18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਰਸਤੇ ਵਿਚ ਘੇਰ ਕੇ ਨੌਜਵਾਨ ਦੀ ਕੀਤੀ ਕੁੱਟਮਾਰ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 01-03-2026
ਤਰਨ ਤਾਰਨ, 28 ਫਰਵਰੀ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਦੀ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਕੁਝ ਵਿਅਕਤੀਆਂ ਵਲੋਂ ਇਕ ਨੌਜਵਾਨ ਜੋ ਕਿ ਹਸਪਤਾਲ ਵਿਖੇ ਦਾਖਲ ਮਰੀਜਾਂ ਲਈ ਰੋਟੀ ਲੈ ਕੇ ਜਾ ਰਿਹਾ ਸੀ, ਨੂੰ ਰਸਤੇ ਵਿਚ ਘੇਰ ਕੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਮੁਲਜਮਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਝਬਾਲ ਵਿਖੇ ਅਕਾਸ਼ਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪੱਕਾ ਕਿਲਾ ਝਬਾਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਸਾਡੇ ਪਿੰਡ ਦੇ ਸੁੱਚਾ ਸਿੰਘ ਉਰਫ ਲੁੱਟ, ਰਾਜੂ ਸਿੰਘ ਮੈਂਬਰ, ਲਵਪ੍ਰੀਤ ਸਿੰਘ, ਸਰੂਪ ਸਿੰਘ ਅਤੇ ਉਨ੍ਹਾਂ ਦੇ ਭਣੇਵੇਂ ਅਕਾਸ਼ਦੀਪ ਸਿੰਘ ਨੇ ਮੇਰੀ ਭੈਣ ਕੋਮਲ ਕੌਰ ਅਤੇ ਦਾਦੇ ਸਤਨਾਮ ਸਿੰਘ 'ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ ਹੈ | ਮੇਰੇ ਦਾਦਾ ਦੇ ਸਿਰ ਵਿਚ ਗੰਭੀਰ ਸੱਟ ਹੋਣ ਕਾਰਨ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਦਾਖਲ ਕਰਵਾਇਆ ਗਿਆ | ਉਸੇ ਦਿਨ ਰਾਤ ਕਰੀਬ ਸਾਢੇ 9 ਵਜੇ ਜਦੋਂ ਮੈਂ ਮੋਟਰਸਾਈਕਲ 'ਤੇ ਆਪਣੇ ਦਾਦੇ ਲਈ ਰੋਟੀ ਲੈ ਕੇ ਜਾ ਰਿਹਾ ਸੀ, ਤਾਂ ਸੇਵਾ ਕੇਂਦਰ ਝਬਾਲ ਨੇੜੇ ਉਕਤ ਉਕਤ ਵਿਅਕਤੀਆਂ ਨੇ ਮੈਨੂੰ ਘੇਰ ਲਿਆ | ਇਸ ਦੌਰਾਨ ਰਾਜੂ ਮੈਂਬਰ ਨੇ ਦਾਤਰ ਨਾਲ ਮੇਰੀ ਸੱਜੀ ਲੱਤ 'ਤੇ ਵਾਰ ਕੀਤਾ, ਲਵਪ੍ਰੀਤ ਸਿੰਘ ਨੇ ਦਾਤਰ ਨਾਲ ਮੇਰੀ ਖੱਬੀ ਬਾਂਹ ਦੇ ਗੁੱਟ 'ਤੇ ਸੱਟ ਮਾਰੀ ਅਤੇ ਸਰੂਪ ਸਿੰਘ ਨੇ ਕਿਰਪਾਨ ਨਾਲ ਮੇਰੇ ਖੱਬੇ ਹੱਥ ਦੀ ਉਂਗਲ 'ਤੇ ਵਾਰ ਕੀਤਾ | ਮੇਰੇ ਰੌਲਾ ਪਾਉਣ 'ਤੇ ਉਕਤ ਵਿਅਕਤੀ ਹਥਿਆਰਾਂ ਸਮੇਤ ਫਰਾਰ ਹੋ ਗਏ | ਜਾਂਚ ਅਧਿਕਾਰੀ ਏ.ਐੱਸ.ਆਈ. ਜਤਿੰਦਰ ਸਿੰਘ ੇ ਦੱਸਿਆ ਕਿ ਜਾਂਚ ਉਪਰੰਤ ਸੁੱਚਾ ਸਿੰਘ, ਰਾਜੂ ਸਿੰਘ, ਲਵਪ੍ਰੀਤ ਸਿੰਘ, ਸਰੂਪ ਸਿੰਘ ਪੁੱਤਰਾਨ ਸੁੱਚਾ ਸਿੰਘ, ਅਕਾਸ਼ਦੀਪ ਸਿੰਘ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਕੇਜਰੀਵਾਲ, ਸਿਸੋਦੀਆ ਅਤੇ 23 ਹੋਰਨਾਂ ਦਾ ਬਰੀ ਹੋਣਾ ਸੱਚਾਈ ਦੀ ਜਿੱਤ- ਬਿੱਟੂ ਖੁਵਾਸਪੁਰ <br/> ਅਗਲੀ ਖ਼ਬਰ ਕੰਟਰੈਕਟ ਮੈਰਿਜ ਕਰਵਾ ਕੇ ਲੜਕੀ ਨੇ ਲੜਕੇ ਨਾਲ ਮਾਰੀ 40 ਲੱਖ ਦੀ ਠੱਗੀ
Ad Position 24