27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਇਕ ਹੋਰ ਈ-ਰਿਕਸ਼ਾ ਚਾਲਕ ਨਸ਼ਾ ਤਸਕਰ ਦਾ ਘਰ ਪੁਲਿਸ ਨੇ ਢਾਹਿਆ

ਅੰਮ੍ਰਿਤਸਰ, 26 ਨਵੰਬਰ (ਰੇਸ਼ਮ ਸਿੰਘ)- ਨਸ਼ਾ ਤਸਕਰੀ ਵਿਰੁੱਧ ਅੰਮ੍ਰਿਤਸਰ ਸ਼ਹਿਰ ’ਚ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਨਗਰ ਨਿਗਮ ਵਲੋਂ ਇਥੇ ਅੰਨਗੜ ਵਿਖੇ ਸਥਿਤ ਇਕ ਆਦਤਨ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਤੌਰ ’ਤੇ ਬਣਾਈ ਗਈ ਜਾਇਦਾਦ ਨੂੰ ਢਾਹ ਦਿੱਤਾ ਗਿਆ। ਪੇਸ਼ੇ ਵਜੋਂ ਈ-ਰਿਕਸ਼ਾ ਚਾਲਕ ਤੇ 28 ਸਾਲਾ ਵਿਅਕਤੀ ਖ਼ਿਲਾਫ਼ ਹੁਣ ਤੱਕ 6 ਮਾਮਲੇ ਦਰਜ ਦਸੇ ਗਏ ਹਨ ਜੋ ਇਸ ਵੇਲੇ ਜਮਾਨਤ ’ਤੇ ਜੇਲ੍ਹ ਤੋਂ ਬਾਹਰ ਹੈ।

Ad Position 21
No active advertisement
ਅਜੀਤ ਡੈਸਕ 27-11-2026
ਅੰਮ੍ਰਿਤਸਰ, 26 ਨਵੰਬਰ (ਰੇਸ਼ਮ ਸਿੰਘ)- ਨਸ਼ਾ ਤਸਕਰੀ ਵਿਰੁੱਧ ਅੰਮ੍ਰਿਤਸਰ ਸ਼ਹਿਰ ’ਚ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਨਗਰ ਨਿਗਮ ਵਲੋਂ ਇਥੇ ਅੰਨਗੜ ਵਿਖੇ ਸਥਿਤ ਇਕ ਆਦਤਨ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਤੌਰ ’ਤੇ ਬਣਾਈ ਗਈ ਜਾਇਦਾਦ ਨੂੰ ਢਾਹ ਦਿੱਤਾ ਗਿਆ। ਪੇਸ਼ੇ ਵਜੋਂ ਈ-ਰਿਕਸ਼ਾ ਚਾਲਕ ਤੇ 28 ਸਾਲਾ ਵਿਅਕਤੀ ਖ਼ਿਲਾਫ਼ ਹੁਣ ਤੱਕ 6 ਮਾਮਲੇ ਦਰਜ ਦਸੇ ਗਏ ਹਨ ਜੋ ਇਸ ਵੇਲੇ ਜਮਾਨਤ ’ਤੇ ਜੇਲ੍ਹ ਤੋਂ ਬਾਹਰ ਹੈ। ਉਸਦੇ ਨਾਲ ਉਸਦੇ ਮਾਤਾ-ਪਿਤਾ ਤੇ ਇਕ ਅਣਵਿਆਹੀ ਭੈਣ ਵੀ ਰਹਿੰਦੀ ਹੈ। ਦੱਸਣਯੋਗ ਹੈ ਕਿ ਅਜਿਹੇ ਹੀ ਤਰ੍ਹਾਂ ਦੇ ਤਸਕਰਾਂ ਦੇ 29 ਹੋਰ ਘਰ ਨਿਗਮ ਤੇ ਪੁਲਿਸ ਪ੍ਰਸਾਸ਼ਨ ਦੀ ਸਾਂਝੀ ਕਾਰਵਾਈ ’ਚ ਢਾਹੇ ਜਾ ਚੁੱਕੇ ਹਨ ਤੇ ਇਹ 30ਵਾਂ ਘਰ ਹੈ। ਅੱਜ ਕਾਰਵਾਈ ਦੀ ਅਗਵਾਈ ਕਰਨ ਪੁੱਜੇ ਡੀ.ਸੀ.ਪੀ. ਅਮਨ ਕਾਨੂੰਨ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੁਲਜਮ ਦੀ ਸ਼ਨਾਖਤ ਸੁਖਦੇਵ ਸਿੰਘ ਉਰਫ਼ ਆਕਾਸ਼, ਪੁੱਤਰ ਵਾਸੀ ਫਕੀਰ ਸਿੰਘ ਕਾਲੋਨੀ ਅੰਨਗੜ ਵਜੋਂ ਹੋਈ ਹੈ। ਉਹ 28 ਸਾਲਾ ਕੁਆਰਾ ਵਿਅਕਤੀ ਹੈ । ਇਸ ਵਿਅਕਤੀ ਖ਼ਿਲਾਫ਼ ਥਾਣਾ ਸਦਰ ਤੇ ਗੇਟ ਹਕੀਮਾਂ ’ਚ 6 ਦੇ ਕਰੀਬ ਮਾਮਲੇ ਦਰਜ ਹਨ ਅਤੇ ਤਿੰਨ ਮਾਮਲਿਆਂ ’ਚ ਰੋਕਥਾਮ ਦੀ ਕਾਰਵਾਈ ਵੀ ਹੋ ਹੁੱਕੀ ਹੈ। ਡੀ.ਸੀ.ਪੀ. ਸ: ਸੰਧੂ ਨੇ ਦੱਸਿਆ ਕਿ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹੇ ਭਰ ਵਿਚ ਨਸ਼ਾ ਤਸਕਰੀ ਅਤੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਸਖ਼ਤ ਕਾਰਵਾਈ ਲਗਾਤਾਰ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਦੇ ਨਵ-ਨਿਯੁਕਤ ਸੀ. ਪੀ. ਚਾਹਲ ਤੇ ਐੱਸ.ਐੱਸ.ਪੀ. ਡਾ: ਪ੍ਰਗਿਆ ਨੇ ਅਹੁਦੇ ਸੰਭਾਲੇ ਅਗਲੀ ਖ਼ਬਰ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨਾਂ ਨੂੰ ਜਾਂਦੇ ਕੱਚੇ ਰਸਤੇ ਨੂੰ (ਸੜਕ ਰੂਪੀ) ਪੱਕਿਆਂ ਕਰਨ ਦੀ ਹੋਈ ਸ਼ੁਰੂਆਤ
Ad Position 24