਪਾਲ ਸੰਧੂ ਦੀ ਦੂਜੀ ਕਾਵਿ-ਕਿਤਾਬ ‘ਛਿਲਤਰ’ ਉੱਤੇ ਡਾ. ਇੰਦਰਪ੍ਰੀਤ ਸਿੰਘ ਧਾਮੀ, ਡਾ. ਸੁਖਦੇਵ ਸਿੰਘ ਸੇਖੋਂ ਅਤੇ ਡਾ. ਵਿਕਟਰ ਖੋਖਰ ਵਲੋਂ ਪ੍ਰਭਾਵਸ਼ਾਲੀ ਪਰਚੇ ਪੜ੍ਹੇ ਗਏ। ਪੁਸਤਕ ‘ਛਿਲਤਰ’ ਦੇ ਰਚੇਤਾ ਜਸਪਾਲ ਸੰਧੂ ਨੇ ਆਪਣੀ ਨਵੀਂ ਕਿਤਾਬ ਵਿਚੋਂ ਕੁਝ ਨਜ਼ਮਾਂ ਸੁਣਾ ਕੇ ਸਭ ਦਾ ਧੰਨਵਾਦ ਕੀਤਾ| ਇਸ ਤੋਂ ਇਲਾਵਾ ਪੰਜਾਬ ਦੇ ਨਾਮਵਰ ਕਵੀ-ਕਵਿੱਤਰੀਆਂ ਰਾਜ ਸਿੰਘ, ਕੁਲਜੀਤ ਕੌਰ ਮੰਡ, ਜਗਜੀਤ ਸਿੰਘ ਖਹਿਰਾ, ਪਰਜਿੰਦਰ ਕਲੇਰ, ਦਵਿੰਦਰ ਕਲੇਰ, ਪਰਮਿੰਦਰ ਕੌਰ (ਬੁਰਜ ਰਾਏ ਕੇ), ਸੁਖਰੀਤ ਕੌਰ, ਰੁਪਿੰਦਰ ਕੌਰ, ਪ੍ਰਭਜੀਤ ਸਿੰਘ, ਪਰਮਿੰਦਰ ਕੌਰ (ਪੰਡੋਰੀ ਗੋਲਾ), ਬਲਜਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਝਬਾਲ ਵਲੋਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਸਾਰੇ ਕਵੀਆਂ ਨੇ ਇਸ ਸਾਰਥਕ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਪਹਿਲਕਦਮੀ ਜ਼ਿਲ੍ਹੇ ਵਿਚ ਸਾਹਿਤਕ ਚੇਤਨਾ ਲਈ ਅਹਿਮ ਕੜੀ ਸਾਬਿਤ ਹੋਵੇਗੀ। ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪੰਜਾਬੀ ਮਾਸਟਰ ਮਲਕੀਤ ਰਾਸੀ ਵਲੋਂ ਨਿਭਾਈ ਗਈ ।
Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਸੀਨੀਅਰ ਸੈਕੰਡਰੀ ਸਕੂਲ ਵਿਖੇ ਦੁਸਹਿਰਾ ਮੌਕੇ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਪੰਜਾਬ ਦੀ ਸਿੱਖਿਆ ਕ੍ਰਾਂਤੀ ਨੇ ਸਰਕਾਰੀ ਸਕੂਲਾਂ ਨੂੰ ਨਵੀਂ ਪਛਾਣ ਦਿੱਤੀ - ਸਕੱਤਰ ਸਿੰਘ ਸੰਧੂ
Ad Position 24