01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸਿਰ ’ਚ ਗੰਭੀਰ ਸੱਟ ਤੇ ਕਈ ਹੱਡੀਆਂ ਟੁੱਟਣ ਵਾਲੇ 29 ਸਾਲਾ ਨੌਜਵਾਨ ਦਾ ਫੋਰਟਿਸ ’ਚ ਸਫਲ ਇਲਾਜ

ਅੰਮ੍ਰਿਤਸਰ, 31 ਅਕਤੂਬਰ (ਰੇਸ਼ਮ ਸਿੰਘ)-ਸਿਰ ਵਿਚ ਗੰਭੀਰ ਸੱਟਾਂ ਅਤੇ ਕਈ ਹੱਡੀਆਂ ਦੇ ਫ੍ਰੈਕਚਰ ਵਾਲੇ ਇੱਕ 29 ਸਾਲਾ ਨੌਜਵਾਨ ਦਾ ਇਲਾਜ ਫੋਰਟਿਸ ਐਸਕਾਰਟਸ ਹਸਪਤਾਲ ਦੇ ਡਾ. ਰਾਜ ਕਮਲ ਡਾਇਰੈਕਟਰ ਨਿਊਰੋਸਰਜਰੀ ਤੇ ਡਾ.

Ad Position 21
No active advertisement
ਫੋਰਟਿਸ ਹਸਪਤਾਲ ਦੇ ਨਿਊਰੋਸਰਜ਼ਨ ਵਿਭਾਗ ਦੇ ਮੁਖੀ ਡਾ: ਰਾਜ ਕਮਲ ਤੇ ਡਾ: ਆਸ਼ੀਸ ਚੋਹਾਨ । ਤਸਵੀਰ : ਨਿਰਮਲ ਸਟੂਡੀਓ 01-11-2026
ਅੰਮ੍ਰਿਤਸਰ, 31 ਅਕਤੂਬਰ (ਰੇਸ਼ਮ ਸਿੰਘ)-ਸਿਰ ਵਿਚ ਗੰਭੀਰ ਸੱਟਾਂ ਅਤੇ ਕਈ ਹੱਡੀਆਂ ਦੇ ਫ੍ਰੈਕਚਰ ਵਾਲੇ ਇੱਕ 29 ਸਾਲਾ ਨੌਜਵਾਨ ਦਾ ਇਲਾਜ ਫੋਰਟਿਸ ਐਸਕਾਰਟਸ ਹਸਪਤਾਲ ਦੇ ਡਾ. ਰਾਜ ਕਮਲ ਡਾਇਰੈਕਟਰ ਨਿਊਰੋਸਰਜਰੀ ਤੇ ਡਾ. ਆਸ਼ੀਸ਼ ਚੌਹਾਨ ਸਲਾਹਕਾਰ ਟਰੌਮਾ ਸਰਜਰੀ ਅਤੇ ਹੱਡੀਆਂ ਦੇ ਰੋਗਾਂ ਦੇ ਵਿਭਾਗ ਅਤੇ ਹਸਪਤਾਲ ਦੀ ਵੱਖ-ਵੱਖ ਮੈਡੀਕਲ ਮਾਹਿਰਾਂ ਵਾਲੀ ਟੀਮ ਵਲੋਂ ਕੀਤਾ ਗਿਆ। ਮਰੀਜ਼ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਸੀ। ਉਹ ਬੇਹੋਸ਼ ਸੀ ਅਤੇ ਉਸ ਦੇ ਨੱਕ ਵਿੱਚੋਂ ਖੂਨ ਵਹਿ ਰਿਹਾ ਸੀ। ਉਸ ਨੂੰ ਉਲਟੀਆਂ ਵੀ ਆ ਰਹੀਆਂ ਸਨ। ਨਿਊਰੋਸਰਜਰੀ ਵਿਭਾਗ ਦੇ ਡਾਇਰੈਕਟਰ ਡਾ. ਰਾਜ ਕਮਲ ਨੇ ਕਿਹਾ ਕਿ ਸਿਰ ਵਿੱਚ ਗੰਭੀਰ ਸੱਟ ਲੱਗਣ ਨਾਲ ਦਿਮਾਗ ਵਿਚ ਸੋਜ ਅਤੇ ਖੋਪੜੀ ਦੇ ਅੰਦਰ ਦਬਾਅ ਵਧ ਸਕਦਾ ਹੈ, ਜਿਸ ਨਾਲ ਦਿਮਾਗ ਨੂੰ ਹੋਰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਰਹਿੰਦਾ ਹੈ। ਡਾਕਟਰੀ ਜਾਂਚ ਅਤੇ ਇਮੇਜਿੰਗ ਦੀ ਮਦਦ ਨਾਲ ਇਹ ਫ਼ੈਸਲਾ ਕਰਨ ਵਿੱਚ ਸਹਾਇਤਾ ਮਿਲਦੀ ਹੈ ਕਿ ਐਮਰਜੈਂਸੀ ਸਰਜਰੀ ਦੀ ਲੋੜ ਹੈ ਜਾਂ ਨਹੀਂ। ਇਸੇ ਤਰਾਂ ਟਰੌਮਾ ਸਰਜਰੀ ਅਤੇ ਹੱਡੀਆਂ ਦੇ ਰੋਗਾਂ ਦੇ ਵਿਭਾਗ ਦੇ ਸਲਾਹਕਾਰ ਡਾ. ਆਸ਼ੀਸ਼ ਚੌਹਾਨ ਨੇ ਕਿਹਾ ਕਿਸੇ ਮਰੀਜ਼ ਦੇ ਸਿਰ ਵਿਚ ਗੰਭੀਰ ਸੱਟ ਦੇ ਨਾਲ ਕਈ ਹੱਡੀਆਂ ਵਿਚ ਫ੍ਰੈਕਚਰ ਵੀ ਹੋਣ, ਤਾਂ ਉਸ ਦੀ ਸਮੁੱਚੀ ਡਾਕਟਰੀ ਸਥਿਤੀ ਅਨੁਸਾਰ ਇਲਾਜ ਨੂੰ ਤਰਜੀਹ ਦੇਣੀ ਪੈਂਦੀ ਹੈ। ਫ੍ਰੈਕਚਰ ਨੂੰ ਪਹਿਲਾਂ ਸਥਿਰ ਕਰਨ ਦੀ ਲੋੜ ਹੋ ਸਕਦੀ ਹੈ ਅਤੇ ਇਸ ਤੋਂ ਬਾਅਦ ਢੁਕਵੇਂ ਸਮੇਂ ’ਚ ਅਗਲੀ ਸਰਜਰੀ ਕੀਤੀ ਜਾਂਦੀ ਹੈ। ਫੈਸਿਲਿਟੀ ਡਾਇਰੈਕਟਰ ਸ੍ਰੀ ਯੋਗੇਸ਼ ਜੋਸ਼ੀ ਨੇ ਕਿਹਾ ਕਿ ਨਾਲ ਸਬੰਧਤ ਗੰਭੀਰ ਸੱਟਾਂ ਦੇ ਇਲਾਜ ਲਈ ਐਮਰਜੈਂਸੀ ਸੇਵਾਵਾਂ, ਮਾਹਿਰ ਡਾਕਟਰਾਂ, ਨਰਸਿੰਗ ਅਤੇ ਰੀਹੈਬਲੀਟੇਸ਼ਨ ਟੀਮਾਂ ਵਿਚਕਾਰ ਡੂੰਘਾ ਤਾਲਮੇਲ ਜ਼ਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਹੋਲਸੇਲ ਕੈਮਿਸਟ ਐਸੋਸੀਏਸ਼ਨ ਅੰਮ੍ਰਿਤਸਰ ਅਤੇ ਡਰੱਗ ਵਿਭਾਗ ਦਰਮਿਆਨ ਅਹਿਮ ਮੀਟਿੰਗ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼ : ਜਰਮਨਜੀਤ ਸਿੰਘ ਬਾਠ
Ad Position 24