ਇਨਸਾਫ਼ ਦੀ ਮੰਗ ਲਈ ਏਅਰਪੋਰਟ ਰੋਡ ਜਾਮ, ਯਾਤਰੀਆਂ ਤੇ ਰਾਹਗੀਰਾਂ ਦੀ ਵਧੀ ਖੱਜਲ-ਖੁਆਰੀ
ਰਾਜਾਸਾਂਸੀ, 26 ਨਵੰਬਰ (ਹਰਦੀਪ ਸਿੰਘ ਖੀਵਾ) ਬੀਤੇ ਦਿਨੀਂ ਰਾਜਾਸਾਂਸੀ ਦੀ ਆਬਾਦੀ ਗਾਂਧੀ ਨਗਰ ਦੇ ਇੱਕ ਪਰਿਵਾਰ ਨਾਲ ਹੋਏ ਝਗੜੇ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਲੋਕਾਂ ਵੱਲੋਂ ਅੰਮ੍ਰਿਤਸਰ-ਅਜਨਾਲਾ-ਏਅਰਪੋਰਟ ਰੋਡ ’ਤੇ ਧਰਨਾ ਲਗਾ ਦਿੱਤਾ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਖੱਜਲ ਖ਼ੁਆਰ ਹੋਣਾ ਪਿਆ। ਰਾਜਾਸਾਂਸੀ ਦੇ ਵਸਨੀਕ ਜਸਬੀਰ ਮਸੀਹ ਤੇ ਪ੍ਰਵੇਸ਼ ਮਸੀਹ ਦੇ ਪਰਿਵਾਰਕ ਮੈਂਬਰਾਂ ਤੇ ਉਹਨਾਂ ਦੇ ਸਮਰਥਕਾਂ ਵਲੋਂ ਸ਼ਾਮ ਕਰੀਬ 7 ਵਜੇ ਤੋਂ ਲਗਾਇਆ ਇਹ ਧਰਨਾ ਕਰੀਬ 3 ਘੰਟੇ ਤੱਕ ਜਾਰੀ ਰਿਹਾ, ਜਿਸ ਕਾਰਨ ਸੜਕ ’ਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ।
ਧ
ਧਰਨੇ ਦੌਰਾਨ ਜਾਮ ਵਿਚ ਫਸੀਆਂ ਗੱਡੀਆਂ ਦਾ ਦ੍ਰਿਸ਼। ਤਸਵੀਰ: ਹਰਦੀਪ ਸਿੰਘ ਖੀਵਾ
27-11-2026
ਰਾਜਾਸਾਂਸੀ, 26 ਨਵੰਬਰ (ਹਰਦੀਪ ਸਿੰਘ ਖੀਵਾ) ਬੀਤੇ ਦਿਨੀਂ ਰਾਜਾਸਾਂਸੀ ਦੀ ਆਬਾਦੀ ਗਾਂਧੀ ਨਗਰ ਦੇ ਇੱਕ ਪਰਿਵਾਰ ਨਾਲ ਹੋਏ ਝਗੜੇ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਲੋਕਾਂ ਵੱਲੋਂ ਅੰਮ੍ਰਿਤਸਰ-ਅਜਨਾਲਾ-ਏਅਰਪੋਰਟ ਰੋਡ ’ਤੇ ਧਰਨਾ ਲਗਾ ਦਿੱਤਾ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਖੱਜਲ ਖ਼ੁਆਰ ਹੋਣਾ ਪਿਆ। ਰਾਜਾਸਾਂਸੀ ਦੇ ਵਸਨੀਕ ਜਸਬੀਰ ਮਸੀਹ ਤੇ ਪ੍ਰਵੇਸ਼ ਮਸੀਹ ਦੇ ਪਰਿਵਾਰਕ ਮੈਂਬਰਾਂ ਤੇ ਉਹਨਾਂ ਦੇ ਸਮਰਥਕਾਂ ਵਲੋਂ ਸ਼ਾਮ ਕਰੀਬ 7 ਵਜੇ ਤੋਂ ਲਗਾਇਆ ਇਹ ਧਰਨਾ ਕਰੀਬ 3 ਘੰਟੇ ਤੱਕ ਜਾਰੀ ਰਿਹਾ, ਜਿਸ ਕਾਰਨ ਸੜਕ ’ਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਧਰਨੇ ਕਾਰਨ ਲੱਗੇ ਭਾਰੀ ਜਾਮ ਵਿੱਚ ਬੱਸਾਂ, ਕਾਰਾਂ ਅਤੇ ਹੋਰ ਵਾਹਨ ਫਸੇ ਰਹੇ। ਹਵਾਈ ਅੱਡੇ ਵੱਲ ਜਾਣ ਵਾਲੇ ਯਾਤਰੀਆਂ ਸਮੇਤ ਆਮ ਲੋਕਾਂ ਅਤੇ ਰਾਹਗੀਰਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਉਕਤ ਵਿਅਕਤੀਆਂ ਚ ਜਸਬੀਰ ਮਸੀਹ ਤੇ ਪ੍ਰਵੇਸ਼ ਮਸੀਹ ਸਮੇਤ ਧਰਨਾਕਾਰੀਆਂ ਵੱਲੋਂ ਪੁਲਿਸ ਪਾਸੋਂ ਦਰਜ ਕੀਤੇ ਗਏ ਮੁਕੱਦਮੇ ਵਿੱਚ ਹੋਰ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਜਦਕਿ ਪੁਲਿਸ ਵੱਲੋਂ ਮੌਜੂਦਾ ਮਾਮਲੇ ਵਿੱਚ ਹੋਰ ਵਾਧਾ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸੇ ਮੰਗ ਨੂੰ ਲੈ ਕੇ ਧਰਨਾਕਾਰੀ ਸੜਕ ’ਤੇ ਡਟੇ ਰਹੇ। ਇਸ ਸਬੰਧੀ ਐੱਸ.ਐੱਚ.ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਨਾਲ ਸਬੰਧਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਮੁਕੱਦਮਾ ਦਰਜ ਕਰਨ ਉਪਰੰਤ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਬੀਤੇ ਅੱਠ ਦਿਨਾਂ ਤੋਂ ਪੁਲਿਸ ਅਤੇ ਨਿਆਂ ਮੰਗ ਰਹੇ ਪਰਿਵਾਰ ਵਿਚਕਾਰ ਸਹਿਮਤੀ ਕਿਉਂ ਨਹੀਂ ਬਣ ਰਹੀ। ਕਰੀਬ 3 ਘੰਟੇ ਤੱਕ ਧਰਨਾ ਜਾਰੀ ਰਹਿਣ ਕਾਰਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ ਤੇ ਲੋਕਾਂ ਨੂੰ ਭਾਰੀ ਖੱਜਲ ਖ਼ੁਆਰ ਹੋਣਾ ਪਿਆ।