2027 ’ ਚ ਬਸੰਤ ਮਨਾਉਣ ਦੀ ਤਿਆਰੀ ਵਿਰੁੱਧ ਦਾਇਰ ਪਟੀਸ਼ਨ ਲਾਹੌਰ ਹਾਈ ਕੋਰਟ ਵਲੋਂ ਖ਼ਾਰਜ
ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਲਾਹੌਰ ਹਾਈ ਕੋਰਟ ਨੇ ਲਹਿੰਦੇ ਪੰਜਾਬ ਦੀ ਸਰਕਾਰ ਵਲੋਂ ਸਾਲ 2027 ਦੌਰਾਨ 10 ਦਿਨਾਂ ਲਈ ਬਸੰਤ ਤਿਉਹਾਰ ਮਨਾਉਣ ਦੀ ਬਣਾਈ ਗਈ ਯੋਜਨਾ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਅੱਜ ਖ਼ਾਰਜ ਕਰ ਦਿੱਤੀ। ਅਦਾਲਤ ਨੇ ਇਹ ਫ਼ੈਸਲਾ ਪਟੀਸ਼ਨਕਰਤਾ ਵਲੋਂ ਕੇਸ ਦੇ ਕਾਨੂੰਨੀ ਅਧਿਕਾਰ ਖੇਤਰ ਬਾਰੇ ਤਸੱਲੀਬਖ਼ਸ਼ ਦਲੀਲਾਂ ਨਾ ਦੇ ਸਕਣ ਕਾਰਨ ਸੁਣਾਇਆ।
ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)-ਲਾਹੌਰ ਹਾਈ ਕੋਰਟ ਨੇ ਲਹਿੰਦੇ ਪੰਜਾਬ ਦੀ ਸਰਕਾਰ ਵਲੋਂ ਸਾਲ 2027 ਦੌਰਾਨ 10 ਦਿਨਾਂ ਲਈ ਬਸੰਤ ਤਿਉਹਾਰ ਮਨਾਉਣ ਦੀ ਬਣਾਈ ਗਈ ਯੋਜਨਾ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਅੱਜ ਖ਼ਾਰਜ ਕਰ ਦਿੱਤੀ। ਅਦਾਲਤ ਨੇ ਇਹ ਫ਼ੈਸਲਾ ਪਟੀਸ਼ਨਕਰਤਾ ਵਲੋਂ ਕੇਸ ਦੇ ਕਾਨੂੰਨੀ ਅਧਿਕਾਰ ਖੇਤਰ ਬਾਰੇ ਤਸੱਲੀਬਖ਼ਸ਼ ਦਲੀਲਾਂ ਨਾ ਦੇ ਸਕਣ ਕਾਰਨ ਸੁਣਾਇਆ। ਦੱਸਿਆ ਜਾ ਰਿਹਾ ਹੈ ਕਿ ਇਹ ਪਟੀਸ਼ਨ ਸ਼ਾਹਿਦ ਇਸਲਾਮ ਨਾਂ ਦੇ ਨਾਗਰਿਕ ਵਲੋਂ ਦਾਇਰ ਕੀਤੀ ਗਈ ਸੀ, ਜਿਸ ਦੀ ਸੁਣਵਾਈ ਜਸਟਿਸ ਸ਼ਹਿਰਾਮ ਸਰਵਰ ਚੌਧਰੀ ਨੇ ਕੀਤੀ। ਪਟੀਸ਼ਨ ’ਚ ਸੂਬਾ ਸਰਕਾਰ ਵਲੋਂ 29 ਜਨਵਰੀ ਤੋਂ 7 ਫ਼ਰਵਰੀ 2027 ਤੱਕ ਬਸੰਤ ਮਨਾਉਣ ਦੇ ਫ਼ੈਸਲੇ ਨੂੰ ਚੁਨੌਤੀ ਦਿੱਤੀ ਗਈ ਸੀ ਅਤੇ ਇਸ ’ਚ ਮੁੱਖ ਸਕੱਤਰ, ਗ੍ਰਹਿ ਸਕੱਤਰ, ਡਿਪਟੀ ਕਮਿਸ਼ਨਰ, ਆਈ. ਜੀ. ਪੁਲਿਸ ਲਾਹੌਰ ਸਮੇਤ ਕਈ ਅਧਿਕਾਰੀਆਂ ਨੂੰ ਧਿਰ ਬਣਾਇਆ ਗਿਆ ਸੀ।