17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਜਨਗਣਨਾ ਦੀ ਸਵੈ-ਗਣਨਾ ਦਾ ਕੰਮ 30 ਨਵੰਬਰ ਤੱਕ ਜਾਰੀ ਰਹੇਗਾ-ਕਮਿਸ਼ਨਰ

ਅੰਮ੍ਰਿਤਸਰ, 17 ਨਵੰਬਰ (ਹਰਮਿੰਦਰ ਸਿੰਘ)-ਜਨਗਣਨਾ 2027 ਦਾ ਦੂਸਰਾ ਪੜਾਅ ‘ਸਵੈ-ਗਣਨਾ’ ਦਾ ਕੰਮ ਚਲ ਰਿਹਾ ਹੈ। ਹਰ ਨਾਗਰਿਕ ਇਸ ਵੀ ਐਪ ’ਤੇ ਜਾ ਕੇ ਸਵੈ-ਗਣਨਾ ਵਿਚ ਆਪਣਾ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦਰਜ ਕੀਤਾ ਜਾਵੇ।

Ad Position 21
No active advertisement
ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ : ਹਰਜੀਤ ਸਿੰਘ 18-11-2026
ਅੰਮ੍ਰਿਤਸਰ, 17 ਨਵੰਬਰ (ਹਰਮਿੰਦਰ ਸਿੰਘ)-ਜਨਗਣਨਾ 2027 ਦਾ ਦੂਸਰਾ ਪੜਾਅ ‘ਸਵੈ-ਗਣਨਾ’ ਦਾ ਕੰਮ ਚਲ ਰਿਹਾ ਹੈ। ਹਰ ਨਾਗਰਿਕ ਇਸ ਵੀ ਐਪ ’ਤੇ ਜਾ ਕੇ ਸਵੈ-ਗਣਨਾ ਵਿਚ ਆਪਣਾ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਦਰਜ ਕੀਤਾ ਜਾਵੇ। ਇਹ ਪ੍ਰਗਟਾਵਾ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼ਹਿਰ ਵਾਸੀਆਂ ਨੂੰ ਸੁਨੇਹਾ ਦਿੱਤਾ। ਕਮਿਸ਼ਨਰ ਸ਼ੇਰਗਿੱਲ ਨੇ ਕਿਹਾ ਕਿ ਸਵੈ-ਗਣਨਾ ਦਾ ਕੰਮ 16 ਨਵੰਬਰ ਤੋਂ ਸ਼ੁਰੂ ਹੋ ਗਿਆ ਹੈ ਅਤੇ ਜੋ 30 ਨਵੰਬਰ ਤੱਕ ਜਾਰੀ ਰਹੇਗਾ। ਇਸ ਉਪਰੰਤ ਸੁਪਵਾਈਜ਼ਰਾਂ ਤੇ ਗਿਣਤੀਕਾਰਾਂ ਵਲੋਂ 1 ਦਸੰਬਰ ਤੋਂ 4 ਜਨਵਰੀ ਤੱਕ ਵੈਰੀਫਕੇਸ਼ਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਵੈ-ਗਣਨਾ ਦੌਰਾਨ 40 ਸਵਾਲ ਪੁੱਛੇ ਜਾਂਦੇ ਹਨ , ਜੋ ਸਮਾਜਿਮ ਅਤੇ ਆਰਥਿਕਤਾ ’ਤੇ ਆਧਾਰਿਤ ਬਹੁਤ ਹੀ ਸਰਲ ਹਨ । ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ ਆਪਣੇ ਅਧਿਕਾਰ ਖੇਤਰ ਵਿਚ ਆਉਂਦੇ ਪੰਜ ਵਿਧਾਨ ਸਭਾ ਹਲਕਿਆਂ ’ਚ 335 ਸੁਪਰਵਾਈਜ਼ਰ ਲਗਾਏ ਹਨ ਅਤੇ 1924 ਗਿਣਤੀਕਾਰਾਂ ਨੂੰ ਲਗਾਇਆ ਗਿਆ ਹੈ। ਜੋ ਦਰਜ ਕੀਤੀ ਸਵੈ-ਗਣਨਾ ਦੀ ਵੈਰੀਫਿਕੇਸ਼ਨ ਕਰਨ ਅਤੇ 40 ਸਵਾਲਾਂ ਦੀ ਜਾਣਕਾਰੀ ਨੂੰ ਆਪਸ ਵਿਚ ਮਿਲਾਉਣਗੇ।
Ad Position 22
No active advertisement
ਪਿਛਲੀ ਖ਼ਬਰ ਪਠਾਨਕੋਟ ਤੋਂ ਗੱਡੀ ਖੋਹਣ ਦੇ ਮਾਮਲੇ ’ਚ ਪੁਲਿਸ ਨੇ ਚਲਾਇਆ ਵਿਸ਼ੇਸ਼ ਤਲਾਸ਼ੀ ਅਭਿਆਨ 109 ਸ਼ੱਕੀ ਵਿਅਕਤੀਆਂ ਨੂੰ ਲਿਆ ਹਿਰਾਸਤ... ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿੰਡੀਕੇਟ ਮੀਟਿੰਗ ’ਚ ਹੋਏ ਅਹਿਮ ਫ਼ੈਸਲੇ
Ad Position 24