03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸ੍ਰੀ ਦਰਬਾਰ ਸਾਹਿਬ ਵਿਖੇ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੇ ਪ੍ਰੇਮੀਆਂ ਦਾ ਸਨਮਾਨ

ਅੰਮ੍ਰਿਤਸਰ, 2 ਨਵੰਬਰ (ਜਸਵੰਤ ਸਿੰਘ ਜੱਸ)-ਪਿਛਲੇ 25 ਵਰ੍ਹਿਆਂ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਪੁਰਬਾਂ, ਦਿਨ ਤਿਉਹਾਰਾਂ ਅਤੇ ਐਤਵਾਰਾਂ ਨੂੰ ਸੰਗਤਾਂ ਦੀ ਜਿਆਦਾ ਆਮਦ ਮੌਕੇ ਦਰਸ਼ਨੀ ਡਿਉੜੀ ਵਿਖੇ ਜਲ ਦੀ ਸੇਵਾ ਅਤੇ ਸੰਗਤਾਂ ਦੀ ਸਹੂਲਤ ਲਈ ਕੁੱਝ ਸਮਾਂ ਬਾਂਸ ਲਗਾਉਣ ਦੀਆਂ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੀ ਸੁਸਾਇਟੀ ਜਲ ਸੇਵਾ ਪਰਿਵਾਰ ਵਲੋਂ ਗੁਰਦੁਆਰਾ ਝੰਡੇ ਬੁੰਗੇ ਸਾਹਿਬ ਨੇੜੇ ਕੀਤੇ ਸਮਾਗਮ ਦੌਰਾਨ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਉਣ ਵਾਲੇ ਪ੍ਰੇਮੀਆਂ ਤੇ ਮੈਂਬਰਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਮੈਂਬਰ ਸ.

Ad Position 21
No active advertisement
ਅਜੀਤ ਡੈਸਕ 03-11-2026
ਅੰਮ੍ਰਿਤਸਰ, 2 ਨਵੰਬਰ (ਜਸਵੰਤ ਸਿੰਘ ਜੱਸ)-ਪਿਛਲੇ 25 ਵਰ੍ਹਿਆਂ ਤੋਂ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਪੁਰਬਾਂ, ਦਿਨ ਤਿਉਹਾਰਾਂ ਅਤੇ ਐਤਵਾਰਾਂ ਨੂੰ ਸੰਗਤਾਂ ਦੀ ਜਿਆਦਾ ਆਮਦ ਮੌਕੇ ਦਰਸ਼ਨੀ ਡਿਉੜੀ ਵਿਖੇ ਜਲ ਦੀ ਸੇਵਾ ਅਤੇ ਸੰਗਤਾਂ ਦੀ ਸਹੂਲਤ ਲਈ ਕੁੱਝ ਸਮਾਂ ਬਾਂਸ ਲਗਾਉਣ ਦੀਆਂ ਨਿਸ਼ਕਾਮ ਸੇਵਾਵਾਂ ਨਿਭਾਉਣ ਵਾਲੀ ਸੁਸਾਇਟੀ ਜਲ ਸੇਵਾ ਪਰਿਵਾਰ ਵਲੋਂ ਗੁਰਦੁਆਰਾ ਝੰਡੇ ਬੁੰਗੇ ਸਾਹਿਬ ਨੇੜੇ ਕੀਤੇ ਸਮਾਗਮ ਦੌਰਾਨ ਲੰਮੇ ਸਮੇਂ ਤੋਂ ਸੇਵਾਵਾਂ ਨਿਭਾਉਣ ਵਾਲੇ ਪ੍ਰੇਮੀਆਂ ਤੇ ਮੈਂਬਰਾਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸੰਸਥਾ ਦੇ ਮੈਂਬਰ ਸ. ਪ੍ਰਕਾਸ਼ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਸਥਾ ਸ੍ਰੀ ਦਰਸ਼ਨੀ ਡਿਊੜੀ ਵਿਖੇ ਪਿਛਲੇ 25 ਸਾਲਾਂ ਤੋਂ ਸੰਗਤਾਂ ਦੀ ਸਹੂਲਤ ਲਈ ਨਿਸ਼ਕਾਮ ਸੇਵਾਵਾਂ ਨਿਭਾ ਰਹੀ ਹੈ। ਉਹਨਾਂ ਦੱਸਿਆ ਕਿ ਜਿਨਾਂ ਪ੍ਰੇਮੀਆਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਵਿਚ ਅੰਮ੍ਰਿਤਸਰ ਤੋਂ ਭਾਈ ਦਲਬੀਰ ਸਿੰਘ, ਜੰਡਿਆਲਾ ਤੋਂ ਭਾਈ ਨਰਿੰਦਰ ਸਿੰਘ, ਮਜੀਠਾ ਤੋਂ ਸੁਖਵਿੰਦਰ ਸਿੰਘ ਸੋਹੀ, ਲੁਧਿਆਣਾ ਤੋਂ ਨਰਜੀਤ ਸਿੰਘ ਡਾਕਟਰ, ਬੀਬੀਆਂ ਵਿਚੋਂ ਬੀਬੀ ਰਣਜੀਤ ਕੌਰ ਅੰਮ੍ਰਿਤਸਰ, ਜਲੰਧਰ ਤੋਂ ਬੀਬੀ ਸਰਵਨ ਕੌਰ, ਸਰਹਾਲੀ ਤੋਂ ਬੀਬੀ ਲਖਬੀਰ ਕੌਰ ਅਤੇ ਬੀਬੀ ਮਨਬੀਰ ਕੌਰ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਨੇ 70,862 ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ’ਤੇ ਸਰਕਾਰੀ ਨੌਕਰੀਆਂ ਦੇ ਕੇ ਨਵਾਂ ਇਤਿਹਾਸ ਸਿਰਜਿਆ: ਪ੍ਰਭਬੀਰ... ਅਗਲੀ ਖ਼ਬਰ ਹੋਲੀ ਮਦਰ ਅੰਤਰਯਾਮੀ ਮਾਡਰਨ ਸਕੂਲ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਕਰਵਾਇਆ
Ad Position 24