29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਵੇਰਕਾ ’ਚ ਡਰੱਗ ਵਿਭਾਗ ਦੀ ਵੱਡੀ ਕਾਰਵਾਈ

ਵੇਰਕਾ, 29 ਨਵੰਬਰ (ਲਖਵਿੰਦਰ ਸਿੰਘ)-ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਡਰੱਗਜ਼ ਵਿੰਗ ਵਲੋਂ ਨਿਯਮਾਂ ਦੀ ਗੰਭੀਰ ਉਲੰਘਣਾ ਕਰਨ ਦੇ ਦੋਸ਼ ਹੇਠ ਵੇਰਕਾ ਸਥਿਤ ‘ਨਿਊ ਰਾਣਾ ਕੈਮਿਸਟ ਸ਼ਾਪ’ ਦਾ ਰਿਟੇਲ ਡਰੱਗ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ ਪਰ ਅੱਜ ਉਕਤ ਮੈਡੀਕਲ ਸ਼ਾਪ ਖੁਲਿਆ ਪਾਇਆ ਗਿਆ। ਵਿਭਾਗੀ ਜਾਣਕਾਰੀ ਅਨੁਸਾਰ ਬੀਤੀ 17 ਅਕਤੂਬਰ 2026 ਨੂੰ ਡਰੱਗ ਕੰਟਰੋਲ ਅਫ਼ਸਰ ਬਬਲੀਨ ਕੌਰ ਅਤੇ ਸੁਖਦੀਪ ਸਿੰਘ ਵਲੋਂ ਪੁਲਿਸ ਦੀ ਮੌਜੂਦਗੀ ਵਿਚ ਨਿਊ ਰਾਣਾ ਕੈਮਿਸਟ ਸ਼ਾਪ ਦੀ ਅਚਨਚੇਤ ਜਾਂਚ ਕੀਤੀ ਗਈ ਸੀ।

Ad Position 21
No active advertisement
ਅਜੀਤ ਡੈਸਕ 30-11-2026
ਵੇਰਕਾ, 29 ਨਵੰਬਰ (ਲਖਵਿੰਦਰ ਸਿੰਘ)-ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਦੇ ਡਰੱਗਜ਼ ਵਿੰਗ ਵਲੋਂ ਨਿਯਮਾਂ ਦੀ ਗੰਭੀਰ ਉਲੰਘਣਾ ਕਰਨ ਦੇ ਦੋਸ਼ ਹੇਠ ਵੇਰਕਾ ਸਥਿਤ ‘ਨਿਊ ਰਾਣਾ ਕੈਮਿਸਟ ਸ਼ਾਪ’ ਦਾ ਰਿਟੇਲ ਡਰੱਗ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ ਪਰ ਅੱਜ ਉਕਤ ਮੈਡੀਕਲ ਸ਼ਾਪ ਖੁਲਿਆ ਪਾਇਆ ਗਿਆ। ਵਿਭਾਗੀ ਜਾਣਕਾਰੀ ਅਨੁਸਾਰ ਬੀਤੀ 17 ਅਕਤੂਬਰ 2026 ਨੂੰ ਡਰੱਗ ਕੰਟਰੋਲ ਅਫ਼ਸਰ ਬਬਲੀਨ ਕੌਰ ਅਤੇ ਸੁਖਦੀਪ ਸਿੰਘ ਵਲੋਂ ਪੁਲਿਸ ਦੀ ਮੌਜੂਦਗੀ ਵਿਚ ਨਿਊ ਰਾਣਾ ਕੈਮਿਸਟ ਸ਼ਾਪ ਦੀ ਅਚਨਚੇਤ ਜਾਂਚ ਕੀਤੀ ਗਈ ਸੀ। ਇਸ ਦੌਰਾਨ ਦੁਕਾਨ ਵਿਚੋਂ ਚਾਰ ਕਿਸਮ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ, ਕਿਉਂਕਿ ਦੁਕਾਨ ਦਾ ਇੰਚਾਰਜ ਇਨ੍ਹਾਂ ਦਵਾਈਆਂ ਦੀ ਖਰੀਦ ਅਤੇ ਵਿਕਰੀ ਸੰਬੰਧੀ ਕੋਈ ਵੀ ਪੁਖ਼ਤਾ ਰਿਕਾਰਡ ਪੇਸ਼ ਨਹੀਂ ਕਰ ਸਕਿਆ। ਜ਼ਬਤ ਕੀਤੀਆਂ ਗਈਆਂ ਦਵਾਈਆਂ ਵਿਚ ‘ਪ੍ਰੈਗਾਬਾਲਿਨ’ ਮੁੱਖ ਤੱਤ ਵਜੋਂ ਮੌਜੂਦ ਸੀ। ਇਸ ਤੋਂ ਇਲਾਵਾ ਜਾਂਚ ਦੌਰਾਨ ਯੋਗਤਾ ਪ੍ਰਾਪਤ ਵਿਅਕਤੀ ਦੀ ਗੈਰ-ਮੌਜੂਦਗੀ ਵਿਚ ‘ਸ਼ਡਿਊਲ ਐੱਚ’ ਦਵਾਈਆਂ ਦੀ ਵਿਕਰੀ ਹੁੰਦੀ ਵੀ ਪਾਈ ਗਈ। ਵਿਭਾਗ ਵਲੋਂ ਉਕਤ ਫਰਮ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਸੀ, ਪਰ ਦੁਕਾਨਦਾਰ ਵਲੋਂ ਕੋਈ ਤਸੱਲੀਬਖ਼ਸ਼ ਜਵਾਬ ਜਾਂ ਲੋੜੀਂਦਾ ਰਿਕਾਰਡ ਪੇਸ਼ ਨਹੀਂ ਕੀਤਾ ਗਿਆ। ਮਾਮਲੇ ਦੀ ਗੰਭੀਰਤਾ ਅਤੇ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਦੇਖਦਿਆਂ ਜ਼ੋਨਲ ਲਾਇਸੈਂਸਿੰਗ ਅਥਾਰਟੀ ਅੰਮ੍ਰਿਤਸਰ ਵਲੋਂ ਉਕਤ ਮੈਡੀਕਲ ਸਟੋਰ ਦਾ ਲਾਇਸੈਂਸ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਜੁਆਇੰਟ ਕਮਿਸ਼ਨਰ ਡਰੱਗਜ਼, ਪੰਜਾਬ ਵਲੋਂ 20 ਨਵੰਬਰ 2026 ਨੂੰ ਪ੍ਰੈਗਾਬਾਲਿਨ 75 ਐਮ.ਜੀ. ਤੋਂ ਵੱਧ ਤਾਕਤ ਵਾਲੀਆਂ ਦਵਾਈਆਂ ਦੇ ਸਟਾਕ ਅਤੇ ਵਿਕਰੀ ’ਤੇ ਪਾਬੰਦੀ ਲਗਾਈ ਗਈ ਹੈ। ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਡਰੱਗਜ਼ ਐਂਡ ਕਾਸਮੈਟਿਕਸ ਐਕਟ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਖੱਤਰੀ ਮਹਾਂਸਭਾ ਦੀ ਮੀਟਿੰਗ ’ਚ ਸਮਾਜ ਦੀ ਏਕਤਾ ਅਤੇ ਤਾਕਤ ’ਤੇ ਚਰਚਾ ਅਗਲੀ ਖ਼ਬਰ ਅੰਮ੍ਰਿਤਸਰ ਸਹੋਦਿਆ ਸਕੂਲਜ਼ ਕੰਪਲੈਕਸ ਵਲੋਂ ਬਾਲ ਦਿਵਸ ’ਤੇ 107 ਵਿਦਿਆਰਥੀਆਂ ਦਾ ਸਨਮਾਨ
Ad Position 24