01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਹੋਲਸੇਲ ਕੈਮਿਸਟ ਐਸੋਸੀਏਸ਼ਨ ਅੰਮ੍ਰਿਤਸਰ ਅਤੇ ਡਰੱਗ ਵਿਭਾਗ ਦਰਮਿਆਨ ਅਹਿਮ ਮੀਟਿੰਗ

ਅੰਮ੍ਰਿਤਸਰ, 31 ਅਕਤੂਬਰ (ਸੁਰਿੰਦਰ ਕੋਛੜ)-ਹੋਲਸੇਲ ਕੈਮਿਸਟ ਐਸੋਸੀਏਸ਼ਨ ਅੰਮ੍ਰਿਤਸਰ ਦੀ ਡਰੱਗ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਪੰਜਾਬ ਕੈਮਿਸਟ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਅਸ਼ੋਕ ਗੋਇਲ ਅਤੇ ਜਨਰਲ ਸਕੱਤਰ ਮਨਮੋਹਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਇਕ ਅਹਿਮ ਮੀਟਿੰਗ ਹੋਈ।

Ad Position 21
No active advertisement
ਅਜੀਤ ਡੈਸਕ 01-11-2026
ਅੰਮ੍ਰਿਤਸਰ, 31 ਅਕਤੂਬਰ (ਸੁਰਿੰਦਰ ਕੋਛੜ)-ਹੋਲਸੇਲ ਕੈਮਿਸਟ ਐਸੋਸੀਏਸ਼ਨ ਅੰਮ੍ਰਿਤਸਰ ਦੀ ਡਰੱਗ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਪੰਜਾਬ ਕੈਮਿਸਟ ਐਸੋਸੀਏਸ਼ਨ (ਰਜਿ.) ਦੇ ਪ੍ਰਧਾਨ ਅਸ਼ੋਕ ਗੋਇਲ ਅਤੇ ਜਨਰਲ ਸਕੱਤਰ ਮਨਮੋਹਨ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਇਕ ਅਹਿਮ ਮੀਟਿੰਗ ਹੋਈ। ਜਿਸ ’ਚ ਡਰੱਗ ਵਿਭਾਗ ਵਲੋਂ ਕੁਲਵਿੰਦਰ ਸਿੰਘ (ਜੈੱਡ. ਐੱਲ. ਏ.), ਡਰੱਗ ਇੰਸਪੈਕਟਰ ਮੈਡਮ ਬਬਲੀਨ, ਰੋਹਿਤ ਅਤੇ ਸੁਖਦੀਪ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਸ਼ਰਮਾ ਨੇ ਸਮੂਹ ਕੈਮਿਸਟਾਂ ਨੂੰ ਭਰੋਸਾ ਦਿਵਾਇਆ ਕਿ ਕਿਸੇ ਵੀ ਰਿਟੇਲਰ ਜਾਂ ਹੋਲਸੇਲਰ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਜਾਂ ਗ਼ਲਤ ਵਿਵਹਾਰ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਡਰੱਗ ਵਿਭਾਗ ਦੀ ਟੀਮ ਨੇ ਵੀ ਸਾਰੇ ਕੈਮਿਸਟਾਂ ਨਾਲ ਨਿਯਮਾਂ ਅਨੁਸਾਰ ਪੂਰਨ ਸਹਿਯੋਗ ਦੇਣ ਦੀ ਗੱਲ ਕਹੀ। ਬੈਠਕ ‘ਚ ਸਮੂਹ ਕੈਮਿਸਟਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਸ਼ਹਿਰ ਅੰਦਰ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋੜੀਂਦੀਆਂ ਦਵਾਈਆਂ ਦੀ ਉਪਲਬਧਤਾ ਹਰ ਹਾਲ ’ਚ ਯਕੀਨੀ ਬਣਾਈ ਜਾਵੇਗੀ। ਪ੍ਰਧਾਨ ਰਾਜ ਕੁਮਾਰ ਸ਼ਰਮਾ ਨੇ ਸਮੂਹ ਕੈਮਿਸਟਾਂ ਨੂੰ ਹਦਾਇਤ ਕੀਤੀ ਕਿ ਦਵਾਈਆਂ ਦੀ ਖ਼ਰੀਦ ਕੇਵਲ ਪੱਕੇ ਬਿੱਲ ’ਤੇ ਹੀ ਕੀਤੀ ਜਾਵੇ। ਗਾਹਕਾਂ ਨੂੰ ਦਵਾਈਆਂ ਦੀ ਵਿੱਕਰੀ ਸਮੇਂ ਸਹੀ ਬਿੱਲ ਲਾਜ਼ਮੀ ਜਾਰੀ ਕੀਤਾ ਜਾਵੇ। ਦਵਾਈਆਂ ਦਾ ਸਮੁੱਚਾ ਕਾਰੋਬਾਰ ਡਰੱਗ ਵਿਭਾਗ ਦੇ ਨਿਯਮਾਂ ਅਤੇ ਕਾਨੂੰਨਾਂ ਅਨੁਸਾਰ ਚਲਾਇਆ ਜਾਵੇ। ਇਸ ਮੌਕੇ ਅਵਤਾਰ ਸਿੰਘ, ਵਿਸ਼ਾਲ ਦੇਵਰਾਜ, ਸ਼ਿਵ ਪਾਲ ਸਲੂਜਾ, ਅਮਨ ਕੁਮਾਰ ਪਿੰਕਾ, ਗੌਰਵ ਦੇਵਰਾਜ, ਗੌਰਵ ਭਾਟੀਆ, ਟੀ. ਐੱਸ. ਬਾਵਾ, ਅਨੂਪ ਕੁਮਾਰ ਬਿੱਟਾ ਸਮੇਤ ਹੋਰ ਮੈਂਬਰ ਤੇ ਅਹੁਦੇਦਾਰ ਵੱਡੀ ਗਿਣਤੀ ‘ਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਨੀ ਸਵੀਟ ਸ਼ਾਪ ਤੋਂ ਬੇਸਨ ਦੀ ਬਰਫ਼ੀ ਤੇ ਗਰੀਨ ਕਰੇਲੇ ਦੇ ਸੈਂਪਲ ਭਰੇ ਅਗਲੀ ਖ਼ਬਰ ਸਿਰ ’ਚ ਗੰਭੀਰ ਸੱਟ ਤੇ ਕਈ ਹੱਡੀਆਂ ਟੁੱਟਣ ਵਾਲੇ 29 ਸਾਲਾ ਨੌਜਵਾਨ ਦਾ ਫੋਰਟਿਸ ’ਚ ਸਫਲ ਇਲਾਜ
Ad Position 24