ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਕੰਟਰੈਕਟ ਕਾਮਿਆਂ ਦੀ ਹੜਤਾਲ ਦੂਜੇ ਦਿਨ ਵੀ ਰਹੀ ਜਾਰੀ
ਅੰਮ੍ਰਿਤਸਰ, 22 ਅਕਤੂਬਰ (ਰੇਸ਼ਮ ਸਿੰਘ)-ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ. ਆਰ.
ਅੰਮ੍ਰਿਤਸਰ, 22 ਅਕਤੂਬਰ (ਰੇਸ਼ਮ ਸਿੰਘ)-ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੀਆਂ ਮੰਗਾ ਨਾਂ ਮੰਨੇ ਜਾਣ ਦੇ ਵਿਰੋਧ ’ਚ ਹੜਤਾਲ ਦੂਜੇ ਦਿਨ ਵੀ ਜ਼ਾਰੀ ਰਹੀ ਜਿਸ ਕਾਰਨ ਅੱਜ ਅੰਮ੍ਰਿਤਸਰ ਸਮੇਤ ਸਾਰੇ ਪੰਜਾਬ ਦੀ ਬੱਸ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਲੋਕ ਖੱਜਲ ਖੁਆਰ ਹੁੰਦੇ ਦੇਖੇ ਗਏ ਹਨ । ਇਸ ਹੜਤਾਲ ਕਾਰਨ ਲਗਭਗ ਸਾਰੀਆਂ ਸਰਕਾਰੀ ਬੱਸਾਂ ਬੰਦ ਰਹੀਆਂ ਤੇ ਇੱਕਾ ਦੁਕਾ ਪੱਕੇ ਮੁਲਾਜਮ ਡਰਾਈਵਰ ਤੇ ਕੰਡਕਟਰ ਹੀ ਬੱਸਾਂ ਅੱਡੇ ਤੋਂ ਤੋਰਦੇ ਦੇਖੇ ਗਏ। ਬੱਸਾਂ ਦੀ ਹੜਤਾਲ ਰਹਿਣ ਕਾਰਨ ਨਿੱਜੀ ਬੱਸਾਂ ਦੀ ਚਾਂਦੀ ਰਹੀ ਤੇ ਸਰਕਾਰ ਨੂੰ ਕਰੋੜਾ ਰੁਪਏ ਮਾਲੀਆ ਘਾਟਾ ਪਿਆ। ਕੰਟਰੈਕਟ ਬੱਸ ਯੂਨੀਅਨ ਦੇ ਆਗੂ ਜੁਗਰਾਜ ਸਿੰਘ ਨੇ ਦੱਸਿਆ ਕਿ ਇਸ ਹੜਤਾਲ ਦਾ ਮੁੱਖ ਕਾਰਨ ਪੰਜਾਬ ਸਰਕਾਰ ਵਲੋਂ ਵਾਰ-ਵਾਰ ਮੀਟਿੰਗਾਂ ਦੌਰਾਨ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦੇਣਾ, ਪਰ ਉਨ੍ਹਾਂ ਮੰਗਾਂ ਨੂੰ ਅਮਲੀ ਰੂਪ ਵਿਚ ਲਾਗੂ ਨਾ ਕਰਨਾ ਹੈ। ਇਹ ਹੜਤਾਲ ਬੀਤੇ ਦਿਨ ਵੀ ਜ਼ਾਰੀ ਸੀ ਹੁਣ ਮੁਲਾਜ਼ਮ ਕੋਈ ਹੱਲ ਨਾਂ ਨਿਕਲਣ ਕਾਰਨ ਭਲਕੇ ਚੰਡੀਗੜ ਕੂਚ ਕਰਨਗੇ ਅਤੇ ਇਹ ਹੜਤਾਲ ਉਨ੍ਹਾਂ ਦੇਰ ਜ਼ਾਰੀ ਰਹੇਗੀ ਜਿਨ੍ਹਾਂ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।