ਮਾਨ ਸਰਕਾਰ ਵਲੋਂ ਦਿੱਤੀਆਂ ਸਹੂਲਤਾਂ ਤੇ ਕੀਤੇ ਕੰਮ ਮੁੜ ਸਰਕਾਰ ਬਣਾਉਣ ਲਈ ਸਹਾਈ ਹੋਣਗੇ- ਬਲਹਾਰ ਜੇਠੂਵਾਲ
ਜੇਠੂਵਾਲ, 21 ਨਵੰਬਰ (ਮਿੱਤਰਪਾਲ ਰੰਧਾਵਾ)—ਪੰਜਾਬ ਵਿਚਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਲੋਂ ਸੂਬੇ ਦੇ ਹਰ ਹਲਕੇ ’ਚ ਕਰਵਾਏ ਜਾ ਰਹੇ ਵਿਕਾਸ ਕੰਮ ਤੇ ਲੋਕ ਭਲਾਈ ਦੇ ਅਨੇਕਾਂ ਕੰਮਾਂ ਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਬਦੌਲਤ 2027 ’ਚ ਮੁੜ ਆਪ ਸਰਕਾਰ ਬਣਾਉਣ ਲਈ ਸਹਾਈ ਹੋਣਗੇ ਅਤੇ ਮਾਨ ਸਰਕਾਰ ਦੀ ਲੋਕਾਂ ਵਿਚ ਵੱਧ ਰਹੀ ਦਿਨ ਪ੍ਰਤੀ ਦਿਨ ਹਰਮਨ ਪਿਆਰਤਾ ਤੋਂ ਵਿਰੋਧੀ ਬੁਖਲਾਏ ਹੋਏ ਦਿਖਾਈ ਦੇ ਰਹੇ ਹਨ। ਉਕਤ ਪ੍ਰਗਟਾਵਾ ਆਪ ਪਾਰਟੀ ਹਲਕਾ ਅਟਾਰੀ ਦੇ ਸੀਨੀਅਰ ਆਗੂ ਬਲਿਹਾਰ ਸਿੰਘ ਜੇਠੂਵਾਲ ਵਲੋਂ ਆਪ ਪਾਰਟੀ ਦੇ ਵਰਕਰਾਂ ਨਾਲ ਆਉਂਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਕੀਤੀ ਮੀਟਿੰਗ ਦੌਰਾਨ ਕੀਤਾ।
ਜੇਠੂਵਾਲ, 21 ਨਵੰਬਰ (ਮਿੱਤਰਪਾਲ ਰੰਧਾਵਾ)—ਪੰਜਾਬ ਵਿਚਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਲੋਂ ਸੂਬੇ ਦੇ ਹਰ ਹਲਕੇ ’ਚ ਕਰਵਾਏ ਜਾ ਰਹੇ ਵਿਕਾਸ ਕੰਮ ਤੇ ਲੋਕ ਭਲਾਈ ਦੇ ਅਨੇਕਾਂ ਕੰਮਾਂ ਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਬਦੌਲਤ 2027 ’ਚ ਮੁੜ ਆਪ ਸਰਕਾਰ ਬਣਾਉਣ ਲਈ ਸਹਾਈ ਹੋਣਗੇ ਅਤੇ ਮਾਨ ਸਰਕਾਰ ਦੀ ਲੋਕਾਂ ਵਿਚ ਵੱਧ ਰਹੀ ਦਿਨ ਪ੍ਰਤੀ ਦਿਨ ਹਰਮਨ ਪਿਆਰਤਾ ਤੋਂ ਵਿਰੋਧੀ ਬੁਖਲਾਏ ਹੋਏ ਦਿਖਾਈ ਦੇ ਰਹੇ ਹਨ। ਉਕਤ ਪ੍ਰਗਟਾਵਾ ਆਪ ਪਾਰਟੀ ਹਲਕਾ ਅਟਾਰੀ ਦੇ ਸੀਨੀਅਰ ਆਗੂ ਬਲਿਹਾਰ ਸਿੰਘ ਜੇਠੂਵਾਲ ਵਲੋਂ ਆਪ ਪਾਰਟੀ ਦੇ ਵਰਕਰਾਂ ਨਾਲ ਆਉਂਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਕੀਤੀ ਮੀਟਿੰਗ ਦੌਰਾਨ ਕੀਤਾ। ਬਲਿਹਾਰ ਜੇਠੂਵਾਲ ਨੇ ਕਿਹਾ ਕਿ ਜੋ ਵਿਰੋਧੀ ਮਾਨ ਸਰਕਾਰ ਵਿਰੁੱਧ ਬੇਤੁਕੀ ਬਿਆਨਬਾਜੀ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਪਰ ਲੋਕ ਉਨਾਂ ਦੇ ਝਾਂਸਿਆਂ ਵਿਚ ਨਹੀਂ ਆਉਣਗੇ ਜਦੋਂ ਕਿ ਸੂਬੇ ਤੇ ਲੋਕ ਆਪ ਸਰਕਾਰ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਜੋ ਵਿਰੋਧੀ ਸੱਤਾ ਤੇ ਕਾਬਜ਼ ਹੋਣ ਲਈ ਸੁਪਨੇ ਲੈ ਰਹੇ ਹਨ ਪਰ ਪੰਜਾਬ ਦੀ ਜਨਤਾ 2027 ’ਚ ਮੁੜ ਦੂਸਰੀ ਵਾਰਆਪ ਸਰਕਾਰ ਬਣਾ ਕੇ ਵਿਰੋਧੀਆਂ ਦੇ ਸਭ ਭਰਮ ਭੁਲੇਖੇ ਦੂਰ ਕਰ ਦੇਣਗੇ ਇਸ ਮੌਕੇ ਰਣਜੀਤ ਸਿੰਘ ਫੌਜੀ, ਨਵਜੋਤ ਸਿੰਘ ਪੰਚ, ਕੁੰਨਣ ਸਿੰਘ, ਬਿਕਰਮਜੀਤ ਸਿੰਘ, ਹਰਭਜਨ ਸਿੰਘ ਫੌਜੀ, ਬਾਬਾ ਮੁਖਵਿੰਦਰ ਸਿੰਘ, ਬਲਦੇਵ ਸਿੰਘ, ਚਰਨ ਸਿੰਘ, ਜਸਬੀਰ ਸਿੰਘ ਸਮੇਤ ਹੋਰਆਪ ਵਰਕਰ ਸ਼ਾਮਿਲ ਸਨ।