23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਨਿਊ ਅੰਮ੍ਰਿਤਸਰ ਵਿਖੇ ਡਾਕਟਰ ਦੀ ਐਕਟਿਵਾ ਚੋਰੀ, ਚੋਰ ਕੈਮਰੇ ’ਚ ਕੈਦ

ਸੁਲਤਾਨਵਿੰਡ, 22 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ’ਤੇ ਕਾਬੂ ਪਾਉਣ ਲਈ ਪੁਲਿਸ ਨੂੰ ਦਿੱਤੇ ਗਏ ਸਖ਼ਤ ਐਕਸ਼ਨ ’ਤੇ ਕੋਈ ਅਸਰ ਨਹੀਂ ਹੋ ਰਿਹਾ, ਜਿਸ ਦੀ ਤਾਜ਼ਾ ਮਿਸਾਲ ਅੱਜ ਨਿਊ ਅੰਮ੍ਰਿਤਸਰ ਭਾਈ ਗੁਰਦਾਸ ਨਗਰ ਜੀ ਵਿਖੇ ਮਿਲੀ ਜਿੱਥੇ ਇਕ ਵੈਦ ਦੀ ਦੁਕਾਨ ਅੱਗੇ ਲਗਾਈ ਐਕਟਿਵਾ ਕੋਈ ਅਣਪਛਾਤਾ ਨੌਜਵਾਨ ਚੋਰੀ ਕਰਕੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਐਕਟਿਵਾ ਦੀ ਮਾਲਕ ਲੇਡੀ ਡਾ.

Ad Position 21
No active advertisement
ਅਜੀਤ ਡੈਸਕ 23-10-2026
ਸੁਲਤਾਨਵਿੰਡ, 22 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਪੁਲਿਸ ਪ੍ਰਸ਼ਾਸਨ ਵਲੋਂ ਨਸ਼ਿਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ’ਤੇ ਕਾਬੂ ਪਾਉਣ ਲਈ ਪੁਲਿਸ ਨੂੰ ਦਿੱਤੇ ਗਏ ਸਖ਼ਤ ਐਕਸ਼ਨ ’ਤੇ ਕੋਈ ਅਸਰ ਨਹੀਂ ਹੋ ਰਿਹਾ, ਜਿਸ ਦੀ ਤਾਜ਼ਾ ਮਿਸਾਲ ਅੱਜ ਨਿਊ ਅੰਮ੍ਰਿਤਸਰ ਭਾਈ ਗੁਰਦਾਸ ਨਗਰ ਜੀ ਵਿਖੇ ਮਿਲੀ ਜਿੱਥੇ ਇਕ ਵੈਦ ਦੀ ਦੁਕਾਨ ਅੱਗੇ ਲਗਾਈ ਐਕਟਿਵਾ ਕੋਈ ਅਣਪਛਾਤਾ ਨੌਜਵਾਨ ਚੋਰੀ ਕਰਕੇ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਐਕਟਿਵਾ ਦੀ ਮਾਲਕ ਲੇਡੀ ਡਾ. ਸ਼ੁਭਰਾ ਮਲਹੋਤਰਾ ਨੇ ਦੱਸਿਆ ਕਿ ਮੈਂ ਰੋਜ਼ਾਨਾ ਦੀ ਤਰ੍ਹਾਂ ਆਪਣੀ ਐਕਟਿਵਾ ਨੰਬਰ ਪੀਬੀ 02 ਬੀਈ 5305 ਦੁਕਾਨ ਦੇ ਬਾਹਰ ਖੜ੍ਹੀ ਕਰਕੇ ਦੁਕਾਨ ਤੇ ਚਲੀ ਗਈ ਤਾਂ ਕੁਝ ਹੀ ਮਿੰਟਾਂ ਵਿਚ ਇੱਕ ਅਣਪਛਾਤਾ ਨੌਜਵਾਨ ਆਇਆ ਤੇ ਐਕਟਿਵਾ ਚੋਰੀ ਕਰਕੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮੇਰੀ ਐਕਟਿਵਾ ਦੀ ਡਿੱਗੀ ਵਿਚ ਮੇਰਾ ਮੁਬਾਇਲ ਫ਼ੋਨ ਤੇ ਹੋਰ ਜ਼ਰੂਰੀ ਕਾਗਜ਼ਾਤ ਸਨ। ਨਿਊ ਅੰਮ੍ਰਿਤਸਰ ਭਾਈ ਗੁਰਦਾਸ ਜੀ ਨਗਰ ਵਿਖੇ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਥਾਣਾ ਮਕਬੂਲਪੁਰਾ ਵਿਖੇ ਐਕਟਿਵਾ ਚੋਰੀ ਸਬੰਧੀ ਦਰਖ਼ਾਸਤ ਵੀ ਦਰਜ ਕਰਵਾਈ ਹੈ ਅਤੇ ਮੈਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੀ ਹਾਂ ਕਿ ਚੋਰਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ
Ad Position 22
No active advertisement
ਪਿਛਲੀ ਖ਼ਬਰ ਨਿਊ ਫਲਾਵਰਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੇ ਸੂਬਾ ਪੱਧਰੀ ਤਗਮਾ ਜਿੱਤਿਆ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਖਜ਼ਾਨਾ ਗੇਟ ਤੇ ਹਾਈਡ ਮਾਰਕੀਟ ’ਚ ਕੀਤੀ ਖਾਧ ਪਦਾਰਥਾਂ ਦੀ ਚੈਕਿੰਗ : ਡੀ.ਐੱਚ.ਓ.
Ad Position 24