26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਨੌਸ਼ਹਿਰਾ ਪੰਨੂੰਆਂ ਦੇ ਬੀ.ਪੀ.ਈ.ਓ. ਅਸ਼ਵਨੀ ਮਰਵਾਹਾ ਮੁਅੱਤਲ

Ad Position 21
No active advertisement
ਅਜੀਤ ਡੈਸਕ 19-02-2026

ਤਰਨ ਤਾਰਨ, 18 ਫਰਵਰੀ (ਹਰਿੰਦਰ ਸਿੰਘ)-ਬਲਾਕ ਨੌਸ਼ਹਿਰਾ ਪੰਨੂੰਆਂ ਦੇ 40 ਅਧਿਆਪਕਾਂ ਵਲੋਂ ਬੀ.ਪੀ.ਈ.ਓ. ਨੌਸ਼ਹਿਰਾ ਪੰਨੂੰਆਂ ਅਸ਼ਵਨੀ ਮਰਵਾਹਾ ਖਿਲਾਫ਼ ਲਗਾਏ ਗਏ ਗੰਭੀਰ ਦੋਸ਼ਾਂ ਦੇ ਚੱਲਦਿਆਂ ਸੋਨਾਲੀ ਗਿਰਿ ਸਕੱਤਰ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵਲੋਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਮੁਅੱਤਲ ਬੀ.ਪੀ.ਈ.ਓ. ਦਾ ਹੈਡਕੁਆਟਰ ਗੁਰਦਾਸਪੁਰ ਹੋਵੇਗਾ | ਸਿੱਖਿਆ ਵਿਭਾਗ ਵਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਬਲਾਕ ਨੌਸ਼ਹਿਰਾ ਪੰਨੂੰਆਂ ਦੇ 40 ਅਧਿਆਪਕਾਂ ਵਲੋਂ ਬੀ.ਪੀ.ਈ.ਓ. ਨੌਸ਼ਹਿਰਾ ਪੰਨੂੰਆਂ ਅਸ਼ਵਨੀ ਮਰਵਾਹਾ ਵਲੋਂ ਸ਼ੋਸ਼ਲ ਮੀਡੀਆ ਉਤੇ ਅਧਿਆਪਕਾਂ ਦੇ ਇਨਕਰੀਮੈਂਟ ਲਗਾਉਣ ਅਤੇ ਸਕੂਲ ਦੇ ਕਮਰਿਆਂ ਨੂੰ ਰੰਗ ਰੋਗਨ ਕਰਨ ਵਿਚ ਰਿਸ਼ਵਤ ਦੀ ਕੀਤੀ ਮੰਗ ਗਈ ਸੀ ਅਤੇ ਉਨ੍ਹਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਸੀ | ਗੰਭੀਰ ਦੋਸ਼ਾਂ ਦੇ ਚੱਲਦਿਆਂ ਸਿੱਖਿਆ ਵਿਭਾਗ ਵਲੋਂ ਗੰਭੀਰ ਕੁਤਾਹੀ ਅਤੇ ਅਨੁਸ਼ਾਸ਼ਣਹੀਣਤਾ ਮੰਨਦੇ ਹੋਏ ਉਨ੍ਹਾਂ ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ 1970 ਦੇ ਨਿਯਮ 4 (1) (ਏ) ਤਹਿਤ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਖੇਮਕਰਨ ਵਿਚਲੇ ਛੱਪੜਾਂ ਦੀ ਸਫ਼ਾਈ ਨਾ ਕਰਕੇ ਨਜ਼ਦੀਕੀ ਆਬਾਦੀ ਵਾਲੇ ਘਰ ਗੰਦਗੀ 'ਚ ਰਹਿਣ ਲਈ ਮਜਬੂਰ <br/> ਅਗਲੀ ਖ਼ਬਰ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਪੰਜ ਵਿਅਕਤੀ ਗਿ੍ਫ਼ਤਾਰ
Ad Position 24