ਵਿਰਾਸਤੀ ਮਾਰਗ ’ਤੇ ਨਿੰਹਗ ਸਿੰਘਾਂ ਵਲੋਂ ਕੀਤੀ ਕੁੱਟਮਾਰ ਦੀ ਵੀਡੀਓ ਵਾਇਰਲ * ਪੁਲਿਸ ਨੂੰ ਨਹੀਂ ਮਿਲੀ ਕੋਈ ਸ਼ਿਕਾਇਤ : ਏ.ਡੀ.ਸੀ.ਪੀ.
ਅੰਮ੍ਰਿਤਸਰ, 24 ਨਵੰਬਰ (ਰੇਸ਼ਮ ਸਿੰਘ)-ਇਥੇ ਵਿਰਾਸਤੀ ਮਾਰਗ ’ਤੇ ਦੋ ਤਿੰਨ ਨਿਹੰਗ ਸਿੰਘ ਦੇ ਬਾਣੇ ’ਚ ਵਿਅਕਤੀਆਂ ਵਲੋਂ ਇਕ ਵਿਅਕਤੀ ਦੀ ਕੀਤੀ ਕੁਟਮਾਰ ਦੀ ਵੀਡੀਓ ਅੱਜ ਸ਼ੋਸਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ’ਚ ਇਕ ਵਿਅਕਤੀ ਦੀ ਕਿਸੇ ਗਲੋਂ ਨਿਹੰਗ ਸਿੰਘ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਹਨ। ਪਰ ਦੂਜੇ ਪਾਸੇ ਅੱਜ ਸ਼ਾਮ ਤੱਕ ਪੁਲਿਸ ਨੂੰ ਇਸ ਵੀਡੀਓ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਤੇ ਨਾਂ ਹੀ ਇਸ ਦਾ ਕੋਈ ਸੁਰਾਗ ਹੀ ਲਗਿਆ ਹੈ।
ਏ.ਡੀ.ਸੀ.ਪੀ. ਯੋਗੇਸ਼ਵਰ ਸਿੰਘ ਗੋਰਾਇਆ ਗੱਲਬਾਤ ਕਰਦੇ ਹੋਏ। ਤਸਵੀਰ : ਨਿਰਮਲ ਸਟੂਡੀਓ
25-11-2026